Brendon McCullum Fastest Test Hundreds: ਟੈਸਟ ਕ੍ਰਿਕਟ ਵਿੱਚ ਬੱਲੇਬਾਜ਼ ਆਮ ਤੌਰ 'ਤੇ ਹੌਲੀ ਬੱਲੇਬਾਜ਼ੀ ਕਰਦੇ ਹਨ। ਹਾਲਾਂਕਿ ਕਈ ਵਾਰ ਟੀ-20 ਕ੍ਰਿਕਟ ਦੀ ਤਰ੍ਹਾਂ ਟੈਸਟ 'ਚ ਵੀ ਬੱਲੇਬਾਜ਼ੀ ਦੇਖਣ ਨੂੰ ਮਿਲੀ। ਕਪਿਲ ਦੇਵ ਤੋਂ ਲੈ ਕੇ ਕ੍ਰਿਸ ਗੇਲ, ਬ੍ਰੈਂਡਨ ਮੈਕੁਲਮ ਅਤੇ ਵਰਿੰਦਰ ਸਹਿਵਾਗ ਤੱਕ ਕਈ ਅਜਿਹੇ ਬੱਲੇਬਾਜ਼ ਰਹੇ ਹਨ ਜੋ ਟੈਸਟ ਕ੍ਰਿਕਟ 'ਚ ਵੀ ਤੇਜ਼ ਬੱਲੇਬਾਜ਼ੀ ਕਰਦੇ ਨਜ਼ਰ ਆਏ ਹਨ। ਬ੍ਰੈਂਡਨ ਮੈਕੁਲਮ ਨੇ ਇੱਕ ਵਾਰ ਸਿਰਫ 54 ਗੇਂਦਾਂ 'ਚ ਟੈਸਟ ਸੈਂਕੜਾ ਲਗਾਇਆ ਸੀ। ਉਹ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਬੱਲੇਬਾਜ਼ ਬਣੇ ਹੋਏ ਹਨ। ਜਾਣੋ ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਟਾਪ-10 ਕ੍ਰਿਕਟਰ...
- ਬ੍ਰੈਂਡਨ ਮੈਕੁਲਮ: ਫਰਵਰੀ 2016 'ਚ ਆਸਟ੍ਰੇਲੀਆ ਖਿਲਾਫ ਕ੍ਰਾਈਸਟਚਰਚ ਟੈਸਟ 'ਚ ਨਿਊਜ਼ੀਲੈਂਡ ਦੇ ਵਿਕਟਕੀਪਰ ਬੱਲੇਬਾਜ਼ ਬ੍ਰੈਂਡਨ ਮੈਕੁਲਮ ਨੇ ਸਿਰਫ 54 ਗੇਂਦਾਂ 'ਤੇ ਸੈਂਕੜਾ ਲਗਾਇਆ ਸੀ। ਹਾਲਾਂਕਿ ਇਸ ਟੈਸਟ 'ਚ ਉਨ੍ਹਾਂ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
- ਵਿਵ ਰਿਚਰਡਸ: ਵੈਸਟਇੰਡੀਜ਼ ਦੇ ਇਸ ਮਹਾਨ ਬੱਲੇਬਾਜ਼ ਨੇ ਅਪ੍ਰੈਲ 1986 'ਚ ਇੰਗਲੈਂਡ ਖਿਲਾਫ ਟੈਸਟ ਮੈਚ 'ਚ ਸਿਰਫ 56 ਗੇਂਦਾਂ 'ਚ 100 ਦੌੜਾਂ ਬਣਾਈਆਂ ਸਨ। ਇਸ ਮੈਚ ਵਿੱਚ ਵਿੰਡੀਜ਼ ਨੇ ਇੰਗਲੈਂਡ ਨੂੰ 240 ਦੌੜਾਂ ਨਾਲ ਹਰਾਇਆ ਸੀ।
- ਮਿਸਬਾਹ-ਉਲ-ਹੱਕ: ਪਾਕਿਸਤਾਨ ਦੇ ਸਾਬਕਾ ਕਪਤਾਨ ਮਿਸਬਾਹ-ਉਲ-ਹੱਕ ਨੇ ਵੀ ਟੈਸਟ ਕ੍ਰਿਕਟ 'ਚ ਸਿਰਫ 56 ਗੇਂਦਾਂ 'ਚ ਸੈਂਕੜਾ ਬਣਾਉਣ ਦਾ ਕ੍ਰਿਸ਼ਮਾ ਕੀਤਾ ਹੈ। ਉਨ੍ਹਾਂ ਨੇ ਅਕਤੂਬਰ 2014 'ਚ ਆਸਟ੍ਰੇਲੀਆ ਖਿਲਾਫ ਇਹ ਰਿਕਾਰਡ ਸੈਂਕੜਾ ਲਗਾਇਆ ਸੀ।
- ਐਡਮ ਗਿਲਕ੍ਰਿਸਟ: ਆਸਟ੍ਰੇਲੀਆ ਦੇ ਮਹਾਨ ਵਿਕਟਕੀਪਰ ਐਡਮ ਗਿਲਕ੍ਰਿਸਟ ਨੇ 57 ਗੇਂਦਾਂ ਵਿੱਚ ਟੈਸਟ ਸੈਂਕੜਾ ਲਗਾਇਆ ਹੈ। ਉਨ੍ਹਾਂ ਦਸੰਬਰ 2006 'ਚ ਇੰਗਲੈਂਡ ਖਿਲਾਫ ਇਹ ਸੈਂਕੜਾ ਲਗਾਇਆ ਸੀ।
- ਜੈਕ ਗ੍ਰੈਗੋਰੀ: ਆਸਟ੍ਰੇਲੀਆ ਦੇ ਜੈਕ ਗ੍ਰੈਗੋਰੀ ਨੇ ਲੰਬੇ ਸਮੇਂ ਤੱਕ ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ। ਉਨ੍ਹਾਂ ਨੇ 100 ਸਾਲ ਪਹਿਲਾਂ 1921 'ਚ ਦੱਖਣੀ ਅਫਰੀਕਾ ਖਿਲਾਫ 67 ਗੇਂਦਾਂ 'ਚ ਸੈਂਕੜਾ ਲਗਾਇਆ ਸੀ। 65 ਸਾਲਾਂ ਤੱਕ ਟੈਸਟ 'ਚ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਉਨ੍ਹਾਂ ਦੇ ਨਾਂ ਸੀ। ਵਿਵ ਰਿਚਰਡਸ ਉਨ੍ਹਾਂ ਦਾ ਰਿਕਾਰਡ ਤੋੜਨ 'ਚ ਸਫਲ ਰਹੇ।
- ਸ਼ਿਵਨਾਰਾਇਣ ਚੰਦਰਪਾਲ: ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਸ਼ਿਵਨਾਰਾਇਣ ਚੰਦਰਪਾਲ ਨੇ ਅਪ੍ਰੈਲ 2003 ਵਿੱਚ ਆਸਟ੍ਰੇਲੀਆ ਦੇ ਖਿਲਾਫ ਸਿਰਫ 69 ਗੇਂਦਾਂ ਵਿੱਚ ਸੈਂਕੜਾ ਲਗਾਇਆ ਸੀ।
- ਡੇਵਿਡ ਵਾਰਨਰ: ਆਸਟ੍ਰੇਲੀਆ ਦੇ ਵਿਸਫੋਟਕ ਬੱਲੇਬਾਜ਼ ਡੇਵਿਡ ਵਾਰਨਰ ਨੇ ਵੀ 69 ਗੇਂਦਾਂ ਵਿੱਚ ਸੈਂਕੜਾ ਲੱਗਾ ਚੁੱਕੇ ਹਨ। ਉਨ੍ਹਾਂ ਨੇ ਇਹ ਕਰਿਸ਼ਮਾ ਭਾਰਤ ਦੇ ਖਿਲਾਫ ਜਨਵਰੀ 2012 'ਚ ਖੇਡੇ ਗਏ ਪਰਥ ਟੈਸਟ 'ਚ ਕੀਤਾ ਸੀ।
- ਕ੍ਰਿਸ ਗੇਲ: ਯੂਨੀਵਰਸਲ ਬੌਸ ਵਜੋਂ ਜਾਣੇ ਜਾਂਦੇ ਵਿੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਨੇ ਪਰਥ ਵਿੱਚ ਆਸਟਰੇਲੀਆ ਵਿਰੁੱਧ 70 ਗੇਂਦਾਂ ਵਿੱਚ ਸੈਂਕੜਾ ਲਗਾਇਆ ਸੀ। ਦਸੰਬਰ 2009 ਵਿੱਚ ਹੋਇਆ ਇਹ ਮੈਚ ਬਹੁਤ ਰੋਮਾਂਚਕ ਸੀ। ਇੱਥੇ ਆਸਟ੍ਰੇਲੀਆ ਸਿਰਫ 35 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।
- ਰਾਏ ਫਰੈਡਰਿਕਸ: ਦਸੰਬਰ 1975 ਵਿੱਚ, ਵੈਸਟਇੰਡੀਜ਼ ਦੇ ਰਾਏ ਫਰੈਡਰਿਕਸ ਨੇ ਆਸਟਰੇਲੀਆ ਦੇ ਖਿਲਾਫ 71 ਗੇਂਦਾਂ ਵਿੱਚ ਇੱਕ ਟੈਸਟ ਸੈਂਕੜਾ ਲਗਾਇਆ ਸੀ।
- ਕੋਲਿਨ ਡੀ ਗ੍ਰੈਂਡਹੋਮ: ਦਸੰਬਰ 2017 ਵਿੱਚ ਨਿਊਜ਼ੀਲੈਂਡ ਬਨਾਮ ਵੈਸਟ ਇੰਡੀਜ਼ ਟੈਸਟ ਮੈਚ ਵਿੱਚ, ਕੀਵੀ ਆਲਰਾਊਂਡਰ ਕੋਲਿਨ ਡੀ ਗ੍ਰੈਂਡਹੋਮ ਨੇ ਵੀ 71 ਗੇਂਦਾਂ ਵਿੱਚ ਇੱਕ ਧਮਾਕੇਦਾਰ ਸੈਂਕੜਾ ਲਗਾਇਆ ਸੀ।