India vs Pakistan ICC T20 World Cup 2022: ਮੈਲਬੋਰਨ ਦੇ ਮੈਦਾਨ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਨਦਾਰ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਨੂੰ ਅਰਸ਼ਦੀਪ ਸਿੰਘ ਨੇ ਬਿਲਕੁੱਲ ਸਹੀ ਸਾਬਤ ਕੀਤਾ। ਭਾਰਤੀ ਕਪਤਾਨ ਰੋਹਿਤ ਸ਼ਰਮਾ ਰਾਸ਼ਟਰ ਗਾਨ ਗਾਉਂਦੇ ਸਮੇਂ ਬਹੁਤ ਭਾਵੁਕ ਹੋ ਗਏ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਾਫੀ ਹੋ ਰਿਹਾ ਹੈ।
ਰੋਹਿਤ ਸ਼ਰਮਾ ਹੋ ਗਏ ਭਾਵੁਕ
ਹਾਈ ਵੋਲਟੇਜ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਦੋਵੇਂ ਦੇਸ਼ਾਂ ਦੇ ਰਾਸ਼ਟਰ ਗਾਨ ਗਾ ਰਹੇ ਸੀ। ਉਸ ਸਮੇਂ ਭਾਰਤੀ ਰਾਸ਼ਟਰ ਗਾਨ ਦੌਰਾਨ ਰੋਹਿਤ ਸ਼ਰਮਾ ਕਾਫੀ ਭਾਵੁਕ ਹੋ ਗਏ। ਉਹ ਆਪਣੇ ਆਪ ਨੂੰ ਸੰਭਾਲਦਾ ਦੇਖਿਆ ਗਿਆ। ਰਾਸ਼ਟਰ ਗਾਨ ਤੋਂ ਬਾਅਦ ਉਹਨਾਂ ਨੇ ਅਸਮਾਨ ਵੱਲ ਦੇਖਿਆ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਵੀਡੀਓ ਇੰਨੀ ਭੁਵਾਕ ਹੈ ਕਿ ਤੁਹਾਡੀਆਂ ਅੱਖਾਂ 'ਚ ਹੰਝੂ ਆ ਜਾਣਗੇ।
2007 ਤੋਂ ਟੀ-20 ਵਿਸ਼ਵ ਕੱਪ ਦਾ ਹਿੱਸਾ
ਭਾਰਤੀ ਕਪਤਾਨ ਰੋਹਿਤ ਸ਼ਰਮਾ 2007 ਤੋਂ ਟੀ-20 ਵਿਸ਼ਵ ਕੱਪ 'ਚ ਹਿੱਸਾ ਲੈ ਰਹੇ ਹਨ। ਉਸ ਨੇ ਟੀਮ ਇੰਡੀਆ ਲਈ ਕਈ ਮੈਚ ਆਪਣੇ ਦਮ 'ਤੇ ਜਿੱਤੇ ਹਨ। ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਚਾਰ ਸੈਂਕੜੇ ਲਗਾਉਣ ਵਾਲੇ ਇਕਲੌਤੇ ਬੱਲੇਬਾਜ਼ ਹਨ। ਉਹ ਟੀ-20 ਵਿਸ਼ਵ ਕੱਪ ਵਿੱਚ ਪਹਿਲੀ ਵਾਰ ਭਾਰਤੀ ਟੀਮ ਦੀ ਕਪਤਾਨੀ ਕਰ ਰਿਹਾ ਹੈ।
ਟੀਮ ਇੰਡੀਆ ਦਾ ਪਲੜਾ ਹੈ ਭਾਰੀ
ਟੀ-20 ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੁਣ ਤੱਕ 6 ਮੈਚ ਖੇਡੇ ਗਏ ਹਨ, ਜਿਸ 'ਚ ਭਾਰਤ ਨੇ 5 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਪਾਕਿਸਤਾਨੀ ਟੀਮ ਸਿਰਫ 1 ਮੈਚ ਜਿੱਤਣ 'ਚ ਸਫਲ ਰਹੀ ਹੈ। ਭਾਰਤੀ ਟੀਮ ਕੋਲ ਕਈ ਅਜਿਹੇ ਮਹਾਨ ਖਿਡਾਰੀ ਹਨ, ਜੋ ਉਨ੍ਹਾਂ ਨੂੰ ਮੈਚ ਜਿੱਤ ਸਕਦੇ ਹਨ।
ਪਾਕਿਸਤਾਨ ਖਿਲਾਫ਼ ਟੀਮ ਇੰਡੀਆ ਦਾ ਪਲੇਇੰਗ 11:
ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ (ਵਿਕੇਟ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ।