IPL 2023: ਇੰਡੀਅਨ ਪ੍ਰੀਮੀਅਰ ਲੀਗ (IPL) ਦਾ 16ਵਾਂ ਸੀਜ਼ਨ 31 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਲੀਗ ਤੋਂ ਪਹਿਲਾਂ ਕਈ ਭਾਰਤੀ ਖਿਡਾਰੀ ਜ਼ਖਮੀ ਹੋ ਕੇ ਆਪਣਾ ਇਲਾਜ ਕਰਵਾ ਰਹੇ ਹਨ। ਜ਼ਖਮੀ ਖਿਡਾਰੀਆਂ 'ਚ ਜਸਪ੍ਰੀਤ ਬੁਮਰਾਹ ਤੇ ਸ਼੍ਰੇਅਸ ਅਈਅਰ ਦੇ ਨਾਂ ਸ਼ਾਮਲ ਹਨ। 


ਇਸ ਦੇ ਨਾਲ ਹੀ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਖਿਡਾਰੀਆਂ ਦੀਆਂ ਸੱਟਾਂ ਤੇ IPL 'ਚ ਉਨ੍ਹਾਂ ਦੀ ਬ੍ਰੇਕ ਨੂੰ ਲੈ ਕੇ ਕਾਫੀ ਚਿੰਤਤ ਹਨ। ਇਸ ਬਾਰੇ ਵੱਡਾ ਬਿਆਨ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਇਹ ਸਭ ਫ੍ਰੈਂਚਾਈਜ਼ੀ 'ਤੇ ਨਿਰਭਰ ਕਰਦਾ ਹੈ।



ਰੋਹਿਤ ਨੇ ਖਿਡਾਰੀਆਂ ਦੀ ਸੱਟਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ


ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਭਾਰਤੀ ਖਿਡਾਰੀਆਂ ਦੀਆਂ ਸੱਟਾਂ ਤੋਂ ਕਾਫੀ ਪ੍ਰੇਸ਼ਾਨ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ IPL 'ਚ ਖਿਡਾਰੀਆਂ ਦੇ ਬ੍ਰੇਕ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ 'ਇਹ ਸਭ ਹੁਣ ਫ੍ਰੈਂਚਾਈਜ਼ੀ 'ਤੇ ਨਿਰਭਰ ਕਰਦਾ ਹੈ। ਉਹ ਹੁਣ ਉਨ੍ਹਾਂ ਦੇ ਮਾਲਕ ਹਨ। ਅਸੀਂ ਟੀਮਾਂ ਨੂੰ ਕੁਝ ਸੰਕੇਤ ਦਿੱਤੇ ਹਨ ਪਰ ਦਿਨ ਦੇ ਅੰਤ ਵਿੱਚ ਇਹ ਫ੍ਰੈਂਚਾਈਜ਼ੀ 'ਤੇ ਨਿਰਭਰ ਕਰਦਾ ਹੈ। ਇਸ ਤੋਂ ਇਲਾਵਾ ਇਹ ਖਿਡਾਰੀਆਂ 'ਤੇ ਨਿਰਭਰ ਕਰਦਾ ਹੈ। ਉਹ ਸਾਰੇ ਸਮਝਦਾਰ ਨੇ ਤੇ ਉਨ੍ਹਾਂ ਨੇ ਖੁਦ ਹੀ ਆਪਣੇ ਸਰੀਰ ਦੀ ਦੇਖਭਾਲ ਕਰਨੀ ਹੈ।


ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਬਹੁਤ ਜ਼ਿਆਦਾ ਹੋ ਰਿਹਾ ਹੈ ਤਾਂ ਉਹ ਇਸ ਬਾਰੇ ਗੱਲ ਕਰ ਸਕਦੇ ਹਨ ਤੇ ਇੱਕ ਜਾਂ ਦੋ ਮੈਚਾਂ ਲਈ ਬ੍ਰੇਕ ਲੈ ਸਕਦੇ ਹਨ ਪਰ ਮੈਨੂੰ ਸ਼ੱਕ ਹੈ ਕਿ 'ਅਜਿਹਾ ਹੋਵੇਗਾ'। ਰੋਹਿਤ ਸ਼ਰਮਾ ਦਾ ਇਹ ਬਿਆਨ ਆਸਟ੍ਰੇਲੀਆ ਹੱਥੋਂ ਵਨਡੇ ਸੀਰੀਜ਼ 'ਚ ਭਾਰਤ ਦੀ 2-1 ਨਾਲ ਹਾਰ ਤੋਂ ਬਾਅਦ ਆਇਆ ਹੈ।



ਆਸਟ੍ਰੇਲੀਆ ਨੇ ਵਨਡੇ ਸੀਰੀਜ਼ ਜਿੱਤ ਲਈ


ਦੂਜੇ ਪਾਸੇ ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਗਈ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਤੇ ਕੰਗਾਰੂਆਂ ਨੇ 2-1 ਨਾਲ ਕਬਜ਼ਾ ਕਰ ਲਿਆ ਹੈ। ਬੁੱਧਵਾਰ ਨੂੰ ਖੇਡੇ ਗਏ ਤੀਜੇ ਅਤੇ ਫੈਸਲਾਕੁੰਨ ਮੈਚ 'ਚ ਆਸਟ੍ਰੇਲੀਆ ਨੇ ਭਾਰਤ ਨੂੰ 21 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਆਸਟ੍ਰੇਲੀਆਈ ਟੀਮ ਨੇ ਇਹ ਸੀਰੀਜ਼ ਆਪਣੇ ਨਾਂ ਕਰ ਲਈ। ਤੀਜੇ ਮੈਚ 'ਚ ਕੰਗਾਰੂ ਸਪਿਨਰ ਐਡਮ ਜ਼ਾਂਪਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 4 ਵਿਕਟਾਂ ਲਈਆਂ।