IND vs SA: ਹਾਰ ਤੋਂ ਬਾਅਦ ਦੂਜੇ ODI ਦੀ Playing 11 'ਚ ਕਪਤਾਨ ਸ਼ਿਖਰ ਧਵਨ ਕਰਨਗੇ ਵੱਡੇ ਬਦਲਾਅ! ਇਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਦੇਣਗੇ ਜਗ੍ਹਾ
India vs South Africa: ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਖਿਲਾਫ਼ ਪਹਿਲੇ ਵਨਡੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ 'ਚ ਕਪਤਾਨ ਸ਼ਿਖਰ ਧਵਨ ਦੂਜਾ ਵਨਡੇ ਜਿੱਤਣ ਲਈ ਪਲੇਇੰਗ ਇਲੈਵਨ 'ਚ ਵੱਡੇ ਬਦਲਾਅ ਕਰ ਸਕਦੇ ਹਨ।
India vs South Africa 2nd ODI: ਭਾਰਤੀ ਟੀਮ ਟੀ-20 ਵਿਸ਼ਵ ਕੱਪ 2022 ਤੋਂ ਪਹਿਲਾਂ ਦੱਖਣੀ ਅਫਰੀਕਾ ਖਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਹੀ ਹੈ। ਟੀਮ ਇੰਡੀਆ ਨੂੰ ਪਹਿਲੇ ਵਨਡੇ ਮੈਚ 'ਚ 9 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਭਾਰਤ ਅਤੇ ਦੱਖਣੀ ਅਫਰੀਕਾ (IND vs SA) ਵਿਚਕਾਰ ਦੂਜਾ ਟੀ-20 9 ਅਕਤੂਬਰ ਨੂੰ ਖੇਡਿਆ ਜਾਵੇਗਾ। ਇਸ ਲਈ ਕਪਤਾਨ ਸ਼ਿਖਰ ਧਵਨ ਪਲੇਇੰਗ ਇਲੈਵਨ 'ਚ ਵੱਡੇ ਬਦਲਾਅ ਕਰ ਸਕਦੇ ਹਨ। ਟੀਮ ਇੰਡੀਆ ਦੇ ਕਈ ਸਟਾਰ ਖਿਡਾਰੀ ਖਰਾਬ ਫਾਰਮ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਪਲੇਇੰਗ 11 ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ।
ਇਹ ਹੋਵੇਗੀ ਓਪਨਿੰਗ ਜੋੜੀ
ਦੱਖਣੀ ਅਫਰੀਕਾ ਖਿਲਾਫ਼ ਪਹਿਲੇ ਵਨਡੇ 'ਚ ਭਾਰਤੀ ਓਪਨਿੰਗ ਜੋੜੀ ਬੁਰੀ ਤਰ੍ਹਾਂ ਫਲਾਪ ਰਹੀ ਸੀ ਪਰ ਇਕ ਵਾਰ ਫਿਰ ਸ਼ੁਭਮਨ ਗਿੱਲ ਕਪਤਾਨ ਸ਼ਿਖਰ ਧਵਨ ਦੇ ਨਾਲ ਉਤਰਦੇ ਹੋਏ ਨਜ਼ਰ ਆ ਸਕਦੇ ਹਨ। ਇਸ ਦੇ ਨਾਲ ਹੀ ਸ਼੍ਰੇਅਸ ਅਈਅਰ ਨੂੰ ਤੀਜੇ ਨੰਬਰ ਲਈ ਮੌਕਾ ਮਿਲ ਸਕਦਾ ਹੈ। ਅਈਅਰ ਨੇ ਪਹਿਲੇ ਵਨਡੇ ਮੈਚ ਵਿੱਚ 50 ਦੌੜਾਂ ਬਣਾਈਆਂ ਸਨ।
ਇਹ ਦੋਵੇਂ ਖਿਡਾਰੀ ਹੋ ਸਕਦੇ ਹਨ ਬਾਹਰ
ਪਹਿਲੇ ਇੱਕ ਰੋਜ਼ਾ ਮੈਚ ਵਿੱਚ ਈਸ਼ਾਨ ਕਿਸ਼ਨ (Ishan Kishan) ਅਤੇ ਰਿਤੂਰਾਜ ਗਾਇਕਵਾੜ (Ruturaj Gaikwad) ਨੇ ਸਭ ਤੋਂ ਵੱਧ ਨਿਰਾਸ਼ ਕੀਤਾ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੇ ਕਾਰਨ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵਾਂ ਖਿਡਾਰੀਆਂ ਨੇ ਬਹੁਤ ਹੌਲੀ ਬੱਲੇਬਾਜ਼ੀ ਕੀਤੀ, ਜਿਸ ਕਾਰਨ ਟੀਮ ਇੰਡੀਆ ਟੀਚਾ ਹਾਸਲ ਨਹੀਂ ਕਰ ਸਕੀ। ਈਸ਼ਾਨ ਕਿਸ਼ਨ ਨੇ 20 ਦੌੜਾਂ ਅਤੇ ਰਿਤੂਰਾਜ ਨੇ 19 ਦੌੜਾਂ ਬਣਾਈਆਂ। ਅਜਿਹੇ 'ਚ ਇਨ੍ਹਾਂ ਦੋਵਾਂ ਖਿਡਾਰੀਆਂ ਦੀ ਜਗ੍ਹਾ ਰਜਤ ਪਾਟੀਦਾਰ ਅਤੇ ਰਾਹੁਲ ਤ੍ਰਿਪਾਠੀ ਨੂੰ ਮੌਕਾ ਮਿਲ ਸਕਦਾ ਹੈ।
ਇਸ ਖਿਡਾਰੀ ਨੂੰ ਵਿਕਟਕੀਪਰ ਦੀ ਮਿਲੇਗੀ ਜ਼ਿੰਮੇਵਾਰੀ
ਸੰਜੂ ਸੈਮਸਨ ਨੇ ਦੱਖਣੀ ਅਫਰੀਕਾ ਖਿਲਾਫ਼ ਪਹਿਲੇ ਵਨਡੇ 'ਚ ਸ਼ਾਨਦਾਰ ਖੇਡ ਦਿਖਾਈ। ਉਹਨਾਂ ਨੇ ਸਿਰਫ 63 ਗੇਂਦਾਂ 'ਤੇ 86 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਨਾਲ ਹੀ ਉਸ ਦਾ ਵਿਕਟਕੀਪਿੰਗ ਹੁਨਰ ਵੀ ਲਾਜਵਾਬ ਹੈ। ਜਦੋਂ ਉਹ ਆਪਣੀ ਲੈਅ ਵਿੱਚ ਹੁੰਦਾ ਹੈ, ਤਾਂ ਉਹ ਕਿਸੇ ਵੀ ਗੇਂਦਬਾਜ਼ੀ ਹਮਲੇ ਨੂੰ ਤੋੜ ਸਕਦਾ ਹੈ।
ਚਾਹਰ ਦੀ ਸੱਟ ਨੇ ਮੁਸ਼ਕਿਲਾਂ ਦਿੱਤੀਆਂ ਵਧਾ
ਦੀਪਕ ਚਾਹਰ ਦੂਜੇ ਵਨਡੇ ਮੈਚ ਤੋਂ ਪਹਿਲਾਂ ਹੀ ਜ਼ਖਮੀ ਹੋ ਗਏ ਹਨ। ਅਜਿਹੇ 'ਚ ਕਪਤਾਨ ਧਵਨ ਤੇਜ਼ ਗੇਂਦਬਾਜ਼ੀ ਹਮਲੇ ਦੀ ਜ਼ਿੰਮੇਵਾਰੀ ਮੁਹੰਮਦ ਸਿਰਾਜ ਨੂੰ ਸੌਂਪ ਸਕਦੇ ਹਨ। ਇਸ ਦੇ ਨਾਲ ਹੀ ਅਵੇਸ਼ ਖਾਨ ਅਤੇ ਸ਼ਾਰਦੁਲ ਠਾਕੁਰ ਨੂੰ ਉਸ ਦਾ ਸਮਰਥਨ ਕਰਨ ਦਾ ਮੌਕਾ ਦਿੱਤਾ ਜਾ ਸਕਦਾ ਹੈ। ਸਪਿਨ ਵਿਭਾਗ ਲਈ ਕੁਲਦੀਪ ਯਾਦਵ ਅਤੇ ਰਵੀ ਬਿਸ਼ਨੋਈ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਦੱਖਣੀ ਅਫਰੀਕਾ ਖਿਲਾਫ਼ ਦੂਜੇ ਵਨਡੇ ਲਈ ਸੰਭਾਵਿਤ ਪਲੇਇੰਗ ਇਲੈਵਨ:
ਸ਼ਿਖਰ ਧਵਨ (ਕਪਤਾਨ), ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਰਾਹੁਲ ਤ੍ਰਿਪਾਠੀ, ਰਜਤ ਪਾਟੀਦਾਰ, ਸੰਜੂ ਸੈਮਸਨ, ਮੁਹੰਮਦ ਸਿਰਾਜ, ਅਵੇਸ਼ ਖਾਨ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਰਵੀ ਬਿਸ਼ਨੋਈ।