ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਟੈਸਟ ਮੈਚ ਕਾਫ਼ੀ ਰੋਮਾਂਚਕ ਮੋੜ 'ਤੇ ਹੈ। ਭਾਰਤ ਪਹਿਲੀ ਪਾਰੀ 'ਚ ਸ਼ੁਰੂਆਤੀ 5 ਵਿਕਟਾਂ ਦੇ ਡਿੱਗਣ ਤੋਂ ਬਾਅਦ ਭਾਰਤ ਕਾਫੀ ਕਮਜ਼ੋਰ ਨਜ਼ਰ ਆਉਣ ਲੱਗਾ ਸੀ। ਪਰ ਰਿਸ਼ਭ ਪੰਤ (RISHABH PANT) ਅਤੇ ਰਵਿੰਦਰ ਜਡੇਜਾ (RAVINDRA JADEJA) ਨੇ ਆਪਣੀ ਸੈਂਕੜੇ ਵਾਲੀ ਪਾਰੀਆਂ ਨਾਲ ਟੀਮ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਅਤੇ ਭਾਰਤ ਨੂੰ ਪਹਿਲੀ ਪਾਰੀ 'ਚ 416 ਦੌੜਾਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ। ਇਸ ਦੇ ਨਾਲ ਹੀ ਭਾਰਤ ਨੇ ਪਹਿਲੀ ਪਾਰੀ 'ਚ ਇੰਗਲੈਂਡ ਨੂੰ 284 ਦੌੜਾਂ 'ਤੇ ਢੇਰ ਕਰ ਦਿੱਤਾ ਅਤੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ। ਇਸ ਪਾਰੀ 'ਚ ਓਪਨਿੰਗ 'ਤੇ ਆਏ ਚੇਤੇਸ਼ਵਰ ਪੁਜਾਰਾ (CHETESHWAR PUJARA) ਨੇ ਅਜਿਹਾ ਕੰਮ ਕੀਤਾ, ਜੋ 36 ਸਾਲ ਪਹਿਲਾਂ ਕੀਤਾ ਗਿਆ ਸੀ।


ਪੁਜਾਰਾ ਨੇ ਤੀਜੇ ਦਿਨ ਅਰਧ ਸੈਂਕੜਾ ਜੜਿਆ


ਭਾਰਤ ਨੇ ਤੀਜੇ ਦਿਨ ਇੰਗਲੈਂਡ ਨੂੰ ਆਊਟ ਕਰਕੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ। ਇਸ ਪਾਰੀ 'ਚ ਸ਼ੁਭਮਨ ਗਿੱਲ (SHUBHMAN GILL) ਦੇ ਨਾਲ ਓਪਨਿੰਗ 'ਤੇ ਆਏ ਚੇਤੇਸ਼ਵਰ ਪੁਜਾਰਾ (CHETESHWAR PUJARA) ਨੇ ਦਿਨ ਦੇ ਅੰਤ ਤੱਕ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਤੀਜੇ ਦਿਨ ਦੀ ਸਮਾਪਤੀ ਤੱਕ ਰਿਸ਼ਭ ਪੰਤ 30 ਦੌੜਾਂ ਬਣਾ ਕੇ ਪੁਜਾਰਾ ਦੇ ਨਾਲ ਕ੍ਰੀਜ਼ 'ਤੇ ਸਨ। ਚੌਥੇ ਦਿਨ ਪੁਜਾਰਾ ਨੇ 66 ਦੌੜਾਂ 'ਤੇ ਆਪਣਾ ਵਿਕਟ ਗੁਆ ਦਿੱਤਾ। ਪੁਜਾਰਾ ਨੇ ਅਰਧ ਸੈਂਕੜਾ ਲਗਾ ਕੇ 36 ਸਾਲ ਦਾ ਸੋਕਾ ਖ਼ਤਮ ਕੀਤਾ। ਪੁਜਾਰਾ ਨੇ ਭਾਰਤੀ ਦਿੱਗਜ਼ ਸੁਨੀਲ ਗਾਵਸਕਰ ਤੋਂ ਬਾਅਦ ਅਜਿਹਾ ਕੀਤਾ।


ਸੁਨੀਲ ਗਾਵਸਕਰ ਤੋਂ ਬਾਅਦ ਅਜਿਹਾ ਕਰਨ ਵਾਲੇ ਪੁਜਾਰਾ ਦੂਜੇ ਖਿਡਾਰੀ


ਇੰਗਲੈਂਡ, ਬਰਮਿੰਘਮ ਦੇ ਐਜਬੈਸਟਨ ਦੇ ਮੈਦਾਨ 'ਤੇ ਪੁਜਾਰਾ ਓਪਨਿੰਗ ਕਰਨ ਆਏ ਅਤੇ 8 ਚੌਕਿਆਂ ਦੀ ਮਦਦ ਨਾਲ 66 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਪਹਿਲਾਂ ਸਾਲ 1986 'ਚ ਸੁਨੀਲ ਗਾਵਸਕਰ ਨੇ ਐਜਬੈਸਟਨ 'ਚ ਖੇਡਦੇ ਹੋਏ ਅਰਧ ਸੈਂਕੜਾ ਲਗਾਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ 36 ਸਾਲ ਬਾਅਦ ਪੁਜਾਰਾ ਨੇ ਅਜਿਹਾ ਕੀਤਾ। ਪੁਜਾਰ ਐਜਬੈਸਟਨ 'ਚ ਓਪਨਿੰਗ 'ਤੇ ਅਰਧ ਸੈਂਕੜਾ ਲਗਾਉਣ ਵਾਲੇ ਦੂਜੇ ਖਿਡਾਰੀ ਬਣੇ।