ਪੜਚੋਲ ਕਰੋ
Advertisement
ਕਾਉਂਟੀ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਚੇਤੇਸ਼ਵਰ ਪੁਜਾਰਾ ਮਨਾ ਰਹੇ ਛੁੱਟੀਆਂ, ਮਸਤੀ ਕਰਦੇ ਤਸਵੀਰਾਂ ਕੀਤੀਆਂ ਸ਼ੇਅਰ
ਕਾਊਂਟੀ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਭਾਰਤੀ ਟੈਸਟ ਟੀਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਇਨ੍ਹੀਂ ਦਿਨੀਂ ਪੈਰਿਸ 'ਚ ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਹਨ।
ਨਵੀਂ ਦਿੱਲੀ: ਕਾਊਂਟੀ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਭਾਰਤੀ ਟੈਸਟ ਟੀਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਇਨ੍ਹੀਂ ਦਿਨੀਂ ਪੈਰਿਸ 'ਚ ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਹਨ। ਪੁਜਾਰਾ ਨੂੰ ਕਾਊਂਟੀ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਇਹ ਪੁਰਸਕਾਰ ਮਿਲਿਆ ਹੈ। ਪੁਜਾਰਾ ਇੰਗਲੈਂਡ ਦੌਰੇ ਲਈ ਚੁਣੀ ਗਈ ਟੈਸਟ ਟੀਮ 'ਚ ਵਾਪਸੀ ਕਰਨ 'ਚ ਸਫਲ ਰਹੇ ਹਨ। ਸਸੇਕਸ ਕਾਉਂਟੀ ਕਲੱਬ ਲਈ ਖੇਡਦੇ ਹੋਏ ਪੁਜਾਰਾ ਨੇ ਚਾਰ ਮੈਚਾਂ ਵਿੱਚ ਦੋ ਸੈਂਕੜੇ ਤੇ ਦੋ ਦੋਹਰੇ ਸੈਂਕੜੇ ਲਗਾਏ ਸਨ।
ਕਾਊਂਟੀ ਕ੍ਰਿਕਟ ਖਤਮ ਹੋਣ ਤੋਂ ਬਾਅਦ ਪੁਜਾਰਾ ਇਨ੍ਹੀਂ ਦਿਨੀਂ ਆਪਣੀ ਪਤਨੀ ਪੂਜਾ ਅਤੇ ਬੇਟੀ ਅਦਿਤੀ ਨਾਲ ਛੁੱਟੀਆਂ ਮਨਾਉਣ ਲਈ ਪੈਰਿਸ 'ਚ ਹਨ। ਚੇਤੇਸ਼ਵਰ ਪੁਜਾਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੇ ਪਰਿਵਾਰ ਨਾਲ ਇਕ ਤੋਂ ਬਾਅਦ ਇਕ ਬਹੁਤ ਹੀ ਦਿਲਚਸਪ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕਦੇ ਉਹ ਐਮਸਟਰਡਮ ਦੀਆਂ ਨਹਿਰਾਂ ਦੀਆਂ ਲਹਿਰਾਂ ਵਿੱਚ ਕਿਸ਼ਤੀ ਵਿੱਚ ਬੈਠਾ ਦਿਖਾਈ ਦਿੰਦਾ ਹੈ ਤੇ ਕਦੇ ਉਹ ਆਈਫਲ ਟਾਵਰ ਦੇ ਮੈਦਾਨ ਵਿੱਚ ਨਜ਼ਰ ਆਉਂਦਾ ਹੈ।
ਇਸ ਸਾਲ ਫਰਵਰੀ 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਨਿਲਾਮੀ 'ਚ ਨਾ ਵਿਕਿਆ ਜਾਣਾ ਚੇਤੇਸ਼ਵਰ ਪੁਜਾਰਾ ਲਈ ਵਰਦਾਨ ਸਾਬਤ ਹੋਇਆ ਹੈ। ਇੱਕ ਪਾਸੇ ਭਾਰਤ ਵਿੱਚ ਆਈਪੀਐਲ 2022 ਚੱਲ ਰਿਹਾ ਸੀ, ਦੂਜੇ ਪਾਸੇ ਚੇਤੇਸ਼ਵਰ ਪੁਜਾਰਾ ਸਸੈਕਸ ਲਈ ਦੌੜਾਂ ਬਣਾਉਣ ਵਿੱਚ ਰੁੱਝੇ ਹੋਏ ਸਨ। ਚੇਤੇਸ਼ਵਰ ਦੇ ਕਾਉਂਟੀ ਸੀਜ਼ਨ ਦੇ ਬਹੁਤ ਹੀ ਸਫਲ ਹੋਣ ਨੇ ਉਸ ਨੂੰ ਜੁਲਾਈ ਵਿੱਚ ਬਰਮਿੰਘਮ ਵਿੱਚ ਇੰਗਲੈਂਡ ਖਿਲਾਫ ਸੀਰੀਜ਼ ਦੇ ਬਾਕੀ ਬਚੇ ਪੰਜਵੇਂ ਮੈਚ ਲਈ ਭਾਰਤੀ ਟੈਸਟ ਟੀਮ ਵਿੱਚ ਵਾਪਸੀ ਕਰਨ ਵਿੱਚ ਮਦਦ ਕੀਤੀ ਹੈ।
ਇੰਗਲੈਂਡ ਜਾਣ ਤੋਂ ਪਹਿਲਾਂ ਚੇਤੇਸ਼ਵਰ ਪੁਜਾਰਾ ਨੂੰ ਮਾਰਚ ਵਿੱਚ ਸ਼੍ਰੀਲੰਕਾ ਦੇ ਖਿਲਾਫ ਦੋ ਮੈਚਾਂ ਦੀ ਘਰੇਲੂ ਟੈਸਟ ਸੀਰੀਜ਼ ਲਈ ਭਾਰਤੀ ਟੈਸਟ ਟੀਮ ਤੋਂ ਬਾਹਰ ਰੱਖਿਆ ਗਿਆ ਸੀ। ਚੋਣਕਾਰਾਂ ਨੇ ਸ਼੍ਰੇਅਸ ਅਈਅਰ ਵਰਗੇ ਨੌਜਵਾਨ ਖਿਡਾਰੀਆਂ ਨੂੰ ਜ਼ਿਆਦਾ ਮੌਕੇ ਦੇਣ ਦਾ ਫੈਸਲਾ ਕੀਤਾ ਸੀ। ਪਰ ਕਿਹਾ ਜਾਂਦਾ ਹੈ ਕਿ ਜੋ ਵੀ ਹੁੰਦਾ ਹੈ, ਚੰਗੇ ਲਈ ਹੀ ਹੁੰਦਾ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement