IND vs WI: ਅੱਜ ਭਾਰਤ-ਵੈਸਟਇੰਡੀਜ਼ ਵਿਚਕਾਰ ਦੂਜਾ ਟੀ20 ਮੁਕਾਬਲਾ, ਜਾਣੋ ਕਦੋਂ, ਕਿੱਥੇ ਅਤੇ ਕਿੰਨੇ ਵਜੇ ਸ਼ੁਰੂ ਹੋਵੇਗਾ ਮੈਚ
IND vs WI 2nd T20: ਅੱਜ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜਾ ਟੀ-20 ਮੈਚ ਖੇਡਿਆ ਜਾਵੇਗਾ। ਇਹ ਮੈਚ ਗੁਆਨਾ ਦੇ ਪ੍ਰੋਵੀਡੈਂਸ ਸਟੇਡੀਅਮ 'ਚ ਖੇਡਿਆ ਜਾਵੇਗਾ। ਇੱਥੇ ਜਾਣੋ ਇਸ ਮੈਚ ਨਾਲ ਸਬੰਧਤ ਸਾਰੇ ਵੇਰਵੇ।
IND vs WI 2nd T20: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ ਅੱਠ ਵਜੇ ਤੋਂ ਗੁਆਨਾ ਦੇ ਪ੍ਰੋਵੀਡੈਂਸ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਵੈਸਟਇੰਡੀਜ਼ ਨੇ ਪਹਿਲੇ ਟੀ-20 ਵਿੱਚ ਟੀਮ ਇੰਡੀਆ ਨੂੰ ਹਰਾਇਆ ਸੀ। ਅਜਿਹੇ 'ਚ ਭਾਰਤੀ ਟੀਮ ਅੱਜ ਜਿੱਤ ਦਰਜ ਕਰਨਾ ਚਾਹੇਗੀ। ਇੱਥੇ ਜਾਣੋ ਇਸ ਮੈਚ ਨਾਲ ਸਬੰਧਤ ਸਾਰੇ ਵੇਰਵੇ।
ਵੈਸਟਇੰਡੀਜ਼ ਨੇ ਪਹਿਲੇ ਟੀ-20 ਮੈਚ 'ਚ ਭਾਰਤ ਨੂੰ 4 ਦੌੜਾਂ ਨਾਲ ਹਰਾਇਆ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ 20 ਓਵਰਾਂ 'ਚ 6 ਵਿਕਟਾਂ 'ਤੇ 149 ਦੌੜਾਂ ਬਣਾਈਆਂ। ਭਾਰਤੀ ਟੀਮ ਦੇ ਸਾਹਮਣੇ ਮੈਚ ਜਿੱਤਣ ਲਈ 150 ਦੌੜਾਂ ਦਾ ਟੀਚਾ ਸੀ। ਪਰ ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਭਾਰਤੀ ਟੀਮ 20 ਓਵਰਾਂ 'ਚ 9 ਵਿਕਟਾਂ 'ਤੇ 145 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਟੀਮ ਇੰਡੀਆ ਨੂੰ 4 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਗੁਆਨਾ ਦੇ ਪ੍ਰੋਵੀਡੈਂਸ ਸਟੇਡੀਅਮ ਵਿੱਚ ਤੇਜ਼ ਗੇਂਦਬਾਜ਼ਾਂ ਨੂੰ ਸਫਲਤਾ ਮਿਲੀ। ਇਸ ਮੈਦਾਨ 'ਤੇ ਜ਼ਿਆਦਾਤਰ ਘੱਟ ਸਕੋਰ ਵਾਲੇ ਮੈਚ ਦੇਖਣ ਨੂੰ ਮਿਲਦੇ ਹਨ। ਇੱਥੇ ਪਹਿਲੀ ਪਾਰੀ ਦਾ ਔਸਤ ਸਕੋਰ 123 ਦੌੜਾਂ ਰਿਹਾ ਹੈ। ਮੈਚ ਅੱਗੇ ਵਧਣ ਨਾਲ ਇੱਥੇ ਦੌੜਾਂ ਬਣਾਉਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਸਲੋ ਵਿਕਟ ਵੀ ਸਪਿਨਰਾਂ ਦੀ ਮਦਦ ਕਰਦਾ ਹੈ। ਹਾਲਾਂਕਿ ਹਾਲ ਹੀ 'ਚ ਟੀ-20 ਅੰਤਰਰਾਸ਼ਟਰੀ ਮੈਚ 'ਚ ਇਸ ਮੈਦਾਨ 'ਤੇ 150 ਤੋਂ ਜ਼ਿਆਦਾ ਦੌੜਾਂ ਦਾ ਟੀਚਾ ਦੇਖਣ ਨੂੰ ਮਿਲਿਆ ਹੈ। ਦੌੜਾਂ ਦਾ ਪਿੱਛਾ ਕਰਨ ਵਾਲੀਆਂ ਟੀਮਾਂ ਅਕਸਰ ਇਸ ਮੈਦਾਨ 'ਤੇ ਜਿੱਤਦੀਆਂ ਹਨ।
ਇਹ ਵੀ ਪੜ੍ਹੋ: WC 2023: ਵਿਸ਼ਵ ਕੱਪ ਮੁਕਾਬਲੇ ਤੋਂ ਪਹਿਲਾਂ ਘਬਰਾਈ ਪਾਕਿਸਤਾਨੀ ਟੀਮ? ਫਿਜ਼ੀਓਲੋਜਿਸਟ ਦੀ ਕਰ ਰਹੀ ਭਾਲ
ਬਿਨਾਂ ਕਿਸੇ ਬਦਲਾਅ ਤੋਂ ਉਤਰ ਸਕਦੀ ਦੋਵੇਂ ਟੀਮਾਂ
ਵੈਸਟਇੰਡੀਜ਼ ਨੇ ਪਹਿਲਾ ਟੀ-20 ਜਿੱਤਿਆ ਸੀ। ਅਜਿਹੇ 'ਚ ਉਹ ਆਪਣੇ ਪਲੇਇੰਗ ਇਲੈਵਨ 'ਚ ਕੋਈ ਬਦਲਾਅ ਨਹੀਂ ਕਰਨਾ ਚਾਹੇਗੀ। ਦੂਜੇ ਪਾਸੇ ਪਹਿਲੇ ਟੀ-20 'ਚ ਹਾਰ ਦਾ ਸਾਹਮਣਾ ਕਰਨ ਵਾਲੀ ਟੀਮ ਇੰਡੀਆ ਦੂਜੇ ਟੀ-20 'ਚ ਵੀ ਉਸੇ ਟੀਮ ਨਾਲ ਮੈਦਾਨ 'ਚ ਉਤਰ ਸਕਦੀ ਹੈ। ਇਕ ਵਾਰ ਫਿਰ ਟੀਮ ਇੰਡੀਆ ਆਪਣੇ ਨੌਜਵਾਨ ਖਿਡਾਰੀਆਂ 'ਤੇ ਭਰੋਸਾ ਦਿਖਾਉਣਾ ਚਾਹੇਗੀ।
ਕਦੋਂ ਅਤੇ ਕਿੱਥੇ ਹੋਵੇਗਾ ਮੈਚ?
ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਪ੍ਰੋਵੀਡੈਂਸ ਸਟੇਡੀਅਮ ਗੁਆਨਾ ਵਿੱਚ ਦੂਜਾ ਟੀ20 ਮੁਕਾਬਲਾ ਖੇਡਿਆ ਜਾਵੇਗਾ। ਦੋਹਾਂ ਟੀਮਾਂ ਵਿੱਚ ਇਹ ਟੀ20 ਮੁਕਾਬਲਾ 6 ਅਗਸਤ ਨੂੰ ਭਾਵ ਕਿ ਅੱਜ ਭਾਰਤੀ ਸਮੇਂ ਦੇ ਮੁਕਾਬਲੇ 8 ਵਜੇ ਸ਼ੁਰੂ ਹੋਵੇਗਾ ਅਤੇ ਟਾਸ 7.30 ਵਜੇ ਹੋਵੇਗਾ।
ਟੀਵੀ 'ਤੇ ਕਿਵੇਂ ਦੇਖ ਸਕਦੇ ਹੋ ਲਾਈਵ?
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜਾ ਟੀ-20 ਇੰਟਰਨੈਸ਼ਨਲ ਮੁਕਾਬਲੇ ਦਾ ਲਾਈਵ ਪ੍ਰਸਾਰਣ ਡੀਡੀ ਸਪੋਰਟਸ 'ਤੇ ਕੀਤਾ ਜਾਵੇਗਾ।
ਕਿੱਥੇ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਜਾਣ ਵਾਲਾ ਦੂਜਾ ਟੀ20 ਇੰਟਰਨੈਸ਼ਨਲ ਮੈਚ ਨੂੰ ਫਿਨਕੋਡ (ਐਪ ਤੇ ਵੈਬਸਾਈਟ) ਅਤੇ ਜਿਓ ਸਿਨੇਮਾ (ਐਪ ਤੇ ਵੈਬਸਾਈਟ) ਦੇ ਰਾਹੀਂ ਲਾਈਵ ਸਟ੍ਰੀਮ ਕੀਤਾ ਜਾਵੇਗਾ।
ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ - ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਸੰਜੂ ਸੈਮਸਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ ਅਤੇ ਮੁਕੇਸ਼ ਕੁਮਾਰ।
ਵੈਸਟਇੰਡੀਜ਼ ਦੀ ਸੰਭਾਵਿਤ ਪਲੇਇੰਗ ਇਲੈਵਨ - ਕਾਇਲ ਮੇਅਰਸ, ਬ੍ਰੇਂਡਨ ਕਿੰਗ, ਜੌਨਸਨ ਚਾਰਲਸ, ਨਿਕੋਲਸ ਪੂਰਨ (ਵਿਕਟਕੀਪਰ), ਸ਼ਿਮਰਨ ਹੇਟਮਾਇਰ, ਰੋਵਮੈਨ ਪਾਵੇਲ (ਕਪਤਾਨ), ਜੇਸਨ ਹੋਲਡਰ, ਰੋਮਾਰੀਓ ਸ਼ੈਫਰਡ, ਅਕੀਲ ਹੁਸੇਨ, ਅਲਜ਼ਾਰੀ ਜੋਸੇਫ ਅਤੇ ਓਬੇਦ ਮੈਕੋਏ।
ਇਹ ਵੀ ਪੜ੍ਹੋ: Ishan Kishan: ਤਿਲਕ ਵਰਮਾ ਨੂੰ ਝਿੜਕਦੇ ਨਜ਼ਰ ਆਏ ਈਸ਼ਾਨ ਕਿਸ਼ਨ, ਗੁੱਸੇ 'ਚ ਮੰਗਿਆ ਇਸ ਗੱਲ ਦਾ ਜਵਾਬ? ਵੀਡੀਓ ਵਾਇਰਲ