ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਦੀ ਨਿੱਜੀ ਜ਼ਿੰਦਗੀ ਇੱਕ ਵਾਰ ਫਿਰ ਸੁਰਖੀਆਂ ਦਾ ਹਿੱਸਾ ਬਣ ਗਈ ਹੈ ਕਿਉਂਕਿ ਇਸ ਸਮੇਂ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਸੋਸ਼ਲ ਮੀਡੀਆ 'ਤੇ ਸਿੰਦੂਰ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਜੀ ਹਾਂ, ਜਦੋਂ ਹਸੀਨ ਜਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਮਾਂਗ ਭਰੀ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਤਾਂ ਲੋਕ ਬਹੁਤ ਹੈਰਾਨ ਹੋਏ। ਇਨ੍ਹਾਂ ਤਸਵੀਰਾਂ 'ਚ ਜਿੱਥੇ ਉਹ ਖੂਬਸੂਰਤ ਲੱਗ ਰਹੀ ਹੈ ਪਰ ਲੋਕਾਂ ਦਾ ਸਿੱਧਾ ਧਿਆਨ ਉਸ ਦੀ ਸਿੰਦੂਰ ਨਾਲ ਭਰੀ ਮਾਂਗ 'ਤੇ ਜਾ ਰਿਹਾ ਹੈ। ਫ਼ੈਨਜ ਜਾਣਨਾ ਚਾਹੁੰਦੇ ਹਨ ਕਿ ਹਸੀਨ ਜਹਾਂ ਨੇ ਆਪਣੀ ਮਾਂਗ ਕਿਉਂ ਭਰ ਰੱਖੀ ਹੈ।
 
ਇਹ ਤਾਂ ਸਭ ਨੂੰ ਪਤਾ ਹੈ ਕਿ ਟੀਮ ਇੰਡੀਆ ਦੇ ਗੇਂਦਬਾਜ਼ ਮੁਹੰਮਦ ਸ਼ਮੀ ਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਸ਼ਮੀ ਦੀ ਪਤਨੀ ਨੇ ਉਨ੍ਹਾਂ 'ਤੇ ਹਮਲਾ, ਮੈਚ ਫਿਕਸਿੰਗ ਅਤੇ ਦੇਸ਼ ਨੂੰ ਧੋਖਾ ਦੇਣ ਵਰਗੇ ਕਈ ਦੋਸ਼ ਲਗਾਏ ਹਨ। ਸ਼ੰਮੀ ਹੀ ਨਹੀਂ ਹਸੀਨ ਜਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਕਟਹਿਰੇ 'ਚ ਖੜ੍ਹਾ ਕੀਤਾ ਹੈ। ਅਜਿਹੇ 'ਚ ਜਦੋਂ ਹਸੀਨ ਜਹਾਂ ਨੇ ਇੰਸਟਾਗ੍ਰਾਮ 'ਤੇ ਸਿੰਦੂਰ ਵਾਲੀ ਤਸਵੀਰ ਸ਼ੇਅਰ ਕੀਤੀ ਤਾਂ ਫ਼ੈਨਜ ਨੇ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।





ਕਿਸੇ ਨੇ ਹਸੀਨ ਜਹਾਂ ਨੂੰ ਪੁੱਛਿਆ ਕਿ ਕੀ ਤੁਸੀਂ ਦੁਬਾਰਾ ਵਿਆਹ ਕਰਵਾ ਲਿਆ ਹੈ, ਕਿਸੇ ਨੇ ਪੁੱਛਿਆ- ਕੀ ਕੋਈ ਮਿਲ ਗਿਆ .. ਤਾਂ ਕਿਸੇ ਨੇ ਕਿਹਾ, ਮੈਡਮ ਕੀ ਕੋਈ ਨਵਾਂ ਪਬਲੀਸਿਟੀ ਸਟੰਟ ਹੈ...ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਨਾਮ ਦੇ ਕਈ ਹੈਸ਼ਟੈਗ ਲਿਖੇ ਹਨ। ਜਿਸ ਤੋਂ ਸਾਫ ਹੈ ਕਿ ਹਸੀਨ ਜਹਾਂ ਆਪਣੀਆਂ ਤਸਵੀਰਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
 
ਦੱਸ ਦੇਈਏ ਕਿ ਹਸੀਨ ਜਹਾਂ ਨੇ 2014 'ਚ ਕ੍ਰਿਕਟਰ ਮੁਹੰਮਦ ਸ਼ਮੀ ਨਾਲ ਵਿਆਹ ਕਰਵਾਇਆ ਸੀ ਪਰ 4 ਸਾਲ ਬਾਅਦ ਉਨ੍ਹਾਂ ਦੇ ਰਿਸ਼ਤੇ 'ਚ ਖਟਾਸ ਆਉਣ ਲੱਗੀ ਪਰ ਇਸ ਖਟਾਸ ਨੇ ਉਨ੍ਹਾਂ ਦਾ ਰਿਸ਼ਤਾ ਖ਼ਰਾਬ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਹਸੀਨ ਜਹਾਂ ਨਾਲ ਮੁਹੰਮਦ ਸ਼ਮੀ ਦੀ ਇੱਕ ਬੇਟੀ ਵੀ ਹੈ, ਜੋ ਹਸੀਨ ਜਹਾਂ ਦੇ ਨਾਲ ਰਹਿੰਦੀ ਹੈ। ਅਜਿਹੇ 'ਚ ਫ਼ੈਨਜ ਜਾਣਨਾ ਚਾਹੁੰਦੇ ਹਨ ਕਿ ਕੀ ਹਸੀਨ ਜਹਾਂ ਦੀ ਜ਼ਿੰਦਗੀ 'ਚ ਕੋਈ ਹੋਰ ਆਇਆ ਹੈ?