Cristiano Ronaldo and Georgina Rodriguez: ਦੁਨੀਆ ਦੇ ਮਹਾਨ ਫੁਟਬਾਲਰਾਂ ਵਿੱਚੋਂ ਇੱਕ ਕ੍ਰਿਸਟੀਆਨੋ ਰੋਨਾਲਡੋ ਹਾਲ ਹੀ ਵਿੱਚ ਮਾਨਚੈਸਟਰ ਯੂਨਾਈਟਿਡ ਨੂੰ ਛੱਡ ਕੇ ਸਾਊਦੀ ਅਰਬ ਦੇ ਅਲ-ਨਾਸਰ ਕਲੱਬ ਵਿੱਚ ਸ਼ਾਮਲ ਹੋਇਆ ਹੈ। ਰੋਨਾਲਡੋ ਕਲੱਬ ਵਿਚ ਸ਼ਾਮਲ ਹੋਣ ਤੋਂ ਬਾਅਦ ਸਾਊਦੀ ਪਹੁੰਚ ਗਿਆ ਹੈ। ਉਹ ਇਸ ਕਲੱਬ ਤੋਂ ਸਾਲਾਨਾ 175 ਮਿਲੀਅਨ ਪੌਂਡ ਦੀ ਕਮਾਈ ਕਰੇਗਾ। ਇੱਥੇ ਪਹੁੰਚਣ ਤੋਂ ਬਾਅਦ ਉਹ ਦੇਸ਼ ਦਾ ਇੱਕ ਕਾਨੂੰਨ ਤੋੜਦਾ ਨਜ਼ਰ ਆਵੇਗਾ। ਦਰਅਸਲ, ਰੋਨਾਲਡ ਆਪਣੀ ਪ੍ਰੇਮਿਕਾ ਜਾਰਜੀਨਾ ਰੋਡਰਿਗਜ਼ (Georgina Rodriguez) ਨਾਲ ਸਾਊਦੀ 'ਚ ਰਹਿਣਗੇ। ਸਾਊਦੀ ਦੇ ਨਿਯਮਾਂ ਮੁਤਾਬਕ ਕੋਈ ਵੀ ਵਿਅਕਤੀ ਬਿਨਾਂ ਵਿਆਹ ਤੋਂ ਪ੍ਰੇਮਿਕਾ ਨਾਲ ਇੱਕੋ ਘਰ ਵਿੱਚ ਨਹੀਂ ਰਹਿ ਸਕਦਾ ਹੈ।
ਕੀ ਰੋਨਾਲਡੋ ਨੂੰ ਮਿਲੇਗੀ ਸਜ਼ਾ?
ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਰੋਨਾਲਡੋ ਨੂੰ ਸਜ਼ਾ ਨਹੀਂ ਹੋਵੇਗੀ। ਕਿਉਂਕਿ ਰੋਨਾਲਡੋ ਨੂੰ ਦੁਨੀਆ ਦੇ ਸਭ ਤੋਂ ਫਿੱਟ ਐਥਲੀਟਾਂ 'ਚ ਗਿਣਿਆ ਜਾਂਦਾ ਹੈ। ਸਪੈਨਿਸ਼ ਨਿਊਜ਼ ਏਜੰਸੀ EFE ਦੇ ਮੁਤਾਬਕ, ਰੋਨਾਲਡੋ ਨੂੰ ਉਸ ਦੇ ਵਿਸ਼ੇਸ਼ ਦਰਜੇ ਦੇ ਕਾਰਨ ਸਜ਼ਾ ਨਹੀਂ ਦਿੱਤੀ ਜਾਵੇਗੀ। ਸਾਊਦੀ ਦੇ ਦੋ ਵਕੀਲਾਂ ਨੇ ਦੱਸਿਆ ਕਿ ਇੱਥੋਂ ਦੇ ਅਧਿਕਾਰੀ ਇਸ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹੁੰਦੇ।
ਇੱਕ ਵਕੀਲ ਨੇ ਸਮਝਾਇਆ, “ਹਾਲਾਂਕਿ ਕਾਨੂੰਨ ਅਜੇ ਵੀ ਵਿਆਹ ਦੇ ਇਕਰਾਰਨਾਮੇ ਤੋਂ ਬਿਨਾਂ ਸਹਿਵਾਸ ਦੀ ਮਨਾਹੀ ਕਰਦਾ ਹੈ, ਅਧਿਕਾਰੀਆਂ ਨੇ ਅੱਖਾਂ ਬੰਦ ਕਰ ਲਈਆਂ ਹਨ ਅਤੇ ਕਿਸੇ ਨੂੰ ਸਤਾਇਆ ਨਹੀਂ ਹੈ। ਬੇਸ਼ੱਕ, ਇਹ ਕਾਨੂੰਨ ਉਦੋਂ ਵਰਤੇ ਜਾਂਦੇ ਹਨ ਜਦੋਂ ਕੋਈ ਸਮੱਸਿਆ ਜਾਂ ਅਪਰਾਧ ਹੁੰਦਾ ਹੈ।"
ਇੱਕ ਹੋਰ ਵਕੀਲ ਨੇ ਇਸ ਮਾਮਲੇ ਬਾਰੇ ਕਿਹਾ, "ਸਾਊਦੀ ਅਰਬ ਦੇ ਅਧਿਕਾਰੀ, ਅੱਜ, ਇਸ ਮਾਮਲੇ ਵਿੱਚ (ਵਿਦੇਸ਼ੀਆਂ ਦੇ ਮਾਮਲੇ ਵਿੱਚ) ਦਖਲ ਨਹੀਂ ਦਿੰਦੇ ਹਨ, ਪਰ ਕਾਨੂੰਨ ਵਿਆਹ ਤੋਂ ਬਾਹਰ ਰਹਿਣ ਦੀ ਮਨਾਹੀ ਕਰਦਾ ਹੈ।"
ਖਾਸ ਗੱਲ ਇਹ ਹੈ ਕਿ ਰੋਨਾਲਡੋ ਅਤੇ ਉਹਨਾਂ ਦੀ ਪ੍ਰੇਮਿਕਾ ਜਾਰਜੀਨਾ ਰੋਡਰਿਗਜ਼ ਦੇ ਵੀ ਦੋ ਬੱਚੇ ਹਨ, ਜਿਨ੍ਹਾਂ ਦੇ ਨਾਂ ਬੇਲਾ ਅਤੇ ਅਲਾਨਾ ਹਨ। ਦੱਸ ਦੇਈਏ ਕਿ ਰੋਨਾਲਡੋ ਅਤੇ ਜਾਰਜੀਨਾ ਦੀ ਮੁਲਾਕਾਤ 2016 ਵਿੱਚ ਹੋਈ ਸੀ, ਜਦੋਂ ਰੋਨਾਲਡੋ ਰੀਅਲ ਮੈਡ੍ਰਿਡ ਲਈ ਖੇਡ ਰਿਹਾ ਸੀ। ਇਸ ਤੋਂ ਇਲਾਵਾ ਰੋਨਾਲਡ ਦੇ ਤਿੰਨ ਹੋਰ ਬੱਚੇ ਹਨ, ਜਿਨ੍ਹਾਂ ਦਾ ਨਾਂ ਕਿਸਤਿਆਨੋ ਜੂਨੀਅਰ ਅਤੇ ਈਵਾ ਐਂਡ ਮਾਟੇਓ ਹੈ, ਜੋ ਦੋਵੇਂ ਜੁੜਵਾਂ ਹਨ।