ਪੜਚੋਲ ਕਰੋ
Advertisement
Cristiano Ronaldo Leaves Man United : ਵਿਸ਼ਵ ਕੱਪ ਦੇ ਦੌਰਾਨ ਕ੍ਰਿਸਟੀਆਨੋ ਰੋਨਾਲਡੋ ਨੇ ਛੱਡਿਆ ਮੈਨਚੈਸਟਰ ਯੂਨਾਈਟਿਡ , ਕਲੱਬ ਨੇ ਜਾਰੀ ਕੀਤਾ ਇਹ ਬਿਆਨ
Cristiano Ronaldo Leaves Man United : ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਮਾਨਚੈਸਟਰ ਯੂਨਾਈਟਿਡ ਦੇ ਨਾਲ ਸਫ਼ਰ ਸਮਾਪਤ ਹੋ ਗਿਆ ਹੈ। ਯਾਨੀ ਹੁਣ 37 ਸਾਲਾ ਕ੍ਰਿਸਟੀਆਨੋ ਰੋਨਾਲਡੋ ਤੁਰੰਤ ਪ੍ਰਭਾਵ ਨਾਲ ਮਾਨਚੈਸਟਰ ਯੂਨਾਈਟਿਡ ਦਾ ਹਿੱਸਾ ਨਹੀਂ ਹੋਣਗੇ।
ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਮਾਨਚੈਸਟਰ ਯੂਨਾਈਟਿਡ ਦੇ ਨਾਲ ਸਫ਼ਰ ਸਮਾਪਤ ਹੋ ਗਿਆ ਹੈ। ਯਾਨੀ ਹੁਣ 37 ਸਾਲਾ ਕ੍ਰਿਸਟੀਆਨੋ ਰੋਨਾਲਡੋ ਤੁਰੰਤ ਪ੍ਰਭਾਵ ਨਾਲ ਮਾਨਚੈਸਟਰ ਯੂਨਾਈਟਿਡ ਦਾ ਹਿੱਸਾ ਨਹੀਂ ਹੋਣਗੇ। ਇਹ ਖਬਰ ਕਲੱਬ ਅਤੇ ਰੋਨਾਲਡੋ ਵਿਚਾਲੇ ਹੋਏ ਆਪਸੀ ਸਮਝੌਤੇ ਤੋਂ ਬਾਅਦ ਸਾਹਮਣੇ ਆਈ ਹੈ। ਮਾਨਚੈਸਟਰ ਯੂਨਾਈਟਿਡ ਨੇ ਵੀ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ।
ਕਲੱਬ ਨੇ ਇੱਕ ਬਿਆਨ ਵਿੱਚ ਕਿਹਾ, 'ਕ੍ਰਿਸਟੀਆਨੋ ਰੋਨਾਲਡੋ ਤੁਰੰਤ ਪ੍ਰਭਾਵ ਨਾਲ ਮਾਨਚੈਸਟਰ ਯੂਨਾਈਟਿਡ ਛੱਡ ਰਿਹਾ ਹੈ। ਇਹ ਫੈਸਲਾ ਆਪਸੀ ਸਹਿਮਤੀ ਤੋਂ ਬਾਅਦ ਲਿਆ ਗਿਆ ਹੈ। ਕਲੱਬ ਟੀਮ ਨਾਲ ਦੋ ਸੀਜ਼ਨ ਬਿਤਾਉਣ ਅਤੇ ਵਧੀਆ ਯੋਗਦਾਨ ਪਾਉਣ ਲਈ ਉਸਦਾ ਧੰਨਵਾਦ ਕਰਦਾ ਹੈ। ਉਸ ਨੇ ਟੀਮ ਲਈ 346 ਮੈਚਾਂ ਵਿੱਚ 145 ਗੋਲ ਕੀਤੇ। ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ। ਮਾਨਚੈਸਟਰ ਯੂਨਾਈਟਿਡ 'ਤੇ ਹਰ ਕੋਈ ਏਰਿਕ ਟੈਨ ਹਾਗ ਦੇ ਮਾਰਗਦਰਸ਼ਨ ਵਿੱਚ ਟੀਮ ਨੂੰ ਅੱਗੇ ਵਧਾਉਣ ਅਤੇ ਪਿੱਚ 'ਤੇ ਸਫਲਤਾ ਪ੍ਰਾਪਤ ਕਰਨ ਲਈ ਮਿਲ ਕੇ ਕੰਮ ਕਰਨ 'ਤੇ ਕੇਂਦ੍ਰਿਤ ਹੈ।'
ਕ੍ਰਿਸਟੀਆਨੋ ਰੋਨਾਲਡੋ ਨੇ ਹਾਲ ਹੀ ਵਿੱਚ ਪੀਅਰਸ ਮੋਰਗਨ ਨੂੰ ਇੱਕ ਇੰਟਰਵਿਊ ਦਿੱਤਾ ਸੀ, ਜਿਸ ਤੋਂ ਬਾਅਦ ਕਲੱਬ ਅਤੇ ਇਸ ਫੁੱਟਬਾਲਰ ਦੇ ਰਿਸ਼ਤੇ ਵਿੱਚ ਖਟਾਸ ਆ ਗਈ ਸੀ। ਆਪਣੇ ਇੰਟਰਵਿਊ ਵਿੱਚ ਕ੍ਰਿਸਟੀਆਨੋ ਰੋਨਾਲਡੋ ਨੇ ਕਲੱਬ, ਇਸਦੇ ਸਨਮਾਨਾਂ ਅਤੇ ਸਾਬਕਾ ਖਿਡਾਰੀਆਂ ਨੂੰ ਨਿਸ਼ਾਨਾ ਸਾਧਿਆ ਸੀ। ਉਸੇ ਸਮੇਂ ਰੋਨਾਲਡੋ ਨੇ ਮੈਨਚੈਸਟਰ ਯੂਨਾਈਟਿਡ ਦੇ ਮਾਲਕ - ਗਲੇਜ਼ਰ ਪਰਿਵਾਰ 'ਤੇ ਟੀਮ ਅਤੇ ਇਸਦੇ ਖਿਡਾਰੀਆਂ ਦੀ ਪਰਵਾਹ ਨਾ ਕਰਨ ਦਾ ਦੋਸ਼ ਲਗਾਇਆ। ਬਾਅਦ ਵਿੱਚ ਮਾਨਚੈਸਟਰ ਯੂਨਾਈਟਿਡ ਨੇ ਇਸ ਇੰਟਰਵਿਊ ਦੀ ਜਾਂਚ ਸ਼ੁਰੂ ਕੀਤੀ ਸੀ।Cristiano Ronaldo is to leave Manchester United by mutual agreement, with immediate effect.
— Manchester United (@ManUtd) November 22, 2022
The club thanks him for his immense contribution across two spells at Old Trafford.#MUFC
2021 ਵਿੱਚ ਕਲੱਬ ਨਾਲ ਜੁੜੇ ਸਨ ਰੋਨਾਲਡੋ
ਕ੍ਰਿਸਟੀਆਨੋ ਰੋਨਾਲਡੋ ਸਾਲ 2021 ਵਿੱਚ ਇੰਗਲਿਸ਼ ਕਲੱਬ ਮਾਨਚੈਸਟਰ ਯੂਨਾਈਟਿਡ ਵਿੱਚ ਸ਼ਾਮਲ ਹੋਏ ਸਨ। ਦੋਵਾਂ ਵਿਚਾਲੇ ਕਰੀਬ 216 ਕਰੋੜ ਰੁਪਏ ਦੀ ਵੱਡੀ ਡੀਲ ਹੋਈ ਸੀ। ਰੋਨਾਲਡੋ ਪਹਿਲਾਂ ਜੁਵੇਂਟਸ ਲਈ ਖੇਡਦਾ ਸੀ। ਵੈਸੇ, ਰੋਨਾਲਡੋ 2003-09 ਦੌਰਾਨ ਮਾਨਚੈਸਟਰ ਯੂਨਾਈਟਿਡ ਦਾ ਵੀ ਹਿੱਸਾ ਰਹਿ ਚੁੱਕੇ ਹਨ। ਕ੍ਰਿਸਟੀਆਨੋ ਰੋਨਾਲਡੋ ਇਸ ਸਮੇਂ ਫੀਫਾ ਵਿਸ਼ਵ ਕੱਪ ਲਈ ਕਤਰ ਵਿੱਚ ਹਨ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਦੇਸ਼
ਪੰਜਾਬ
ਬਾਲੀਵੁੱਡ
Advertisement