Preity Zinta: ਧੋਨੀ ਦੇ 0 'ਤੇ ਆਊਟ ਹੁੰਦੇ ਹੀ ਖੁਸ਼ੀ ਨਾਲ ਝੂਮ ਉੱਠੀ ਪ੍ਰੀਤੀ ਜ਼ਿੰਟਾ, ਅਦਾਕਾਰਾ ਦਾ ਰਿਐਕਸ਼ਨ ਸੋਸ਼ਲ ਮੀਡੀਆ ਤੇ ਵਾਇਰਲ
Preity Zinta Reaction On MS Dhoni Wicket: ਮਹਿੰਦਰ ਸਿੰਘ ਧੋਨੀ ਆਈਪੀਐਲ 2024 ਵਿੱਚ ਦੂਜੀ ਵਾਰ ਬਾਹਰ ਹੋਏ। ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡੇ ਗਏ ਆਈਪੀਐਲ
Preity Zinta Reaction On MS Dhoni Wicket: ਮਹਿੰਦਰ ਸਿੰਘ ਧੋਨੀ ਆਈਪੀਐਲ 2024 ਵਿੱਚ ਦੂਜੀ ਵਾਰ ਬਾਹਰ ਹੋਏ। ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡੇ ਗਏ ਆਈਪੀਐਲ 2024 ਦੇ 54ਵੇਂ ਮੈਚ ਵਿੱਚ ਹਰਸ਼ਲ ਪਟੇਲ ਨੇ ਐਮਐਸ ਧੋਨੀ ਨੂੰ ਗੋਲਡਨ ਡਕ ਤੇ ਬੋਲਡ ਕੀਤਾ। ਇਸ ਸੀਜ਼ਨ 'ਚ ਇਹ ਪਹਿਲਾ ਮੌਕਾ ਸੀ, ਜਦੋਂ ਧੋਨੀ ਨੂੰ ਕਿਸੇ ਗੇਂਦਬਾਜ਼ ਨੇ ਆਊਟ ਕੀਤਾ। ਇਸ ਤੋਂ ਪਿਛਲੇ ਪੰਜਾਬ ਖਿਲਾਫ ਮੈਚ 'ਚ ਧੋਨੀ ਰਨ ਆਊਟ ਹੋਏ ਸਨ। ਪਰ ਦੂਜੇ ਮੈਚ 'ਚ ਧੋਨੀ ਨੂੰ ਬੋਲਡ ਹੁੰਦੇ ਦੇਖ ਪ੍ਰੀਤੀ ਜ਼ਿੰਟਾ ਖੁਦ 'ਤੇ ਕਾਬੂ ਨਹੀਂ ਰੱਖ ਸਕੀ ਅਤੇ ਖੁਸ਼ੀ ਨਾਲ ਝੂਮ ਉੱਠੀ।
ਜਿੱਥੇ ਧੋਨੀ ਦੀ ਵਿਕਟ ਨੇ ਸਟੈਂਡਸ 'ਤੇ ਬੈਠੇ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਨਿਰਾਸ਼ਾ ਲਿਆਂਦੀ, ਉਥੇ ਹੀ ਪ੍ਰਿਟੀ ਜ਼ਿੰਟਾ ਖੁਸ਼ੀ ਨਾਲ ਤਾੜੀਆਂ ਵਜਾਉਂਦੀ ਨਜ਼ਰ ਆਈ। ਪ੍ਰਿਟੀ ਜ਼ਿੰਟਾ ਦੀ ਇਹ ਪ੍ਰਤੀਕਿਰਿਆ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਧੋਨੀ ਬੋਲਡ ਹੋ ਰਿਹਾ ਹੈ, ਪ੍ਰੀਤੀ ਜ਼ਿੰਟਾ ਖੜ੍ਹੀ ਹੋ ਕੇ ਤਾੜੀਆਂ ਵਜਾਉਣ ਲੱਗ ਪਈ ਹੈ। ਇਸ ਦੌਰਾਨ ਚੇਨਈ ਦੇ ਪ੍ਰਸ਼ੰਸਕ ਪੂਰੀ ਤਰ੍ਹਾਂ ਉਦਾਸ ਨਜ਼ਰ ਆਏ।
ਦੱਸ ਦੇਈਏ ਕਿ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ 'ਚ ਧੋਨੀ 9ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਸਨ। ਧੋਨੀ ਨੇ ਆਪਣੇ ਟੀ-20 ਕਰੀਅਰ 'ਚ ਪਹਿਲੀ ਵਾਰ ਨੌਵੇਂ ਨੰਬਰ 'ਤੇ ਬੱਲੇਬਾਜ਼ੀ ਕੀਤੀ। ਧੋਨੀ ਲਈ ਇਹ ਸਥਿਤੀ ਸਫਲ ਨਹੀਂ ਰਹੀ ਅਤੇ ਉਹ ਗੋਲਡਨ ਡਕ 'ਤੇ ਪੈਵੇਲੀਅਨ ਪਰਤ ਗਏ।
Full highlight of MS DHONI's greatest knock, 0(1). pic.twitter.com/FrlDKHKE5H
— bitch (@TheJinxyyy) May 5, 2024
28 ਦੌੜਾਂ ਨਾਲ ਜਿੱਤੀ ਸੀ ਚੇਨਈ
ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਸੁਪਰ ਕਿੰਗਜ਼ ਨੇ 20 ਓਵਰਾਂ 'ਚ 9 ਵਿਕਟਾਂ 'ਤੇ 167 ਦੌੜਾਂ ਬਣਾਈਆਂ। ਆਲਰਾਊਂਡਰ ਰਵਿੰਦਰ ਜਡੇਜਾ ਨੇ ਟੀਮ ਲਈ ਸਭ ਤੋਂ ਵੱਡੀ ਪਾਰੀ ਖੇਡੀ, ਜਿਸ ਨੇ 26 ਗੇਂਦਾਂ 'ਤੇ 43 ਦੌੜਾਂ ਬਣਾਈਆਂ, ਜਿਸ 'ਚ ਉਸ ਨੇ 3 ਚੌਕੇ ਅਤੇ 2 ਛੱਕੇ ਲਗਾਏ।
ਫਿਰ ਟੀਚੇ ਦਾ ਪਿੱਛਾ ਕਰਨ ਆਈ ਪੰਜਾਬ ਕਿੰਗਜ਼ 20 ਓਵਰਾਂ ਵਿੱਚ 9 ਵਿਕਟਾਂ ’ਤੇ 139 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਚੇਨਈ ਨੇ ਇਹ ਮੈਚ 28 ਦੌੜਾਂ ਨਾਲ ਜਿੱਤ ਲਿਆ। ਚੇਨਈ ਲਈ ਜਡੇਜਾ ਨੇ ਬੱਲੇਬਾਜ਼ੀ ਤੋਂ ਬਾਅਦ ਗੇਂਦਬਾਜ਼ੀ 'ਚ ਕਮਾਲ ਕੀਤਾ। ਜੱਦੂ ਨੇ 4 ਓਵਰਾਂ 'ਚ ਸਿਰਫ 20 ਦੌੜਾਂ ਦੇ ਕੇ 3 ਵਿਕਟਾਂ ਲਈਆਂ।