David Warner Retirement Test Cricket Australia: ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਡੇਵਿਡ ਵਾਰਨਰ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਆਈਸੀਸੀ ਨੇ ਅਧਿਕਾਰਤ ਵੈੱਬਸਾਈਟ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਹ ਜਨਵਰੀ 2024 'ਚ ਪਾਕਿਸਤਾਨ ਖਿਲਾਫ ਆਪਣੇ ਟੈਸਟ ਕਰੀਅਰ ਦਾ ਆਖਰੀ ਮੈਚ ਖੇਡਣਗੇ। ਇਸ ਤੋਂ ਪਹਿਲਾਂ ਵਾਰਨਰ ਏਸ਼ੇਜ਼ ਸੀਰੀਜ਼ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਆਖਰੀ ਮੈਚ ਖੇਡਣਗੇ। ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਜਨਵਰੀ 2024 'ਚ ਟੈਸਟ ਸੀਰੀਜ਼ ਖੇਡੀ ਜਾਣੀ ਹੈ। ਇਸ ਦੌਰਾਨ ਵਾਰਨਰ ਆਖਰੀ ਮੈਚ ਖੇਡਣਗੇ।
ਫਿਲਹਾਲ ਵਾਰਨਰ ਇੰਗਲੈਂਡ 'ਚ ਹਨ ਅਤੇ ਉਹ ਭਾਰਤ ਖਿਲਾਫ ਫਾਈਨਲ ਮੈਚ ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਬਾਅਦ ਵਾਰਨਰ 16 ਜੂਨ ਤੋਂ ਇੰਗਲੈਂਡ ਖਿਲਾਫ ਸ਼ੁਰੂ ਹੋਣ ਵਾਲੀ ਏਸ਼ੇਜ਼ ਸੀਰੀਜ਼ ਦਾ ਹਿੱਸਾ ਹੋਣਗੇ। ਆਈਸੀਸੀ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਖਬਰ ਮੁਤਾਬਕ ਵਾਰਨਰ ਨੇ ਹਾਲ ਹੀ 'ਚ ਟੈਸਟ 'ਚ ਸੰਨਿਆਸ ਲੈਣ ਦੀ ਗੱਲ ਕਹੀ ਹੈ। ਉਹ ਜਨਵਰੀ 2024 ਵਿੱਚ ਪਾਕਿਸਤਾਨ ਖ਼ਿਲਾਫ਼ ਸਿਡਨੀ ਟੈਸਟ ਦੌਰਾਨ ਸੰਨਿਆਸ ਲੈ ਲੈਣਗੇ। ਇਹ ਉਨ੍ਹਾਂ ਦਾ ਘਰੇਲੂ ਮੈਦਾਨ ਹੈ। ਇਸ ਤੋਂ ਪਹਿਲਾਂ ਉਹ ਵੈਸਟਇੰਡੀਜ਼ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਵੀ ਖੇਡ ਸਕਦੇ ਹਨ।
ਇਹ ਵੀ ਪੜ੍ਹੋ: Photos: ਸ਼ੁਭਮਨ ਗਿੱਲ ਤੋਂ ਬਾਅਦ ਸਾਰਾ ਤੇਂਦੁਲਕਰ ਵੀ ਪੁੱਜੀ ਲੰਡਨ, ਵੇਖੋ ਤਸਵੀਰਾਂ
ਵਾਰਨਰ ਨੇ ਕਿਹਾ ਕਿ ਤੁਹਾਨੂੰ ਦੌੜਾਂ ਬਣਾਉਣੀਆਂ ਪੈਣਗੀਆਂ। ਮੈਂ ਹਮੇਸ਼ਾ ਕਿਹਾ ਹੈ ਕਿ (2024) ਟੀ-20 ਵਿਸ਼ਵ ਕੱਪ ਸ਼ਾਇਦ ਮੇਰਾ ਆਖਰੀ ਮੈਚ ਹੋਵੇਗਾ। ਮੈਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਏਸ਼ੇਜ਼ ਸੀਰੀਜ਼ ਤੋਂ ਬਾਅਦ ਪਾਕਿਸਤਾਨ ਖਿਲਾਫ ਸੀਰੀਜ਼ 'ਚ ਆਖਰੀ ਵਾਰ ਖੇਡਾਂਗਾ। ਜ਼ਿਕਰਯੋਗ ਹੈ ਕਿ ਵਾਰਨਰ ਦਾ ਹੁਣ ਤੱਕ ਦਾ ਕਰੀਅਰ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 102 ਟੈਸਟ ਮੈਚਾਂ 'ਚ 8158 ਦੌੜਾਂ ਬਣਾਈਆਂ ਹਨ। ਇਸ ਦੌਰਾਨ ਵਾਰਨਰ ਨੇ 3 ਦੋਹਰੇ ਸੈਂਕੜੇ, 25 ਸੈਂਕੜੇ ਅਤੇ 34 ਅਰਧ ਸੈਂਕੜੇ ਲਗਾਏ ਹਨ। ਟੈਸਟ ਇੰਟਰਨੈਸ਼ਨਲ ਵਿੱਚ ਉਸਦਾ ਸਰਵੋਤਮ ਸਕੋਰ 335 ਦੌੜਾਂ ਰਿਹਾ ਹੈ। ਉਸ ਨੇ ਭਾਰਤ, ਇੰਗਲੈਂਡ, ਵੈਸਟਇੰਡੀਜ਼ ਅਤੇ ਪਾਕਿਸਤਾਨ ਸਮੇਤ ਕਈ ਵੱਡੀਆਂ ਟੀਮਾਂ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਇਹ ਵੀ ਪੜ੍ਹੋ: Ajinkya Rahane: ਅਜਿੰਕਿਆ ਰਹਾਣੇ ਟੀਮ ਇੰਡੀਆ 'ਚ ਵਾਪਸੀ ਨੂੰ ਲੈ ਹੋਏ ਭਾਵੁਕ, ਦੱਸਿਆ ਔਖੇ ਸਮੇਂ 'ਚ ਕਿਸਨੇ ਦਿੱਤਾ ਸਾਥ