Hardik Pandya: ਹਾਰਦਿਕ ਪਾਂਡਿਆ ਨੂੰ ਮੈਚ ਦੌਰਾਨ ਆਇਆ ਗੁੱਸਾ, ਜਾਣੋ ਕਿਉਂ ਅਤੇ ਕਿਸ 'ਤੇ ਭੜਕਿਆ ?
IPL 2024: ਹਾਰਦਿਕ ਪਾਂਡਿਆ ਅਤੇ ਮੁੰਬਈ ਇੰਡੀਅਨਜ਼ ਲਈਇੰਡੀਅਨ ਪ੍ਰੀਮੀਅਰ ਲੀਗ ਦਾ 17ਵਾਂ ਸੀਜ਼ਨ ਬਿਲਕੁਲ ਵੀ ਚੰਗਾ ਨਹੀਂ ਰਿਹਾ। ਉਨ੍ਹਾ ਦੀ ਟੀਮ ਨੂੰ ਦਿੱਲੀ ਕੈਪੀਟਲਸ ਹੱਥੋਂ 10 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ
IPL 2024: ਹਾਰਦਿਕ ਪਾਂਡਿਆ ਅਤੇ ਮੁੰਬਈ ਇੰਡੀਅਨਜ਼ ਲਈਇੰਡੀਅਨ ਪ੍ਰੀਮੀਅਰ ਲੀਗ ਦਾ 17ਵਾਂ ਸੀਜ਼ਨ ਬਿਲਕੁਲ ਵੀ ਚੰਗਾ ਨਹੀਂ ਰਿਹਾ। ਉਨ੍ਹਾ ਦੀ ਟੀਮ ਨੂੰ ਦਿੱਲੀ ਕੈਪੀਟਲਸ ਹੱਥੋਂ 10 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ DC vs MI ਮੈਚ ਨਾਲ ਜੁੜੀ ਇੱਕ ਵੀਡਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਹਾਰਦਿਕ ਕਿਸੇ 'ਤੇ ਰੌਲਾ ਪਾਉਂਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਸ ਮੈਚ 'ਚ ਦਿੱਲੀ ਨੇ ਪਹਿਲਾਂ ਖੇਡਦੇ ਹੋਏ 257 ਦੌੜਾਂ ਬਣਾਈਆਂ ਸਨ, ਜਦਕਿ ਟੀਚੇ ਦਾ ਪਿੱਛਾ ਕਰਦੇ ਹੋਏ MI ਦੇ ਬੱਲੇਬਾਜ਼ 247 ਦੌੜਾਂ ਹੀ ਬਣਾ ਸਕੇ ਸਨ। ਤਾਂ ਆਓ ਜਾਣਦੇ ਹਾਂ ਹਾਰਦਿਕ ਦੇ ਗੁੱਸੇ 'ਚ ਆਉਣ ਦਾ ਅਸਲ ਕਾਰਨ ਕੀ ਹੈ।
ਹਾਰਦਿਕ ਨੂੰ ਕਿਉਂ ਅਤੇ ਕਿਸ 'ਤੇ ਆਇਆ ਗੁੱਸਾ?
ਇਹ ਵੀਡੀਓ ਦਿੱਲੀ ਕੈਪੀਟਲਸ ਦੀ ਪਾਰੀ ਦੇ 10ਵੇਂ ਓਵਰ ਦਾ ਜਾਪਦਾ ਹੈ। ਦਰਅਸਲ, 10ਵੇਂ ਓਵਰ ਵਿੱਚ ਅਭਿਸ਼ੇਕ ਪੋਰੇਲ 27 ਗੇਂਦਾਂ ਵਿੱਚ 36 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਤੋਂ ਬਾਅਦ ਇਕ ਨਵਾਂ ਬੱਲੇਬਾਜ਼ ਕ੍ਰੀਜ਼ 'ਤੇ ਆਇਆ, ਜਿਸ ਨੂੰ ਤਿਆਰੀ 'ਚ ਕਾਫੀ ਸਮਾਂ ਲੱਗ ਰਿਹਾ ਸੀ। ਇਸ ਕਾਰਨ ਹਾਰਦਿਕ ਗੁੱਸੇ 'ਚ ਆ ਗਏ ਅਤੇ ਬਾਊਂਡਰੀ 'ਤੇ ਖੜ੍ਹੇ ਹੋ ਕੇ ਅੰਪਾਇਰ 'ਤੇ ਰੌਲਾ ਪਾਉਣ ਲੱਗੇ। ਇਸ ਦੌਰਾਨ ਹਾਰਦਿਕ ਨੇ ਘੜੀ ਵੱਲ ਇਸ਼ਾਰਾ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ ਕਿ ਇੰਨਾ ਸਮਾਂ ਕਿਉਂ ਲਿਆ ਜਾ ਰਿਹਾ ਹੈ। ਇਸ ਤੋਂ ਬਾਅਦ ਉਹ ਅੰਪਾਇਰ ਕੋਲ ਵੀ ਗਿਆ ਅਤੇ ਸ਼ਿਕਾਇਤ ਕੀਤੀ। ਦੱਸ ਦੇਈਏ ਕਿ ਗਰਾਊਂਡ ਅਧਿਕਾਰੀਆਂ ਨਾਲ ਬਹਿਸ ਕਰਨ ਕਾਰਨ ਵਿਰਾਟ ਕੋਹਲੀ ਆਪਣੇ ਮੈਚ ਦਾ 50 ਫੀਸਦੀ ਜੁਰਮਾਨਾ ਪਹਿਲਾਂ ਹੀ ਅਦਾ ਕਰ ਚੁੱਕੇ ਹਨ। ਹੁਣ ਪਾਂਡਿਆ ਨੂੰ ਦਿੱਲੀ ਕੈਪੀਟਲਸ ਦੇ ਖਿਲਾਫ ਮੈਚ 'ਚ ਅੰਪਾਇਰ 'ਤੇ ਰੌਲਾ ਪਾਉਣ 'ਤੇ ਵੀ ਸਜ਼ਾ ਹੋ ਸਕਦੀ ਹੈ।
It's not easy to captain mumbai indians 😂 hardik pandya loosing his mind completely, look at the rage https://t.co/Py4vBW4Sn7
— VIVEK.RO45 (@UniquePullShot) April 27, 2024
ਦੱਸ ਦੇਈਏ ਕਿ ਲੋਕ ਇਸ ਤਰ੍ਹਾਂ ਦੇ ਵਿਵਹਾਰ ਲਈ ਸੋਸ਼ਲ ਮੀਡੀਆ 'ਤੇ ਹਾਰਦਿਕ ਦੀ ਆਲੋਚਨਾ ਕਰ ਰਹੇ ਹਨ। ਹਾਰਦਿਕ ਨੇ ਗੇਂਦਬਾਜ਼ੀ ਕਰਦੇ ਹੋਏ 2 ਓਵਰਾਂ 'ਚ 41 ਦੌੜਾਂ ਦਿੱਤੀਆਂ ਸਨ, ਜਿਸ ਕਾਰਨ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਸ ਦੇ ਬੁਰੇ ਵਿਵਹਾਰ ਲਈ ਉਸ ਨੂੰ ਤੁਰੰਤ ਐਮਆਈ ਦੀ ਕਪਤਾਨੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ। ਦੱਸ ਦੇਈਏ ਕਿ ਇਸ ਮੈਚ ਵਿੱਚ ਪਾਂਡਿਆ 24 ਗੇਂਦਾਂ ਵਿੱਚ 46 ਦੌੜਾਂ ਦੀ ਪਾਰੀ ਖੇਡਣ ਦੇ ਬਾਵਜੂਦ ਮੁੰਬਈ ਇੰਡੀਅਨਜ਼ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ।