(Source: ECI/ABP News/ABP Majha)
Sanju Samson: ਸੰਜੂ ਸੈਮਸਨ ਦੀ 'ਵਿਵਾਦਿਤ' ਵਿਕਟ ਨੂੰ ਲੈ ਕੁਮਾਰ ਸੰਗਾਕਾਰਾ ਦਾ ਝਲਕਿਆ ਦਰਦ, ਬੋਲੇ- 'ਥਰਡ ਅੰਪਾਇਰ ਦਾ ਫੈਸਲਾ...'
Kumar Sangakkara On Sanju Samson Controversial Wicket: ਸੰਜੂ ਸੈਮਸਨ ਦੀ ਵਿਕਟ ਚਰਚਾ 'ਚ ਬਣਿਆ ਹੋਇਆ ਹੈ। ਰਾਜਸਥਾਨ ਰਾਇਲਸ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡੇ ਗਏ IPL 2024
Kumar Sangakkara On Sanju Samson Controversial Wicket: ਸੰਜੂ ਸੈਮਸਨ ਦੀ ਵਿਕਟ ਚਰਚਾ 'ਚ ਬਣਿਆ ਹੋਇਆ ਹੈ। ਰਾਜਸਥਾਨ ਰਾਇਲਸ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡੇ ਗਏ IPL 2024 ਦੇ 56ਵੇਂ ਮੈਚ 'ਚ ਸੰਜੂ ਨੂੰ ਥਰਡ ਅੰਪਾਇਰ ਨੇ ਆਊਟ ਕਰ ਦਿੱਤਾ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਦਰਅਸਲ ਬਾਊਂਡਰੀ ਲਾਈਨ ਦੇ ਕੋਲ ਸੰਜੂ ਦਾ ਕੈਚ ਫੜਿਆ ਗਿਆ ਸੀ। ਇਸ ਕੈਚ 'ਤੇ ਖੁਦ ਸੰਜੂ ਸਮੇਤ ਕਈ ਲੋਕਾਂ ਦਾ ਮੰਨਣਾ ਸੀ ਕਿ ਫੀਲਡਰ ਦਾ ਪੈਰ ਬਾਊਂਡਰੀ ਲਾਈਨ ਨੂੰ ਛੂਹ ਗਿਆ ਸੀ। ਹੁਣ ਰਾਜਸਥਾਨ ਦੇ ਕ੍ਰਿਕਟ ਡਾਇਰੈਕਟਰ ਕੁਮਾਰ ਸੰਗਾਕਾਰਾ ਨੇ ਇਸ ਵਿਵਾਦਿਤ ਕੈਚ 'ਤੇ ਆਪਣਾ ਦਰਦ ਜ਼ਾਹਰ ਕੀਤਾ ਹੈ।
ਦੱਸ ਦੇਈਏ ਕਿ ਮੈਚ ਦੀ ਦੂਜੀ ਪਾਰੀ ਦੇ 16ਵੇਂ ਓਵਰ 'ਚ ਸੰਜੂ ਸੈਮਸਨ ਦਿੱਲੀ ਕੈਪੀਟਲਜ਼ ਦੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਦੀ ਗੇਂਦ 'ਤੇ ਆਊਟ ਹੋ ਗਏ ਸੀ। ਸ਼ਾਈ ਹੋਪ ਨੇ ਬਾਊਂਡਰੀ ਦੇ ਕੋਲ ਸੰਜੂ ਦਾ ਕੈਚ ਫੜਿਆ। ਹੋਪ ਨੇ ਬਾਊਂਡਰੀ ਲਾਈਨ ਦੇ ਬਿਲਕੁਲ ਨੇੜੇ ਕੈਚ ਫੜਿਆ ਸੀ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਹਾਲਾਂਕਿ ਕੈਚ ਦੀ ਤੀਜੇ ਅੰਪਾਇਰ ਦੁਆਰਾ ਵੀ ਜਾਂਚ ਕੀਤੀ ਗਈ, ਪਰ ਸੰਜੂ ਫਿਰ ਵੀ ਮੈਦਾਨ ਛੱਡਣ ਲਈ ਤਿਆਰ ਨਹੀਂ ਸੀ ਅਤੇ ਅੰਪਾਇਰ ਨਾਲ ਉਨ੍ਹਾਂ ਦੀ ਬਹਿਸ ਹੋ ਗਈ।
ਹੁਣ ਇਸ ਵਿਵਾਦਤ ਵਿਕਟ ਬਾਰੇ ਗੱਲ ਕਰਦੇ ਹੋਏ ਕੁਮਾਰ ਸੰਗਾਕਾਰਾ ਨੇ ਕਿਹਾ, "ਆਖਰਕਾਰ ਤੁਹਾਨੂੰ ਤੀਜੇ ਅੰਪਾਇਰ ਦੇ ਫੈਸਲੇ 'ਤੇ ਕਾਇਮ ਰਹਿਣਾ ਚਾਹੀਦਾ। ਕ੍ਰਿਕਟ 'ਚ ਅਜਿਹਾ ਹੁੰਦਾ ਹੈ। ਮੈਨੂੰ ਲੱਗਾ ਕਿ ਉਸ ਫੈਸਲੇ ਦੇ ਬਾਵਜੂਦ ਵੀ ਅਸੀਂ ਮੈਚ ਜਿੱਤ ਸਕਦੇ ਸੀ। ਕੱਲ੍ਹ ਦਿੱਲੀ ਨੇ ਬਹੁਤ ਵਧੀਆ ਖੇਡਿਆ ਅਤੇ ਅੰਤ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ।"
20 ਦੌੜਾਂ ਨਾਲ ਮੈਚ ਹਾਰ ਗਈ ਰਾਜਸਥਾਨ
ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ 'ਚ ਰਾਜਸਥਾਨ ਰਾਇਲਜ਼ ਨੂੰ ਦਿੱਲੀ ਕੈਪੀਟਲਸ ਤੋਂ 20 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ 20 ਓਵਰਾਂ 'ਚ 8 ਵਿਕਟਾਂ 'ਤੇ 221 ਦੌੜਾਂ ਬਣਾਈਆਂ। ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਆਈ ਰਾਜਸਥਾਨ ਦੀ ਟੀਮ 20 ਓਵਰਾਂ 'ਚ 8 ਵਿਕਟਾਂ 'ਤੇ 201 ਦੌੜਾਂ ਹੀ ਬਣਾ ਸਕੀ। ਟੀਮ ਲਈ ਕਪਤਾਨ ਸੰਜੂ ਨੇ 46 ਗੇਂਦਾਂ 'ਚ 8 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 86 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਸੰਜੂ ਦੀ ਪਾਰੀ ਟੀਮ ਨੂੰ ਜਿੱਤ ਦੀ ਰੇਖਾ ਪਾਰ ਨਹੀਂ ਕਰ ਸਕੀ।