BCCI and ECB: ਮੈਨਚੈਸਟਰ ਟੈਸਟ ਨੂੰ ਮੁੜ ਕਰਵਾਉਣ 'ਤੇ ਕੰਮ ਕਰਨਗੇ ਬੀਸੀਸੀਆਈ ਤੇ ਈਸੀਬੀ, ਭਾਰਤੀ ਬੋਰਡ ਨੇ ਸੀਰੀਜ਼ 'ਤੇ ਦਿੱਤਾ ਵੱਡਾ ਅਪਡੇਟ
ਮੈਨਚੇਸਟਰ ਟੈਸਟ ਰੱਦ ਹੋਣ ਤੋਂ ਬਾਅਦ ਸੀਰੀਜ਼ ਦੇ ਨਤੀਜਿਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲੱਗ ਰਹੀਆਂ ਸੀ। ਇਸੇ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਸ ਬਾਰੇ ਇੱਕ ਅਪਡੇਟ ਜਾਰੀ ਕੀਤਾ ਹੈ।
ਕੋਰੋਨਾ ਕਾਰਨ ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੀ ਟੈਸਟ ਸੀਰੀਜ਼ ਦਾ ਆਖਰੀ ਮੈਚ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਮੈਨਚੈਸਟਰ ਵਿੱਚ ਇਸ ਮੈਚ ਦੇ ਰੱਦ ਹੋਣ ਤੋਂ ਬਾਅਦ ਸੀਰੀਜ਼ ਅਧੂਰੀ ਰਹਿ ਗਈ ਹੈ ਅਤੇ ਭਾਰਤ ਸੀਰੀਜ਼ ਵਿੱਚ 2-1 ਨਾਲ ਅੱਗੇ ਹੈ। ਪਰ ਇੰਗਲੈਂਡ ਕੋਲ ਵੀ ਸੀਰੀਜ਼ ਬਰਾਬਰ ਕਰਨ ਦਾ ਬਰਾਬਰ ਮੌਕਾ ਸੀ, ਇਸ ਲਈ ਦੋਵਾਂ ਦੇਸ਼ਾਂ ਦੇ ਬੋਰਡ ਭਾਰਤ ਨੂੰ ਜੇਤੂ ਨਾ ਐਲਾਨ ਕੇ ਸੀਰੀਜ਼ ਦੇ ਇਸ ਮੈਚ ਨੂੰ ਅੱਗੇ ਖਿਸਕਾਉਣ 'ਤੇ ਵਿਚਾਰ ਕਰ ਰਹੇ ਹਨ।
ਇਸ ਬਾਰੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸਕੱਤਰ ਜੈ ਸ਼ਾਹ ਦੇ ਹਵਾਲੇ ਨਾਲ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਹੈ। ਇਸ ਪ੍ਰੈਸ ਰਿਲੀਜ਼ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਮੈਨਚੈਸਟਰ ਟੈਸਟ ਕੋਰੋਨਾ ਸੰਕਟ ਕਾਰਨ ਰੱਦ ਕਰ ਦਿੱਤਾ ਗਿਆ ਹੈ।
Update: The BCCI and ECB held several rounds of discussion to find a way to play the match, however, the outbreak of Covid-19 in the Indian team contingent forced the decision of calling off the Old Trafford Test.
— BCCI (@BCCI) September 10, 2021
Details: https://t.co/5EiVOPPOBB
ਇਸ ਦੇ ਨਾਲ ਹੀ ਬੀਸੀਸੀਆਈ ਅਤੇ ਇੰਗਲੈਂਡ ਕ੍ਰਿਕਟ ਬੋਰਡ (ਈਸੀਬੀ) ਦੇ ਵਿੱਚ ਚੰਗੇ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਇਹ ਵੀ ਕਿਹਾ ਗਿਆ ਹੈ ਕਿ ਦੋਹਾਂ ਦੇਸ਼ਾਂ ਦੇ ਬੋਰਡ ਇਸ ਟੈਸਟ ਮੈਚ ਦੇ ਮੁੜ ਨਿਰਧਾਰਨ 'ਤੇ ਕੰਮ ਕਰਨਗੇ ਅਤੇ ਇਸਦੇ ਲਈ ਛੇਤੀ ਹੀ ਇੱਕ ਵਿੰਡੋ (ਉਚਿਤ ਸਮਾਂ) ਦੀ ਚੋਣ ਕਰਨਗੇ।
ਕੁਝ ਸਮਾਂ ਪਹਿਲਾਂ ਈਸੀਬੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਮੌਜੂਦਾ ਸਥਿਤੀ ਦੇ ਮੱਦੇਨਜ਼ਰ ਮੈਨਚੈਸਟਰ ਟੈਸਟ ਦੇ ਪਹਿਲੇ ਦੋ ਦਿਨਾਂ ਦੀ ਖੇਡ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਮੈਚ ਐਤਵਾਰ ਨੂੰ ਸ਼ੁਰੂ ਹੋਵੇਗਾ। ਸਮੁੱਚੇ ਮਾਮਲੇ ਦੀ ਨਿਗਰਾਨੀ ਦੋਵਾਂ ਦੇਸ਼ਾਂ ਦੇ ਬੋਰਡਾਂ ਵਲੋਂ ਕੀਤੀ ਗਈ ਹੈ। ਜੇ ਮੈਚ ਐਤਵਾਰ ਨੂੰ ਸ਼ੁਰੂ ਨਹੀਂ ਹੁੰਦਾ, ਤਾਂ ਇਸਨੂੰ ਰੱਦ ਮੰਨਿਆ ਜਾਵੇਗਾ।"
ਇਹ ਵੀ ਪੜ੍ਹੋ: ਫ਼ਿਲਮਾਂ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਇਹ ਫ਼ਿਲਮਾਂ ਵੇਖਣ ਲਈ ਮਿਲਣਗੇ ਹਜ਼ਾਰਾਂ ਰੁਪਏ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904