ਕਰਾਚੀ: ਹਾਲ ਹੀ ਵਿੱਚ ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਖੇਡੀ ਗਈ ਸੀ, ਜਿਸ ਨੂੰ ਇੰਗਲੈਂਡ ਨੇ ਆਪਣੇ ਨਾਂ ਕੀਤਾ। ਮਿਸਬਾਹ ਨੇ ਪਾਕਿਸਤਾਨ ਕ੍ਰਿਕਟ ਬੋਰਡ ਲਈ ਕਾਲਮ ਵਿੱਚ ਲਿਖਿਆ, "ਭਵਿੱਖ ਦੀ ਗੱਲ ਕਰੀਏ ਤਾਂ ਜੇਕਰ ਇੰਗਲੈਂਡ ਦੀ ਟੀਮ ਪਾਕਿਸਤਾਨ ਆਉਂਦੀ ਹੈ ਤਾਂ ਇਹ ਬਹੁਤ ਚੰਗੀ ਗੱਲ ਹੋਵੇਗੀ।"

ਮਿਸਬਾਹ-ਉਲ-ਹੱਕ ਦਾ ਕਹਿਣਾ ਹੈ, "ਇੰਗਲੈਂਡ ਦੇ ਬਹੁਤ ਸਾਰੇ ਖਿਡਾਰੀ ਐਚਬੀਐਲ ਪਾਕਿਸਤਾਨ ਸੁਪਰ ਲੀਗ 2020 ਵਿੱਚ ਖੇਡੇ ਸੀ।" ਇਸ ਤੋਂ ਬਾਅਦ ਸ਼੍ਰੀਲੰਕਾ, ਬੰਗਲਾਦਸ਼ ਤੇ ਐਮਸੀਸੀ ਦੀਆਂ ਟੀਮਾਂ ਪਾਕਿਸਤਾਨ ਆ ਗਈਆਂ ਹਨ। ਇਸ ਤੋਂ ਪਹਿਲਾਂ ਵਿਸ਼ਵ ਇਲੈਵਨ ਤੇ ਵੈਸਟਇੰਡੀਜ਼ ਦੀਆਂ ਟੀਮਾਂ ਆਈਆਂ ਸੀ।”

ਉਨ੍ਹਾਂ ਨੇ ਕਿਹਾ, “ਪੂਰੀ ਦੁਨੀਆ ਦੇ ਖਿਡਾਰੀ ਜਾਣਦੇ ਹਨ ਕਿ ਪਾਕਿਸਤਾਨ ਵਿੱਚ ਕਿਸ ਤਰ੍ਹਾਂ ਦੀ ਸੁਰੱਖਿਆ ਉਪਲਬਧ ਹੈ ਤੇ ਉਹ ਕਿਵੇਂ ਸੰਭਾਲ ਸਕਦੇ ਹਨ। ਪਾਕਿਸਤਾਨੀ ਕ੍ਰਿਕਟ ਪ੍ਰੇਮੀ ਵੀ ਆਪਣੀ ਧਰਤੀ 'ਤੇ ਕ੍ਰਿਕਟ ਦੇਖਣਾ ਚਾਹੁੰਦੇ ਹਨ।"

ਮਿਸਬਾਹ ਨੇ ਕਿਹਾ, "ਇਸ ਤਰ੍ਹਾਂ ਤੁਸੀਂ ਮੁਸ਼ਕਲ ਸਮੇਂ 'ਚ ਇੱਕ-ਦੂਜੇ ਦੀ ਮਦਦ ਕਰ ਸਕਦੇ ਹੋ। ਸਮੁੱਚੇ ਕ੍ਰਿਕਟ ਭਾਈਚਾਰੇ ਨੂੰ ਇੱਕ ਦੂਜੇ ਦਾ ਸਮਰਥਨ ਕਰਨਾ ਚਾਹੀਦਾ ਹੈ ਤਾਂ ਜੋ ਖੇਡ ਨੂੰ ਅੱਗੇ ਵਧਾਇਆ ਜਾ ਸਕੇ ਤੇ ਕ੍ਰਿਕਟ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਆ ਸਕੇ।”

ਅਨੁਸ਼ਕਾ ਨੇ ਵਿਰਾਟ ਨਾਲ ਸਾਂਝੀ ਕੀਤੀ ਤਸਵੀਰ, ਕਿਹਾ ਜਨਵਰੀ 'ਚ ਹੋਵਾਂਗੇ ਦੋ ਤੋਂ ਤਿੰਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904