Hardik Pandya New Girlfriend: ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਕ੍ਰਿਕਟਰ ਨੇ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਨਾਲ ਆਪਣੇ ਤਲਾਕ ਦਾ ਐਲਾਨ ਕੀਤਾ ਸੀ। ਹਾਰਦਿਕ ਅਤੇ ਨਤਾਸ਼ਾ ਦੇ ਵੱਖ ਹੋਏ ਨੂੰ ਇੱਕ ਮਹੀਨਾ ਵੀ ਨਹੀਂ ਹੋਇਆ ਹੈ ਅਤੇ ਕ੍ਰਿਕਟਰ ਦਾ ਨਾਮ ਇੱਕ ਨਵੀਂ ਹਸੀਨਾ ਨਾਲ ਜੁੜਨਾ ਸ਼ੁਰੂ ਹੋ ਗਿਆ ਹੈ। 



ਤਾਜ਼ਾ ਖਬਰਾਂ ਮੁਤਾਬਕ ਹਾਰਦਿਕ ਹੁਣ ਜੈਸਮੀਨ ਵਾਲੀਆ ਨੂੰ ਡੇਟ ਕਰ ਰਹੇ ਹਨ। ਜੈਸਮੀਨ ਵਾਲੀਆ ਇੱਕ ਬ੍ਰਿਟਿਸ਼ ਗਾਇਕਾ ਅਤੇ ਟੀਵੀ ਸ਼ਖਸੀਅਤ ਹੈ। ਜੈਸਮੀਨ ਨੇ ਮਿਊਜ਼ਿਕ ਇੰਡਸਟਰੀ 'ਚ ਆਪਣੇ ਲਈ ਖਾਸ ਜਗ੍ਹਾ ਬਣਾਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਅਤੇ ਜੈਸਮੀਨ ਛੁੱਟੀਆਂ ਮਨਾਉਣ ਗ੍ਰੀਸ ਗਏ ਹੋਏ ਹਨ।





ਦਰਅਸਲ, ਜੈਸਮੀਨ ਅਤੇ ਹਾਰਦਿਕ ਨੇ ਆਪਣੀ ਛੁੱਟੀਆਂ ਦੌਰਾਨ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਾਲ ਹੀ 'ਚ ਜੈਸਮੀਨ ਨੇ ਸਵੀਮਿੰਗ ਪੂਲ ਤੋਂ ਆਪਣੀਆਂ ਕੁਝ ਹੌਟ ਬਿਕਨੀ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਤੋਂ ਬਾਅਦ ਹਾਰਦਿਕ ਨੇ ਵੀ ਉਸੇ ਸਵੀਮਿੰਗ ਪੂਲ ਦੇ ਕਿਨਾਰੇ ਤੋਂ ਇੱਕ ਰੀਲ ਸਾਂਝੀ ਕੀਤੀ ਹੈ।






ਦੱਸ ਦੇਈਏ ਕਿ ਜੈਸਮੀਨ ਵਾਲੀਆ ਲੰਡਨ ਮੂਲ ਦੀ ਹੈ। ਜੈਸਮੀਨ ਦੇ ਮਾਤਾ-ਪਿਤਾ ਭਾਰਤੀ ਮੂਲ ਦੇ ਹਨ। ਜੈਸਮੀਨ ਬ੍ਰਿਟਿਸ਼ ਰਿਐਲਿਟੀ ਟੀਵੀ ਸੀਰੀਜ਼ ਦ ਓਨਲੀ ਵੇ ਇਜ਼ ਐਸੈਕਸ ਦਾ ਹਿੱਸਾ ਬਣ ਗਈ। ਜੈਸਮੀਨ ਨੇ ਸਾਲ 2014 'ਚ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ ਸੀ।ਜੈਸਮੀਨ ਨੇ ਸਾਲ 2018 'ਚ ਬਾਲੀਵੁੱਡ ਫਿਲਮ 'ਸੋਨੂੰ ਕੇ ਟੀਟੂ ਕੀ ਸਵੀਟੀ' ਦੇ ਗੀਤ 'ਬੌਮ ਡਿਗੀ ਡਿਗੀ' ਦਾ ਰੀਮੇਕ ਕੀਤਾ ਸੀ।




ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।