Natasa Stankovic With Another Guy: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਵਿਚਾਲੇ ਤਲਾਕ ਦੀ ਖਬਰ ਜ਼ੋਰਾਂ 'ਤੇ ਹੈ। ਇਨ੍ਹਾਂ ਖਬਰਾਂ ਦੇ ਵਿਚਕਾਰ ਨਤਾਸ਼ਾ ਨਾਲ ਇੱਕ ਨਵਾਂ ਵਿਅਕਤੀ ਨਜ਼ਰ ਆਇਆ ਹੈ, ਜਿਸ ਨੂੰ ਦੇਖ ਕੇ ਲੋਕ ਸੋਸ਼ਲ ਮੀਡੀਆ 'ਤੇ ਕਈ ਸਵਾਲ ਖੜ੍ਹੇ ਕਰ ਰਹੇ ਹਨ। ਦਰਅਸਲ ਤਲਾਕ ਦੀਆਂ ਖਬਰਾਂ ਵਿਚਾਲੇ ਹਾਰਦਿਕ ਦੀ ਪਤਨੀ ਨਤਾਸ਼ਾ ਨੂੰ ਇੱਕ ਨਵੇਂ ਵਿਅਕਤੀ ਨਾਲ ਦੇਖਿਆ ਗਿਆ ਸੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 


ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਸਵਾਲ ਕਰ ਰਹੇ ਹਨ ਕਿ ਕੀ ਨਤਾਸ਼ਾ ਨੇ ਇਸ ਵਿਅਕਤੀ ਲਈ ਹਾਰਦਿਕ ਪਾਂਡਿਆ ਨੂੰ ਧੋਖਾ ਦਿੱਤਾ ਹੈ? ਹਾਲਾਂਕਿ ਹਾਰਦਿਕ ਅਤੇ ਨਤਾਸ਼ਾ ਦੇ ਤਲਾਕ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਨਾ ਤਾਂ ਹਾਰਦਿਕ ਅਤੇ ਨਾ ਹੀ ਨਤਾਸ਼ਾ ਨੇ ਕੋਈ ਬਿਆਨ ਦਿੱਤਾ ਹੈ। 


ਵੀਡੀਓ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਸਵਾਲ ਪੁੱਛੇ


ਨਤਾਸ਼ਾ ਦੇ ਨਵੇਂ ਵਿਅਕਤੀ ਨਾਲ ਵੀਡੀਓ ਦੇਖਣ ਤੋਂ ਬਾਅਦ, ਪ੍ਰਸ਼ੰਸਕਾਂ ਵੱਲੋਂ ਸ਼ਾਨਦਾਰ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਇਕ ਯੂਜ਼ਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਸਵਾਲ ਪੁੱਛਿਆ ਹੈ ਕਿ ਇਸ ਕਾਰਨ ਨਤਾਸ਼ਾ ਨੇ ਹਾਰਦਿਕ ਨੂੰ ਧੋਖਾ ਦਿੱਤਾ ਹੈ? ਇਸ ਤੋਂ ਇਲਾਵਾ ਵੀਡਿਓ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਇੱਥੇ ਦੇਖੋ...







ਵੀਡੀਓ 'ਚ ਨਜ਼ਰ ਆ ਰਹੇ ਵਿਅਕਤੀ ਅਤੇ ਨਤਾਸ਼ਾ ਦਾ ਕੀ ਰਿਸ਼ਤਾ?


ਜ਼ਿਕਰਯੋਗ ਹੈ ਕਿ ਵੀਡੀਓ 'ਚ ਨਜ਼ਰ ਆ ਰਿਹਾ ਵਿਅਕਤੀ ਨਤਾਸ਼ਾ ਦਾ ਪੁਰਾਣਾ ਦੋਸਤ ਦੱਸਿਆ ਜਾ ਰਿਹਾ ਹੈ, ਜਿਸ ਦਾ ਨਾਂ ਅਲੈਕਸ ਹੈ। ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਐਲੇਕਸ ਲੰਬੇ ਸਮੇਂ ਤੋਂ ਨਤਾਸ਼ਾ ਸਟੈਨਕੋਵਿਚ ਅਤੇ ਅਦਾਕਾਰਾ ਦਿਸ਼ਾ ਪਟਾਨੀ ਦਾ ਦੋਸਤ ਹੈ। ਹਾਲਾਂਕਿ ਵੀਡੀਓ 'ਚ ਨਤਾਸ਼ਾ ਕਾਫੀ ਰਿਲੈਕਸ ਨਜ਼ਰ ਆਈ। ਉਸ ਦੇ ਚਿਹਰੇ 'ਤੇ ਕੋਈ ਘਬਰਾਹਟ ਨਜ਼ਰ ਨਹੀਂ ਆ ਰਹੀ ਸੀ।



Read More: Kavya Maran: ਕਾਵਿਆ ਮਾਰਨ ਦੀ ਲਵ ਲਾਈਫ ਦਾ ਖੁਲਾਸਾ, ਕ੍ਰਿਕਟਰ ਨੂੰ ਨਹੀਂ ਬਲਕਿ ਇਸ ਸਿੰਗਰ ਨੂੰ ਕਰ ਰਹੀ ਡੇਟ