Shane Warne Death : ਵਿਸ਼ਵ ਦੇ ਮਹਾਨ ਗੇਂਦਬਾਜ਼ ਸ਼ੇਨ ਵਾਰਨ ਦਾ ਅੱਜ 52 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਨੂੰ ਕ੍ਰਿਕਟ ਦੇ ਇਤਿਹਾਸ ਵਿੱਚ ਦੁਨੀਆ ਦੇ ਮਹਾਨ ਗੇਂਦਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 1992 ਵਿੱਚ, ਵਾਰਨ ਨੇ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਅਤੇ ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਤੋਂ ਬਾਅਦ 1000 ਅੰਤਰਰਾਸ਼ਟਰੀ ਵਿਕਟਾਂ (ਟੈਸਟ ਅਤੇ ਵਨਡੇ ਵਿੱਚ) ਲੈਣ ਵਾਲਾ ਦੂਜਾ ਗੇਂਦਬਾਜ਼ ਬਣਿਆ। ਮੁਥੱਈਆ ਮੁਰਲੀਧਰਨ ਦਾ ਰਿਕਾਰਡ ਟੁੱਟਣ ਤੱਕ ਵਾਰਨ ਦੀਆਂ 708 ਵਿਕਟਾਂ ਟੈਸਟ ਕ੍ਰਿਕਟ ਵਿੱਚ ਕਿਸੇ ਵੀ ਗੇਂਦਬਾਜ਼ ਦੁਆਰਾ ਲਈਆਂ ਗਈਆਂ ਸਭ ਤੋਂ ਵੱਧ ਵਿਕਟਾਂ ਸਨ।


ਵਾਰਨ ਸਿਰਫ਼ ਗੇਂਦਬਾਜ਼ ਹੀ ਨਹੀਂ ਸਨ, ਸਗੋਂ ਔਖੇ ਸਮੇਂ ਵਿੱਚ ਹੇਠਲੇ ਕ੍ਰਮ ਦੇ ਬੱਲੇਬਾਜ਼ ਦੀ ਭੂਮਿਕਾ ਨਿਭਾਉਣ ਦੀ ਤਾਕਤ ਵੀ ਰੱਖਦੇ ਸਨ। ਉਹ 3000+ ਟੈਸਟ ਦੌੜਾਂ ਬਣਾਉਣ ਵਾਲਾ ਇਕਲੌਤਾ ਖਿਡਾਰੀ ਸੀ, ਹਾਲਾਂਕਿ ਉਸਨੇ ਕਦੇ ਵੀ ਸੈਂਕੜਾ ਨਹੀਂ ਬਣਾਇਆ। ਸ਼ੇਨ ਵਾਰਨ ਨੇ ਜਨਵਰੀ 2007 ਵਿੱਚ ਆਸਟਰੇਲੀਆ ਦੀ ਇੰਗਲੈਂਡ 'ਤੇ 5-0 ਦੀ ਐਸ਼ੇਜ਼ ਜਿੱਤ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ।

ਕਦੋਂ ਲਈ ਕਿਹੜੀ ਵਿਕਟ

ਸ਼ੈਨ ਵਾਰਨ ਦਾ ਟੈਸਟ ਕਰੀਅਰ ਭਾਰਤ ਵਿੱਚ ਸ਼ੁਰੂ ਹੋਇਆ ਸੀ। ਵਾਰਨ ਨੇ ਪਹਿਲੇ ਟੈਸਟ ਵਿੱਚ ਰਵੀ ਸ਼ਾਸਤਰੀ ਦਾ ਆਪਣਾ ਪਹਿਲਾ ਵਿਕਟ ਲਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਬ੍ਰਾਇਨ ਮੈਕਮਿਲਨ ਦੇ ਰੂਪ 'ਚ ਦੱਖਣੀ ਅਫਰੀਕਾ ਖਿਲਾਫ 23ਵੇਂ ਟੈਸਟ 'ਚ 100ਵੀਂ ਵਿਕਟ ਹਾਸਲ ਕੀਤੀ। ਵਾਰਨ ਨੇ ਸ਼੍ਰੀਲੰਕਾ ਦੇ ਬੱਲੇਬਾਜ਼ ਹਸਨ ਤਿਲਕਰਤਨੇ ਨੂੰ ਆਪਣਾ 200ਵਾਂ ਸ਼ਿਕਾਰ ਬਣਾਇਆ, ਇਹ ਉਨ੍ਹਾਂ ਦਾ 42ਵਾਂ ਟੈਸਟ ਸੀ। ਵਾਰਨ ਨੇ 63ਵੇਂ ਟੈਸਟ ਵਿੱਚ 300ਵੀਂ ਵਿਕਟ ਲਈ।

ਦੱਖਣੀ ਅਫਰੀਕਾ ਖਿਲਾਫ ਮੈਚ 'ਚ ਉਸ ਨੇ ਜੈਕ ਕੈਲਿਸ ਦਾ ਵਿਕਟ ਲਿਆ ਸੀ। ਇਸ ਤੋਂ ਬਾਅਦ 92ਵੇਂ ਟੈਸਟ 'ਚ ਇੰਗਲੈਂਡ ਦੇ ਐਲਕ ਸਟੀਵਰਟ ਦੇ ਰੂਪ 'ਚ 400ਵੀਂ ਵਿਕਟ ਲਈ ਗਈ। 500ਵਾਂ ਸ਼ਿਕਾਰ ਹਸਨ ਤਿਲਕਰਤਨੇ ਵੀ ਬਣਿਆ ਅਤੇ ਇਹ ਉਸ ਦਾ 108ਵਾਂ ਟੈਸਟ ਮੈਚ ਸੀ। ਇਸ ਦੇ ਨਾਲ ਹੀ ਉਸ ਨੇ ਮਾਰਕਸ ਟਰੇਸਕੋਥਿਕ ਨੂੰ 600ਵਾਂ ਸ਼ਿਕਾਰ ਬਣਾਇਆ, ਇਹ ਉਸ ਦਾ 126ਵਾਂ ਟੈਸਟ ਸੀ। ਅਤੇ ਇੰਗਲੈਂਡ ਖਿਲਾਫ ਐਂਡਰਿਊ ਸਟ੍ਰਾਸ ਦਾ 700ਵਾਂ ਵਿਕਟ ਝਟਕਾ ਸੀ। ਉਸ ਨੇ ਆਪਣੇ 144ਵੇਂ ਟੈਸਟ ਵਿੱਚ 700ਵੀਂ ਵਿਕਟ ਲਈਆਂ ਹਨ।

ਪਹਿਲੀ ਵਿਕਟ - ਪਹਿਲਾ ਟੈਸਟ - ਰਵੀ ਸ਼ਾਸਤਰੀ (ਭਾਰਤ)

100ਵੀਂ ਵਿਕਟ - 23ਵਾਂ ਟੈਸਟ - ਬ੍ਰਾਇਨ ਮੈਕਮਿਲਨ (ਦੱਖਣੀ ਅਫਰੀਕਾ)

200ਵੀਂ ਵਿਕਟ - 42ਵਾਂ ਟੈਸਟ - ਹਸਨ ਤਿਲਕਰਤਨੇ (ਸ਼੍ਰੀਲੰਕਾ)

300ਵੀਂ ਵਿਕਟ - 63ਵਾਂ ਟੈਸਟ - ਜੈਕ ਕੈਲਿਸ (ਦੱਖਣੀ ਅਫਰੀਕਾ)

400ਵੀਂ ਵਿਕਟ - 92ਵਾਂ ਟੈਸਟ - ਐਲਕ ਸਟੀਵਰਟ (ਇੰਗਲੈਂਡ)

500ਵੀਂ ਵਿਕਟ - 108ਵਾਂ ਟੈਸਟ - ਹਸਨ ਤਿਲਕਰਤਨੇ (ਸ਼੍ਰੀਲੰਕਾ)

600ਵੀਂ ਵਿਕਟ - 126ਵਾਂ ਟੈਸਟ - ਮਾਰਕਸ ਟਰੇਸਕੋਥਿਕ (ਇੰਗਲੈਂਡ)

700ਵੀਂ ਵਿਕਟ - 144ਵਾਂ ਟੈਸਟ - ਐਂਡਰਿਊ ਸਟ੍ਰਾਸ (ਇੰਗਲੈਂਡ)