Transgender Cricketers: ਟਰਾਂਸਜੈਂਡਰ ਖਿਡਾਰੀਆਂ ਨੂੰ ਵੱਡਾ ਝਟਕਾ, ਨਹੀਂ ਖੇਡ ਸਕਣਗੇ ਅੰਤਰਰਾਸ਼ਟਰੀ ਮਹਿਲਾ ਕ੍ਰਿਕਟ
Transgender Cricketers: ਅੰਤਰਰਾਸ਼ਟਰੀ ਕ੍ਰਿਕਟ ਵੱਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ ਇਹ ਐਲਾਨ ਕੀਤਾ ਗਿਆ ਹੈ ਕਿ ਹੁਣ ਅੰਤਰਰਾਸ਼ਟਰੀ ਮਹਿਲਾ ਕ੍ਰਿਕਟ ਵਿੱਚ ਟਰਾਂਸਜੈਂਡਰ ਕ੍ਰਿਕਟਰ ਨਹੀਂ ਖੇਡ ਸਕਣਗੀਆਂ।
Transgender Cricketers: ਅੰਤਰਰਾਸ਼ਟਰੀ ਕ੍ਰਿਕਟ ਵੱਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ ਇਹ ਐਲਾਨ ਕੀਤਾ ਗਿਆ ਹੈ ਕਿ ਹੁਣ ਅੰਤਰਰਾਸ਼ਟਰੀ ਮਹਿਲਾ ਕ੍ਰਿਕਟ ਵਿੱਚ ਟਰਾਂਸਜੈਂਡਰ ਕ੍ਰਿਕਟਰ ਨਹੀਂ ਖੇਡ ਸਕਣਗੀਆਂ। ਇਹ ਫੈਸਲਾ ਆਈਸੀਸੀ ਨੇ ਖੇਡ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਲਿਆ ਹੈ। ਹੁਣ ਟਰਾਂਸਜੈਂਡਰ ਖਿਡਾਰੀ ਮਹਿਲਾ ਕ੍ਰਿਕਟ 'ਚ ਕਿਸੇ ਵੀ ਤਰ੍ਹਾਂ ਨਾਲ ਨਹੀਂ ਖੇਡ ਸਕਣਗੇ।
ਮੰਗਲਵਾਰ ਨੂੰ ਅਹਿਮਦਾਬਾਦ 'ਚ ਹੋਈ ਆਈਸੀਸੀ ਦੀ ਮੀਟਿੰਗ 'ਚ ਇਸ ਗੱਲ ਦੀ ਪੁਸ਼ਟੀ ਹੋਈ। ਆਈਸੀਸੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ, "ਨਵੀਂ ਨੀਤੀ ਕੁਝ ਸਿਧਾਂਤਾਂ 'ਤੇ ਅਧਾਰਿਤ ਹੈ, ਜਿਸ ਵਿੱਚ ਤਰਜੀਹ, ਔਰਤਾਂ ਦੀ ਖੇਡ ਦੀ ਅਖੰਡਤਾ, ਸੁਰੱਖਿਆ, ਨਿਰਪੱਖਤਾ ਅਤੇ ਸ਼ਮੂਲੀਅਤ ਸ਼ਾਮਲ ਹੈ ਅਤੇ ਇਸਦਾ ਮਤਲਬ ਇਹ ਹੈ ਕਿ ਕੋਈ ਵੀ ਪੁਰਸ਼ ਜਾਂ ਔਰਤ ਭਾਗੀਦਾਰ, ਜੋ "ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੇ ਦੌਰ ਵਿੱਚੋਂ ਲੰਘਿਆ ਹੋਵੇ, ਉਹ ਕਿਸੇ ਵੀ ਤਰ੍ਹਾਂ ਦੇ ਅੰਤਰਰਾਸ਼ਟਰੀ ਮਹਿਲਾ ਖੇਡ ਵਿੱਚ ਹਿੱਸਾ ਨਹੀਂ ਲੈ ਸਕੇਗਾ, ਭਾਵੇਂ ਉਸ ਨੇ ਸਰਜਰੀ ਜਾਂ ਲਿੰਗ ਪਰਿਵਰਤਨ ਕਰਵਾਇਆ ਹੋਵੇ।"
ਮਹਿਲਾ ਕ੍ਰਿਕਟ ਨੂੰ ਮਿਲ ਰਿਹਾ ਹੁਲਾਰਾ
ਦੱਸ ਦੇਈਏ ਕਿ ਮਹਿਲਾ ਕ੍ਰਿਕਟ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਅੰਤਰਰਾਸ਼ਟਰੀ ਤੋਂ ਇਲਾਵਾ ਫਰੈਂਚਾਇਜ਼ੀ ਮਹਿਲਾ ਕ੍ਰਿਕਟ ਨੂੰ ਵੀ ਕਾਫੀ ਪ੍ਰਮੋਸ਼ਨ ਮਿਲ ਰਿਹਾ ਹੈ। ਭਾਰਤ ਵਿੱਚ 2023 ਵਿੱਚ ਪਹਿਲੀ ਵਾਰ ਮਹਿਲਾ ਆਈਪੀਐਲ ਦਾ ਆਯੋਜਨ ਕੀਤਾ ਗਿਆ ਸੀ, ਜਿਸ ਨੂੰ ਮਹਿਲਾ ਪ੍ਰੀਮੀਅਰ ਲੀਗ ਵਜੋਂ ਜਾਣਿਆ ਜਾਂਦਾ ਸੀ। ਟੂਰਨਾਮੈਂਟ ਦੇ ਪਹਿਲੇ ਸੀਜ਼ਨ ਵਿੱਚ ਕੁੱਲ ਪੰਜ ਟੀਮਾਂ ਨੇ ਭਾਗ ਲਿਆ ਸੀ। ਪਿਛਲੀ ਵਾਰ ਦੀ ਤਰ੍ਹਾਂ ਮਹਿਲਾ ਪ੍ਰੀਮੀਅਰ ਲੀਗ 2024 'ਚ ਖੇਡੀ ਜਾਵੇਗੀ। ਇਸ ਦਾ ਮਤਲਬ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਤੋਂ ਇਲਾਵਾ ਫਰੈਂਚਾਈਜ਼ੀ ਕ੍ਰਿਕਟ 'ਚ ਵੀ ਮਹਿਲਾ ਕ੍ਰਿਕਟ ਨੂੰ ਕਾਫੀ ਹੁਲਾਰਾ ਮਿਲ ਰਿਹਾ ਹੈ।
ਇਸਦੇ ਨਾਲ ਹੀ ਮਹਿਲਾ ਪ੍ਰੀਮੀਅਰ ਲੀਗ ਤੋਂ ਪਹਿਲਾਂ ਕਈ ਦੇਸ਼ਾਂ 'ਚ ਮਹਿਲਾ ਫਰੈਂਚਾਈਜ਼ੀ ਕ੍ਰਿਕਟ ਖੇਡਿਆ ਜਾ ਰਿਹਾ ਹੈ, ਜਿਸ 'ਚ ਬਿਗ ਬੈਸ਼ ਲੀਗ ਵਰਗੇ ਟੂਰਨਾਮੈਂਟ ਵੀ ਸ਼ਾਮਲ ਹਨ। ਦੱਸ ਦੇਈਏ ਕਿ ਭਾਰਤੀ ਮਹਿਲਾ ਕ੍ਰਿਕਟਰ ਮਹਿਲਾ ਬਿਗ ਬੈਸ਼ ਲੀਗ ਵਿੱਚ ਹਿੱਸਾ ਲੈਂਦੀਆਂ ਹਨ। ਹਾਲਾਂਕਿ, ਇਸ ਦੇ ਉਲਟ, ਇਹ ਨੀਤੀ ਪੁਰਸ਼ ਭਾਰਤੀ ਕ੍ਰਿਕਟਰਾਂ ਲਈ ਉਲਟ ਹੈ। ਆਈਪੀਐਲ ਤੋਂ ਇਲਾਵਾ ਪੁਰਸ਼ ਭਾਰਤੀ ਕ੍ਰਿਕਟਰ ਵੀ ਵਿਸ਼ਵ ਲੀਗਾਂ ਵਿੱਚ ਹਿੱਸਾ ਨਹੀਂ ਲੈ ਸਕਦੇ ਹਨ।