ICC World Cup 2023: ਭਾਰਤੀ ਕ੍ਰਿਕਟ ਟੀਮ ਨੇ ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਸਾਰੇ ਮੈਚ ਜਿੱਤੇ ਹਨ। ਟੀਮ ਇੰਡੀਆ ਨੇ ਇਸ ਵਿਸ਼ਵ ਕੱਪ 'ਚ ਕੁੱਲ 5 ਮੈਚ ਖੇਡੇ ਹਨ ਅਤੇ ਸਾਰਿਆਂ 'ਚ ਜਿੱਤ ਦਰਜ ਕੀਤੀ ਹੈ। ਮੌਜੂਦਾ ਸਮੇਂ 'ਚ ਟੀਮ ਇੰਡੀਆ ਇਕਲੌਤੀ ਅਜਿਹੀ ਟੀਮ ਹੈ ਜੋ ਵਿਸ਼ਵ ਕੱਪ ਦਾ ਇਕ ਵੀ ਮੈਚ ਨਹੀਂ ਹਾਰੀ ਹੈ। ਇੱਥੋਂ ਤੱਕ ਕਿ ਟੀਮ ਇੰਡੀਆ ਨੇ 20 ਸਾਲ ਬਾਅਦ ਆਈਸੀਸੀ ਟੂਰਨਾਮੈਂਟ ਵਿੱਚ ਨਿਊਜ਼ੀਲੈਂਡ ਨੂੰ ਹਰਾਇਆ ਹੈ। ਹੁਣ ਵਾਰੀ ਹੈ ਭਾਰਤ ਬਨਾਮ ਇੰਗਲੈਂਡ ਮੈਚ ਦੀ, ਜੋ ਕਿ ਲਖਨਊ ਦੇ ਏਕਾਨਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ।


ਇਸ ਮੈਚ ਤੋਂ ਪਹਿਲਾਂ ਹੀ ਭਾਰਤ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਹਾਰਦਿਕ ਪੰਡਯਾ ਹੈ। ਹਾਰਦਿਕ ਪੰਡਯਾ ਸੱਟ ਲੱਗਣ ਕਰਕੇ ਧਰਮਸ਼ਾਲਾ 'ਚ ਨਿਊਜ਼ੀਲੈਂਡ ਖਿਲਾਫ ਮੈਚ ਨਹੀਂ ਖੇਡ ਸਕੇ ਸਨ ਪਰ ਫਿਰ ਵੀ ਟੀਮ ਇੰਡੀਆ ਨੇ ਉਹ ਮੈਚ ਜਿੱਤ ਲਿਆ ਸੀ। ਹਾਰਦਿਕ ਤੋਂ ਬਿਨਾਂ ਨਿਊਜ਼ੀਲੈਂਡ ਨੂੰ ਹਰਾਉਣ ਤੋਂ ਬਾਅਦ ਵੀ ਰੋਹਿਤ ਸ਼ਰਮਾ ਅਤੇ ਰਾਹੁਲ ਦ੍ਰਾਵਿੜ ਦੀ ਟੈਂਸ਼ਨ ਘੱਟ ਨਹੀਂ ਹੋਈ ਹੈ, ਕਿਉਂਕਿ ਹਾਰਦਿਕ ਇੱਕ 3ਡੀ ਖਿਡਾਰੀ ਹੈ, ਜੋ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਤਿੰਨਾਂ ਚੀਜ਼ਾਂ ਵਿੱਚ ਉੱਚ ਪੱਧਰ 'ਤੇ ਯੋਗਦਾਨ ਦੇ ਸਕਦੇ ਹਨ।


ਇਹ ਵੀ ਪੜ੍ਹੋ: Asian Para Games: ਏਸ਼ੀਅਨ ਪੈਰਾ ਖੇਡਾਂ 'ਚ ਭਾਰਤ ਦੀ ਬੱਲੇ-ਬੱਲੇ, ਮੁਰੁਗੇਸਨ ਥੁਲਸੀਮਾਥੀ ਨੇ ਮਹਿਲਾ ਸਿੰਗਲਜ਼ SU5 ਬੈਡਮਿੰਟਨ ਈਵੈਂਟ ਵਿੱਚ ਜਿੱਤਿਆ ਗੋਲਡ


ਭਾਰਤ ਦਾ ਅਗਲਾ ਮੈਚ ਲਖਨਊ ਵਿੱਚ ਇੰਗਲੈਂਡ ਖ਼ਿਲਾਫ਼ ਖੇਡਿਆ ਜਾਵੇਗਾ। ਲਖਨਊ ਦੀ ਪਿੱਚ ਨੂੰ ਧੀਮੀ ਅਤੇ ਸਪਿਨ ਲਈ ਮਦਦਗਾਰ ਮੰਨਿਆ ਜਾਂਦਾ ਹੈ। ਰੋਹਿਤ ਕੋਲ ਹਾਰਦਿਕ ਲਈ ਕੋਈ ਵਿਕਲਪ ਨਹੀਂ ਹੈ, ਮੁਹੰਮਦ ਸ਼ਮੀ ਨੇ ਪਿਛਲੇ ਮੈਚ ਵਿੱਚ ਪੰਜ ਵਿਕਟਾਂ ਲਈਆਂ ਸਨ, ਸੂਰਿਆ ਦੌੜਾਂ ਨਹੀਂ ਬਣਾ ਸਕੇ ਸਨ। ਅਜਿਹੇ 'ਚ ਰੋਹਿਤ ਸ਼ਰਮਾ ਦੇ ਸਾਹਮਣੇ ਇੰਗਲੈਂਡ ਖਿਲਾਫ ਸੰਤੁਲਿਤ ਟੀਮ ਬਣਾਉਣ ਦੇ ਤਿੰਨ ਵੱਡੇ ਸਵਾਲ ਹਨ।


ਸੂਰਿਆਕੁਮਾਰ ਯਾਦਵ ਜਾਂ ਈਸ਼ਾਨ ਕਿਸ਼ਨ


ਹਾਰਦਿਕ ਪੰਡਯਾ ਦੀ ਗੈਰ-ਮੌਜੂਦਗੀ 'ਚ ਰੋਹਿਤ ਨੂੰ ਉਨ੍ਹਾਂ ਵਰਗਾ ਬੱਲੇਬਾਜ਼ ਅਤੇ ਉਨ੍ਹਾਂ ਵਰਗੇ ਖਾਸ ਗੇਂਦਬਾਜ਼ ਨੂੰ ਖਿਡਾਉਣਾ ਪੈਂਦਾ ਹੈ। ਨਿਊਜ਼ੀਲੈਂਡ ਦੇ ਖਿਲਾਫ ਰੋਹਿਤ ਨੇ ਸੂਰਿਆਕੁਮਾਰ ਯਾਦਵ ਨੂੰ ਮੌਕਾ ਦਿੱਤਾ ਸੀ ਪਰ ਉਹ ਇਕ ਵਾਰ ਫਿਰ ਆਪਣੀ ਛਾਪ ਨਹੀਂ ਛੱਡ ਸਕੇ ਅਤੇ ਸਿਰਫ 2 ਦੌੜਾਂ ਬਣਾ ਕੇ ਰਨ ਆਊਟ ਹੋ ਗਏ। ਇਸ ਦੇ ਨਾਲ ਹੀ ਕੋਚ ਅਤੇ ਕਪਤਾਨ ਦੇ ਮਨ ਵਿੱਚ ਇਸ ਗੱਲ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ ਕਿ ਖੱਬੇ ਹੱਥ ਦੇ ਗੇਂਦਬਾਜ਼ ਵਜੋਂ ਈਸ਼ਾਨ ਕਿਸ਼ਨ ਟੀਮ ਲਈ ਫਿਨਿਸ਼ਰ ਦੀ ਭੂਮਿਕਾ ਨਿਭਾ ਸਕਦੇ ਹਨ ਜਾਂ ਨਹੀਂ। ਹੁਣ ਦੇਖਣਾ ਇਹ ਹੋਵੇਗਾ ਕਿ ਰੋਹਿਤ ਇਨ੍ਹਾਂ ਤਿੰਨਾਂ 'ਚੋਂ ਕਿਸ ਨੂੰ ਖੇਡਣ ਦਾ ਮੌਕਾ ਦੇਣਗੇ।


ਇਹ ਵੀ ਪੜ੍ਹੋ: Paris Olympics 2024: ਨੀਰਜ ਚੋਪੜਾ ਸਮੇਤ ਕਈ ਐਥਲੀਟ ਨੇ ਕੀਤਾ ਪੈਰਿਸ ਓਲੰਪਿਕ ਲਈ ਕੁਆਲੀਫਾਈ, ਦੇਖੋ ਪੂਰੀ ਲਿਸਟ