ICC T20 Ranking: ਸ਼੍ਰੇਅਸ ਅਈਅਰ ਨੇ ਇਸ ਮਾਮਲੇ 'ਚ ਰੋਹਿਤ ਤੇ ਕੋਹਲੀ ਨੂੰ ਦਿੱਤੀ ਮਾਤ, ਟੌਪ 10 ਚੋਂ ਕੋਹਲੀ ਹੋਏ ਬਾਹਰ
ਆਈਸੀਸੀ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਹੈ। ਸ਼੍ਰੀਲੰਕਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼੍ਰੇਅਸ ਅਈਅਰ ਨੂੰ ਤਾਜ਼ਾ ਅਪਡੇਟ 'ਚ ਵੱਡਾ ਫਾਇਦਾ ਮਿਲਿਆ ਹੈ।
icc t20 international ranking batsman shreyas iyer virat kohli and rohit sharma out form top 10
ਨਵੀਂ ਦਿੱਲੀ: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਹੈ। ਤਾਜ਼ਾ ਅਪਡੇਟ 'ਚ ਸ਼੍ਰੀਲੰਕਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਵੱਡਾ ਫਾਇਦਾ ਮਿਲਿਆ ਹੈ। ਹਾਲਾਂਕਿ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਤਾਜ਼ਾ ਰੈਂਕਿੰਗ 'ਚ ਵੱਡਾ ਨੁਕਸਾਨ ਹੋਇਆ ਹੈ।
ਸ਼੍ਰੇਅਸ ਅਈਅਰ ਆਈਸੀਸੀ ਟੀ-20 ਅੰਤਰਰਾਸ਼ਟਰੀ ਦਰਜਾਬੰਦੀ ਵਿੱਚ 27ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਪਰ ਵਿਰਾਟ ਕੋਹਲੀ ਟੌਪ 10 ਚੋਂ ਬਾਹਰ ਹੋ ਗਏ ਹਨ। ਸ਼੍ਰੀਲੰਕਾ ਦੇ ਖਿਲਾਫ ਭਾਰਤ ਦੀ ਹਾਲੀਆ ਘਰੇਲੂ ਸੀਰੀਜ਼ ਜਿੱਤ ਨੇ ਖਿਡਾਰੀਆਂ ਦੀ ਰੈਂਕਿੰਗ 'ਤੇ ਅਸਰ ਪਾਇਆ ਹੈ, ਚੋਟੀ ਦੇ ਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਆਪਣੇ ਹਮਲਾਵਰ ਅਤੇ ਤਿੰਨ ਅਜੇਤੂ ਅਰਧ ਸੈਂਕੜਿਆਂ ਦਾ ਫਾਇਦਾ ਉਠਾਉਂਦੇ ਹੋਏ, ਬੱਲੇਬਾਜ਼ਾਂ ਦੀ ਸੂਚੀ ਵਿੱਚ 18ਵੇਂ ਨੰਬਰ 'ਤੇ ਪਹੁੰਚ ਗਿਆ ਹੈ।
ਵਿਰਾਟ ਕੋਹਲੀ ਨੂੰ ਨੁਕਸਾਨ
ਫਰਵਰੀ 'ਚ ਹੋਈ ਇਸ ਸੀਰੀਜ਼ 'ਚ ਭਾਰਤ ਨੇ ਸ਼੍ਰੀਲੰਕਾ ਨੂੰ 3-0 ਨਾਲ ਹਰਾਇਆ ਸੀ, ਜਿਸ 'ਚ 27 ਸਾਲਾ ਅਈਅਰ ਨੇ ਤਿੰਨ ਮੈਚਾਂ 'ਚ 174 ਦੀ ਸਟ੍ਰਾਈਕ ਰੇਟ ਨਾਲ ਅਜੇਤੂ 204 ਦੌੜਾਂ ਬਣਾਈਆਂ। ਦੂਜੇ ਪਾਸੇ ਸ਼੍ਰੀਲੰਕਾ ਦੇ ਪਥੁਮ ਨਿਸਾਂਕਾ ਨੇ ਸੀਰੀਜ਼ ਦੇ ਦੂਜੇ ਮੈਚ 'ਚ 75 ਦੌੜਾਂ ਬਣਾਈਆਂ, ਜਿਸ ਨਾਲ ਉਸ ਨੂੰ ਛੇ ਸਥਾਨ ਦਾ ਫਾਇਦਾ ਹੋਇਆ। ਉਹ ਰੈਂਕਿੰਗ 'ਚ ਨੌਵੇਂ ਸਥਾਨ 'ਤੇ ਪਹੁੰਚ ਗਿਆ ਹੈ ਜਦਕਿ ਸੀਰੀਜ਼ ਲਈ ਆਰਾਮ 'ਤੇ ਭੇਜੇ ਗਏ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਪੰਜ ਸਥਾਨ ਖਿਸਕ ਕੇ 15ਵੇਂ ਸਥਾਨ 'ਤੇ ਆ ਗਿਆ ਹੈ।
ਟੌਪ-10 ਵਿੱਚ ਸਿਰਫ਼ ਇੱਕ ਭਾਰਤੀ
ਟੌਪ-10 ਬੱਲੇਬਾਜ਼ਾਂ 'ਚ ਬਾਬਰ ਆਜ਼ਮ ਪਹਿਲੇ ਨੰਬਰ 'ਤੇ ਅਤੇ ਮੁਹੰਮਦ ਰਿਜ਼ਵਾਨ ਦੂਜੇ ਨੰਬਰ 'ਤੇ ਹਨ। ਜਦੋਂ ਕਿ ਏਡਾਨ ਮਾਰਕਰਮ ਤੀਜੇ, ਡੇਵਿਡ ਮਲਾਨ ਚੌਥੇ ਅਤੇ ਡੇਵੋਨ ਕੋਨਵੇ ਪੰਜਵੇਂ ਨੰਬਰ 'ਤੇ ਹਨ। ਭਾਰਤ ਦੀ ਗੱਲ ਕਰੀਏ ਤਾਂ ਕੇਐਲ ਰਾਹੁਲ ਟੌਪ-10 'ਚ 10ਵੇਂ ਨੰਬਰ 'ਤੇ ਹੈ।
ਸੰਯੁਕਤ ਅਰਬ ਅਮੀਰਾਤ (UAE) ਦਾ ਮੁਹੰਮਦ ਵਸੀਮ ਵੀ ਟੀ-20 ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਦਰਜਾਬੰਦੀ ਵਿੱਚ ਅੱਗੇ ਵਧਣ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਰਿਹਾ। ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਕੁਆਲੀਫਾਇਰ ਏ ਦੇ ਫਾਈਨਲ ਵਿੱਚ ਆਇਰਲੈਂਡ ਖ਼ਿਲਾਫ਼ ਅਜੇਤੂ ਸੈਂਕੜੇ ਨੇ ਉਸ ਨੂੰ 12ਵੇਂ ਸਥਾਨ ’ਤੇ ਪਹੁੰਚਣ ਵਿੱਚ ਮਦਦ ਕੀਤੀ। ਇਹ UAE ਦੇ ਕਿਸੇ ਵੀ ਬੱਲੇਬਾਜ਼ ਦੀ ਸਰਵੋਤਮ ਰੈਂਕਿੰਗ ਹੈ, ਉਸ ਤੋਂ ਪਹਿਲਾਂ ਸ਼ਾਈਮਾਨ ਅਨਵਰ 2017 ਵਿੱਚ 13ਵੇਂ ਸਥਾਨ 'ਤੇ ਰਿਹਾ ਸੀ।
ਸ਼੍ਰੀਲੰਕਾ ਦੇ ਲਾਹਿਰੂ ਕੁਮਾਰਾ ਨੇ ਪਹਿਲੀ ਵਾਰ ਚੋਟੀ ਦੇ 40 ਗੇਂਦਬਾਜ਼ਾਂ 'ਚ ਸ਼ਾਮਲ ਹਏ। ਯੂਏਈ ਦੇ ਗੇਂਦਬਾਜ਼ ਜ਼ਹਰੂ ਖ਼ਾਨ 17 ਸਥਾਨਾਂ ਦੀ ਛਲਾਂਗ ਲਗਾ ਕੇ ਸੰਯੁਕਤ 42ਵੇਂ ਅਤੇ ਆਇਰਲੈਂਡ ਦੇ ਜੋਸ਼ ਲਿਟਲ 27 ਸਥਾਨਾਂ ਦੀ ਛਲਾਂਗ ਲਗਾ ਕੇ ਸੰਯੁਕਤ 49ਵੇਂ ਸਥਾਨ 'ਤੇ ਪਹੁੰਚ ਗਏ ਹਨ। ਰੋਹਨ ਮੁਸਤਫਾ ਆਲਰਾਊਂਡਰ ਰੈਂਕਿੰਗ ਵਿਚ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ ਅਤੇ ਫਰਵਰੀ 2020 ਵਿਚ ਆਪਣੀ ਸਰਵੋਤਮ ਪੰਜਵੀਂ ਰੈਂਕਿੰਗ ਤੋਂ ਸਿਰਫ ਇੱਕ ਸਥਾਨ ਹੇਠਾਂ ਹੈ।