ICC Womens ODI Rankings: ਸਮ੍ਰਿਤ ਮੰਧਾਨਾ ਨੂੰ ਜਨਮਦਿਨ 'ਤੇ ICC ਨੇ ਦਿੱਤਾ ਖ਼ਾਸ ਤੋਹਫ਼ਾ, ਰੈਂਕਿੰਗ 'ਚ ਹੋਇਆ ਫਾਇਦਾ, ਹਰਮਨਪ੍ਰੀਤ ਨੂੰ ਛੱਡਿਆ ਪਿੱਛੇ
ICC Womens ODI Rankings: ਅੱਜ ਸਮ੍ਰਿਤੀ ਮੰਧਾਨਾ ਆਪਣਾ 27ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਉਨ੍ਹਾਂ ਨੂੰ ICC ਵਲੋਂ ਖ਼ਾਸ ਤੋਹਫਾ ਦਿੱਤਾ ਗਿਆ ਹੈ।
ICC Womens ODI Rankings: ਅੱਜ ਸਮ੍ਰਿਤੀ ਮੰਧਾਨਾ ਆਪਣਾ 27ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਉਨ੍ਹਾਂ ਨੂੰ ICC ਵਲੋਂ ਖ਼ਾਸ ਤੋਹਫਾ ਦਿੱਤਾ ਗਿਆ ਹੈ। ਦੱਸ ਦਈਏ ਕਿ ਟੀਮ ਇੰਡੀਆ ਦੀ ਓਪਨਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਆਈਸੀਸੀ ਵੱਲੋਂ ਜਾਰੀ ਹੋਏ ਮਹਿਲਾ ਵਨਡੇ ਰੈਂਕਿੰਗ ਵਿੱਚ ਛੇਵੇਂ ਸਥਾਨ ’ਤੇ ਪਹੁੰਚ ਗਈ ਹੈ। ਜਦਕਿ ਕਪਤਾਨ ਹਰਮਨਪ੍ਰੀਤ ਕੌਰ ਦਾ ਨੁਕਸਾਨ ਹੋਇਆ ਹੈ ਉਹ ਅੱਠਵੇਂ ਸਥਾਨ 'ਤੇ ਪਹੁੰਚ ਗਈ ਹਨ। ਮੰਧਾਨਾ ਦੇ ਰੇਟਿੰਗ ਪੁਆਇੰਟ 704 ਹਨ ਅਤੇ ਹਰਮਨਪ੍ਰੀਤ ਦੇ 702 ਅੰਕ ਹਨ।
ਇਹ ਵੀ ਪੜ੍ਹੋ: World Cup 2023: ਵਰਲਡ ਕੱਪ ਦੇ ਲਈ ਕਦੋਂ ਹੋਵੇਗਾ ਟੀਮ ਇੰਡੀਆ ਦਾ ਐਲਾਨ? ਸਾਹਮਣੇ ਆਈ ਤਰੀਕ, ਜਾਣੋ
ਰੈਂਕਿੰਗ ਵਿੱਚ ਹੋਇਆ ਫਾਇਦਾ
ਅਜਿਹਾ ਉਦੋਂ ਹੋਇਆ ਹੈ ਜਦੋਂ ਦੋ ਦਿਨ ਪਹਿਲਾਂ ਹੀ ਭਾਰਤੀ ਮਹਿਲਾ ਟੀਮ ਨੂੰ ਬੰਗਲਾਦੇਸ਼ ਦੇ ਖਿਲਾਫ ਵਨਡੇ ਇਤਿਹਾਸ ਦੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੌਰੇ 'ਤੇ ਟੀਮ ਇੰਡੀਆ ਨੇ ਤਿੰਨ ਵਨਡੇ ਖੇਡੇ ਜਿਸ 'ਚ ਟੀਮ ਕਲੀਨ ਸਵੀਪ ਕਰਨ 'ਚ ਨਾਕਾਮ ਰਹੀ ਪਰ ਸੀਰੀਜ਼ 'ਤੇ 2-1 ਨਾਲ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਟੀਮ ਇੰਡੀਆ ਦਾ ਬੱਲੇਬਾਜ਼ੀ ਕ੍ਰਮ 153 ਦਾ ਸਕੋਰ ਵੀ ਹਾਸਲ ਨਹੀਂ ਕਰ ਸਕਿਆ ਅਤੇ ਟੀਮ 40 ਦੌੜਾਂ ਨਾਲ ਮੈਚ ਹਾਰ ਗਈ। ਇਸ ਪੂਰੇ ਦੌਰੇ 'ਤੇ ਸਮ੍ਰਿਤੀ ਮੰਧਾਨਾ ਦਾ ਪ੍ਰਦਰਸ਼ਨ ਵੀ ਹੁਣ ਤੱਕ ਖਰਾਬ ਰਿਹਾ ਹੈ। ਟੀ-20 ਸੀਰੀਜ਼ 'ਚ ਉਨ੍ਹਾਂ ਨੇ ਕ੍ਰਮਵਾਰ 38, 13 ਅਤੇ 1 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਪਹਿਲੇ ਵਨਡੇ 'ਚ ਉਹ ਫਲਾਪ ਹੁੰਦੇ ਹੋਏ ਸਿਰਫ 11 ਦੌੜਾਂ ਹੀ ਬਣਾ ਸਕੇ ਸਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਰੈਂਕਿੰਗ 'ਚ ਫਾਇਦਾ ਹੋਇਆ ਹੈ।
New No.1 ODI batter 🏅
— ICC (@ICC) July 18, 2023
New No.1 ODI all-rounder 🎖
Two #Ashes stars have surged to the top in the latest @MRFWorldwide ICC Women's Player Rankings 📈
ਇਨ੍ਹਾਂ ਟੀਮਾਂ ਲਈ ਖੇਡ ਚੁੱਕੀ ਹੈ ਸਮ੍ਰਿਤੀ ਮੰਧਾਨਾ
ਇਸ ਤੋਂ ਇਲਾਵਾ ਸਮ੍ਰਿਤੀ ਮੰਧਾਨਾ ਟ੍ਰੈਵਲਬਲੇਜ਼ਰਸ, ਵੈਸਟਰਨ ਸਟੋਰਮ, ਹੋਬਾਰਟ ਹਰਿਕੇਨਸ, ਇੰਡੀਆ ਬੀ ਵੂਮੈਨ, ਸਿਡਨੀ ਥੰਡਰ ਵਰਗੀਆਂ ਟੀਮਾਂ ਲਈ ਖੇਡ ਚੁੱਕੀ ਹੈ। 4 ਟੈਸਟ ਮੈਚਾਂ ਤੋਂ ਇਲਾਵਾ ਸਮ੍ਰਿਤੀ ਮੰਧਾਨਾ ਨੇ ਭਾਰਤ ਲਈ 78 ਵਨਡੇ ਅਤੇ 119 ਟੀ-20 ਮੈਚ ਖੇਡੇ ਹਨ। ਸਮ੍ਰਿਤੀ ਮੰਧਾਨਾ ਨੇ 4 ਟੈਸਟ ਮੈਚਾਂ 'ਚ 46.42 ਦੀ ਔਸਤ ਨਾਲ 325 ਦੌੜਾਂ ਬਣਾਈਆਂ ਹਨ। ਸਮ੍ਰਿਤੀ ਮੰਧਾਨਾ ਦਾ ਇਸ ਫਾਰਮੈਟ ਵਿੱਚ ਸਭ ਤੋਂ ਵੱਧ ਸਕੋਰ 127 ਦੌੜਾਂ ਹੈ। ਇਸ ਦੇ ਨਾਲ ਹੀ ਸਮ੍ਰਿਤੀ ਮੰਧਾਨਾ ਨੇ ਵਨਡੇ ਫਾਰਮੈਟ 'ਚ 3084 ਦੌੜਾਂ ਬਣਾਈਆਂ ਹਨ, ਜਿਸ ਦੌਰਾਨ ਸਮ੍ਰਿਤੀ ਮੰਧਾਨਾ ਦੀ ਔਸਤ 42.83 ਰਹੀ ਹੈ। ਵਨਡੇ ਫਾਰਮੈਟ ਵਿੱਚ ਸਮ੍ਰਿਤੀ ਮੰਧਾਨਾ ਦਾ ਸਭ ਤੋਂ ਵੱਧ ਸਕੋਰ 135 ਦੌੜਾਂ ਹੈ।
ਇਹ ਵੀ ਪੜ੍ਹੋ: Team India: 'ਮੇਰਾ ਕੋਈ ਦੋਸਤ ਨਹੀਂ...', ਭਾਰਤੀ ਟੀਮ 'ਚੋਂ ਬਾਹਰ ਹੋਣ 'ਤੇ ਟੁੱਟਿਆ ਪ੍ਰਿਥਵੀ ਦਾ ਦਿਲ, ਦਿੱਤਾ ਇਹ ਵੱਡਾ ਬਿਆਨ