ICC Cricket World Cup 2023: ਵਿਸ਼ਵ ਕੱਪ ਦਾ 21ਵਾਂ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਵਿਸ਼ਵ ਕੱਪ ਵਿੱਚ ਇਹ ਦੋਵੇਂ ਟੀਮਾਂ ਅਜੇ ਤੱਕ ਇੱਕ ਵੀ ਮੈਚ ਨਹੀਂ ਹਾਰੀਆਂ ਹਨ। ਅਜਿਹੇ 'ਚ ਇਹ ਮੈਚ ਕਾਫੀ ਸ਼ਾਨਦਾਰ ਹੋਣ ਦੀ ਉਮੀਦ ਹੈ। ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਹੁਣ ਤੱਕ ਪਹਿਲੇ ਚਾਰ ਮੈਚ ਜਿੱਤ ਕੇ 8 ਅੰਕ ਲੈ ਚੁੱਕੀਆਂ ਹਨ ਅਤੇ ਅੰਕ ਸੂਚੀ ਵਿੱਚ ਕ੍ਰਮਵਾਰ 2 ਅਤੇ 1 ਨੰਬਰ 'ਤੇ ਹਨ।


ਭਾਰਤੀ ਕ੍ਰਿਕਟ ਟੀਮ 2003 ਤੋਂ ਬਾਅਦ ਆਈਸੀਸੀ ਟੂਰਨਾਮੈਂਟਾਂ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਇੱਕ ਵੀ ਮੈਚ ਨਹੀਂ ਜਿੱਤ ਸਕੀ ਹੈ। ਅਜਿਹੇ 'ਚ ਇਸ ਵਾਰ ਭਾਰਤੀ ਕ੍ਰਿਕਟ ਦੇ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਇਸ ਵਾਰ ਟੀਮ ਇੰਡੀਆ ਨਿਊਜ਼ੀਲੈਂਡ ਨੂੰ ਹਰਾ ਸਕਦੀ ਹੈ ਪਰ ਇਸ ਮੈਚ ਤੋਂ ਠੀਕ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੇ ਸਾਹਮਣੇ ਇਕ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ। ਭਾਰਤ ਦੇ ਇਕਲੌਤੇ ਤੇਜ਼ ਗੇਂਦਬਾਜ਼ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਸੱਟ ਲੱਗ ਗਈ ਹੈ। ਹਾਰਦਿਕ ਨਿਊਜ਼ੀਲੈਂਡ ਖਿਲਾਫ ਮੈਚ 'ਚ ਨਹੀਂ ਖੇਡ ਸਕਣਗੇ। ਉਨ੍ਹਾਂ ਦੇ ਨਾ ਖੇਡਣ ਕਾਰਨ ਟੀਮ ਇੰਡੀਆ ਦਾ ਸੰਤੁਲਨ ਵਿਗੜ ਗਿਆ ਹੈ। 


ਇਹ ਵੀ ਪੜ੍ਹੋ: World Cup: ਨਿਊ ਜ਼ੀਲੈਂਡ ਖਿਲਾਫ ਮੈਚ ਤੋਂ ਪਹਿਲਾਂ ਭਾਰਤ ਨੂੰ ਲੱਗਿਆ ਝਟਕਾ, ਹਾਰਦਿਕ ਪੰਡਯਾ ਤੋਂ ਬਾਅਦ ਰਵਿੰਦਰ ਜਡੇਜਾ ਨੂੰ ਲੱਗੀ ਸੱਟ


ਹਾਰਦਿਕ ਤੋਂ ਬਿਨਾਂ ਕਿਵੇਂ ਦੀ ਰਹੇਗੀ ਟੀਮ?


ਅਜਿਹੇ 'ਚ ਰੋਹਿਤ ਸ਼ਰਮਾ ਦੇ ਸਾਹਮਣੇ ਇਹ ਚੁਣੌਤੀ ਹੈ ਕਿ ਉਹ ਹਾਰਦਿਕ ਦੀ ਜਗ੍ਹਾ ਕਿਸ ਖਿਡਾਰੀ ਨੂੰ ਟੀਮ 'ਚ ਸ਼ਾਮਲ ਕਰਨ ਅਤੇ ਟੀਮ ਦਾ ਸੰਤੁਲਨ ਕਿਵੇਂ ਬਣਾ ਕੇ ਰੱਖਿਆ ਜਾਵੇ। ਪੀਟੀਆਈ ਦੀ ਤਾਜ਼ਾ ਰਿਪੋਰਟ ਮੁਤਾਬਕ ਹਾਰਦਿਕ ਪੰਡਯਾ ਦੀ ਥਾਂ ਸੂਰਿਆਕੁਮਾਰ ਯਾਦਵ ਅਤੇ ਸ਼ਾਰਦੁਲ ਠਾਕੁਰ ਦੀ ਥਾਂ ਮੁਹੰਮਦ ਸ਼ਮੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਇਹ ਮੈਚ 6 ਬੱਲੇਬਾਜ਼ਾਂ ਅਤੇ 5 ਗੇਂਦਬਾਜ਼ਾਂ ਦੇ ਸੁਮੇਲ ਨਾਲ ਖੇਡੇਗਾ। ਭਾਰਤ ਕੋਲ ਛੇਵੀਂ ਗੇਂਦਬਾਜ਼ੀ ਦਾ ਵਿਕਲਪ ਨਹੀਂ ਹੋਵੇਗਾ ਪਰ ਜੇਕਰ ਲੋੜ ਪਈ ਤਾਂ ਵਿਰਾਟ ਕੋਹਲੀ ਜਾਂ ਕਪਤਾਨ ਰੋਹਿਤ ਸ਼ਰਮਾ ਖੁਦ ਥੋੜ੍ਹੀ ਗੇਂਦਬਾਜ਼ੀ ਕਰ ਸਕਦੇ ਹਨ।


ਵਿਰਾਟ ਕੋਹਲੀ ਨੇ ਪਿਛਲੇ ਮੈਚ 'ਚ ਹਾਰਦਿਕ ਦੇ ਓਵਰ 'ਚ ਬਾਕੀ ਤਿੰਨ ਗੇਂਦਾਂ ਖੁਦ ਸੁੱਟੀਆਂ ਸਨ ਅਤੇ ਰੋਹਿਤ ਸ਼ਰਮਾ ਵੀ ਅਸ਼ਵਿਨ ਦੀ ਦੇਖ-ਰੇਖ 'ਚ ਨੈੱਟ 'ਤੇ ਗੇਂਦਬਾਜ਼ੀ ਦਾ ਅਭਿਆਸ ਕਰ ਰਹੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦਿਆਂ ਹੋਇਆਂ ਲੱਗਦਾ ਹੈ ਕਿ ਜੇਕਰ ਟੀਮ ਨੂੰ ਲੋੜ ਪਈ ਤਾਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਛੇਵੇਂ ਗੇਂਦਬਾਜ਼ ਵਜੋਂ ਗੇਂਦਬਾਜ਼ੀ ਕਰ ਸਕਦੇ ਹਨ।


ਇਹ ਵੀ ਪੜ੍ਹੋ: IPL 2024: ਕੀ ਲੋਕਸਭਾ ਚੋਣਾਂ ਕਰਕੇ ਭਾਰਤ ‘ਚ ਨਹੀਂ ਹੋਵੇਗਾ IPL ਦਾ ਅਗਲਾ ਸੀਜ਼ਨ? ਚੇਅਰਮੈਨ ਨੇ ਦਿੱਤਾ ਅਪਡੇਟ