ਰਜਨੀਸ਼ ਕੌਰ ਦੀ ਰਿਪੋਰਟ 


ICC World Test Rankings: ਇਸ ਸਾਲ ਭਾਰਤੀ ਬੱਲੇਬਾਜ਼ਾਂ ਨੇ ਬੰਗਲਾਦੇਸ਼ ਨੂੰ 188 ਦੌੜਾਂ ਨਾਲ ਹਰਾਉਣ ਵਾਲੀ ਟੀਮ ਇੰਡੀਆ ਲਈ 19 ਸਥਾਨਾਂ ਵਿਚ ਸਰਬਉਤਮ ਸਥਾਨ ਹਾਸਿਲ ਕੀਤਾ ਹੈ। Test Rankings ਵਿਚ ਭਾਰਤੀ ਬੱਲੇਬਾਜ਼ ਪੁਜਾਰਾ ਨੇ ਬੰਗਲਾਦੇਸ਼ ਨੂੰ 188 ਦੌੜਾਂ ਨਾਲ ਹਰਾਉਣ ਵਾਲੀ ਟੀਮ ਇੰਡੀਆ ਲਈ 19 ਸਥਾਨਾਂ ਦੀ ਛਲਾਂਗ ਲਾਈ ਅਤੇ ਹੁਣ ਉਹ 16ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਪੁਜਾਰਾ ਤੋਂ ਇਲਾਵਾ ਸ਼ੁਭਮਨ ਗਿੱਲ ਨੂੰ ਵੀ ਫਾਇਦਾ ਹੋਇਆ ਹੈ, ਉਹ 56ਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਤੋਂ ਇਲਾਵਾ ਸ਼੍ਰੇਅਸ ਅਈਅਰ ਵੀ 26ਵੇਂ ਸਥਾਨ 'ਤੇ ਪਹੁੰਚ ਗਿਆ ਹੈ।


ਚੋਟੀ ਦੇ 10 ਖਿਡਾਰੀਆਂ ਨੇ ਮਾਰੀ ਬਾਜ਼ੀ 


ਜੇ ਇਸ ਟੈਸਟ ਰੈਂਕਿੰਗ 'ਚ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਕਾਗਿਸੋ ਰਬਾਡਾ ਨੇ ਚੋਟੀ ਦੇ 10 ਖਿਡਾਰੀਆਂ 'ਚ ਅਹਿਮ ਛਾਲ ਮਾਰੀ ਹੈ। ਉਹ 4 ਸਥਾਨਾਂ ਦੀ ਛਾਲ ਨਾਲ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ। ਰਬਾਡਾ ਦੇ ਉਛਾਲ ਕਾਰਨ ਜਸਪ੍ਰੀਤ ਬੁਮਰਾਹ ਅਤੇ ਰਵੀਚੰਦਰਨ ਅਸ਼ਵਿਨ ਇੱਕ-ਇੱਕ ਸਥਾਨ ਹੇਠਾਂ ਕ੍ਰਮਵਾਰ 4 ਅਤੇ 5ਵੇਂ ਨੰਬਰ 'ਤੇ ਪਹੁੰਚ ਗਏ ਹਨ।
 
ਸਪਿਨਰ ਜੋੜੀ ਅਕਸ਼ਰ ਪਟੇਲ ਤੇ ਕੁਲਦੀਪ ਯਾਦਵ


ਭਾਰਤ ਦੀ ਖੱਬੇ ਹੱਥ ਦੇ ਸਪਿਨਰ ਜੋੜੀ ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੇ ਵੀ ਚੰਗਾ ਉਛਾਲ ਹਾਸਲ ਕੀਤਾ ਹੈ। ਅਕਸ਼ਰ ਨੇ 10 ਸਥਾਨਾਂ ਦੀ ਛਾਲ ਨਾਲ ਟਾਪ 20 'ਚ ਪ੍ਰਵੇਸ਼ ਕਰ ਲਿਆ ਹੈ, ਉਹ 18ਵੇਂ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਕੁਲਦੀਪ ਯਾਦਵ ਨੇ 19 ਸਥਾਨਾਂ ਦੀ ਛਾਲ ਨਾਲ 49ਵਾਂ ਸਥਾਨ ਹਾਸਲ ਕੀਤਾ ਹੈ।


ਬਾਬਰ ਨੂੰ ICC ਟੈਸਟ ਰੈਂਕਿੰਗ ਦਾ ਮਿਲਿਆ ਫਾਇਦਾ 


ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਇੰਗਲੈਂਡ ਖਿਲਾਫ਼ ਆਪਣੇ ਘਰ 'ਤੇ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ ਪਰ ਉਸ ਨੂੰ ਇਸ ਟੈਸਟ ਸੀਰੀਜ਼ 'ਚ ਸ਼ਾਨਦਾਰ ਬੱਲੇਬਾਜ਼ੀ ਕਰਨ ਦਾ ICC ਟੈਸਟ ਰੈਂਕਿੰਗ ਦਾ ਫਾਇਦਾ ਮਿਲਿਆ ਹੈ। ਬਾਬਰ ਨੇ ਕਰਾਚੀ 'ਚ ਖੇਡੇ ਗਏ ਤੀਜੇ ਅਤੇ ਆਖਰੀ ਟੈਸਟ 'ਚ ਬੈਕ ਟੂ ਬੈਕ ਦੋ ਅਰਧ ਸੈਂਕੜੇ (78 ਅਤੇ 54) ਬਣਾਏ, ਜਿਸ ਕਾਰਨ ਉਹ ਆਈਸੀਸੀ ਟੈਸਟ ਰੈਂਕਿੰਗ 'ਚ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਬਾਬਰ ਦੇ ਹੁਣ 875 ਰੇਟਿੰਗ ਅੰਕ ਹਨ ਅਤੇ ਉਹ ਆਪਣੇ ਟੈਸਟ ਕਰੀਅਰ 'ਚ ਪਹਿਲੀ ਵਾਰ ਟੈਸਟ ਰੈਂਕਿੰਗ 'ਚ ਦੂਜੇ ਸਥਾਨ 'ਤੇ ਪਹੁੰਚ ਗਏ ਹਨ।


ਹੁਣ ਉਹ ਨੰਬਰ 1 ਰੈਂਕਿੰਗ ਵਾਲੇ ਮਾਰਨਸ ਲਾਬੂਸ਼ੇਨ (936* ਪੁਆਇੰਟ) ਤੋਂ 61 ਅੰਕ ਪਿੱਛੇ ਹੈ। ਬਾਬਰ ਨੇ ਸਟੀਵ ਸਮਿਥ (870) ਨੂੰ ਹੇਠਾਂ ਧੱਕ ਦਿੱਤਾ। ਇਸ ਤੋਂ ਇਲਾਵਾ ਬੰਗਲਾਦੇਸ਼ ਖਿਲਾਫ ਚਟੋਗਰਾਮ ਟੈਸਟ 'ਚ 90 ਅਤੇ 102 ਦੌੜਾਂ ਦੀ ਨਾਬਾਦ ਪਾਰੀ ਖੇਡਣ ਵਾਲੇ ਚੇਤੇਸ਼ਵਰ ਪੁਜਾਰਾ ਨੂੰ ਵੀ ਕਾਫੀ ਫਾਇਦਾ ਹੋਇਆ ਹੈ। ਉਸ ਨੇ 19 ਸਥਾਨਾਂ ਦੀ ਛਾਲ ਮਾਰੀ ਹੈ।


ਸਟੀਵ ਸਮਿਥ ਨੇ ਦੱਖਣੀ ਅਫਰੀਕਾ ਖਿਲਾਫ਼ ਪਹਿਲੇ ਟੈਸਟ ਮੈਚ 'ਚ 36 ਅਤੇ 6 ਦੌੜਾਂ ਦੀ ਪਾਰੀ ਖੇਡੀ ਸੀ ਪਰ ਬਾਬਰ ਆਜ਼ਮ ਨੇ ਉਸ ਨੂੰ ਹੇਠਾਂ ਧੱਕ ਦਿੱਤਾ। ਦੂਜੇ ਪਾਸੇ ਆਸਟ੍ਰੇਲੀਆ ਦੇ ਇਨ-ਫਾਰਮ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ਆਪਣੀ 92 ਦੌੜਾਂ ਦੀ ਪਾਰੀ ਦਾ ਵੱਡਾ ਫਾਇਦਾ ਮਿਲਿਆ ਹੈ। ਇਸ ਪਾਰੀ ਦੀ ਬਦੌਲਤ ਹੈੱਡ ਨੇ ਤਿੰਨ ਸਥਾਨਾਂ ਦੀ ਛਾਲ ਮਾਰੀ ਅਤੇ ਹੁਣ ਉਹ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਉਸ ਨੇ ਤਿੰਨ ਸਥਾਨ ਹਾਸਲ ਕੀਤੇ।


ਬੇਨ ਸਟੋਕਸ ਨੂੰ 2 ਸਥਾਨ ਦਾ ਹੋਇਆ ਫਾਇਦਾ 


ਇਸ ਰੈਂਕਿੰਗ 'ਚ ਇੰਗਲਿਸ਼ ਖਿਡਾਰੀਆਂ ਦੀ ਗੱਲ ਕਰੀਏ ਤਾਂ ਬੇਨ ਸਟੋਕਸ ਨੂੰ 2 ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ 23ਵੇਂ ਸਥਾਨ 'ਤੇ ਪਹੁੰਚ ਗਏ ਹਨ। ਓਲੀ ਪੋਪ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ 28ਵੇਂ ਸਥਾਨ 'ਤੇ ਪਹੁੰਚ ਗਏ ਹਨ। ਇੰਗਲੈਂਡ ਲਈ ਪਲੇਅਰ ਆਫ ਦਿ ਸੀਰੀਜ਼ ਦਾ ਐਵਾਰਡ ਜਿੱਤਣ ਵਾਲੇ ਹੈਰੀ ਬਰੂਕਸ ਨੇ ਵੀ 11 ਸਥਾਨਾਂ ਦੀ ਛਾਲ ਮਾਰ ਕੇ ਸਿਖਰਲੇ 50 'ਚ ਪ੍ਰਵੇਸ਼ ਕੀਤਾ। ਬਰੂਕਸ ਦੀ ਮੌਜੂਦਾ ਰੈਂਕਿੰਗ ਹੁਣ 44 ਹੈ।