IND vs AFG Match Highlights: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਤੂਫਾਨੀ ਸੈਂਕੜੇ ਨਾਲ ਭਾਰਤ ਨੂੰ ਅਫਗਾਨਿਸਤਾਨ ਖਿਲਾਫ 8 ਵਿਕਟਾਂ ਨਾਲ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਓਪਨਿੰਗ ਕਰਨ ਆਏ ਰੋਹਿਤ ਸ਼ਰਮਾ ਵਨਡੇ ਵਿਸ਼ਵ ਕੱਪ 'ਚ ਭਾਰਤ ਲਈ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਖਿਡਾਰੀ ਬਣ ਗਏ। ਕਪਿਲ ਦੇਵ ਦਾ ਰਿਕਾਰਡ ਤੋੜਦੇ ਹੋਏ ਉਨ੍ਹਾਂ ਨੇ 63 ਗੇਂਦਾਂ 'ਚ ਸੈਂਕੜਾ ਪੂਰਾ ਕੀਤਾ।
ਉੱਥੇ ਹੀ ਭਾਰਤੀ ਕਪਤਾਨ ਨੇ 84 ਗੇਂਦਾਂ ਵਿੱਚ 16 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 131 ਦੌੜਾਂ ਦੀ ਪਾਰੀ ਖੇਡੀ। ਰੋਹਿਤ ਵਨਡੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ 7 ਸੈਂਕੜੇ ਲਗਾਉਣ ਵਾਲੇ ਖਿਡਾਰੀ ਵੀ ਬਣ ਗਏ ਹਨ। ਅਫਗਾਨਿਸਤਾਨ ਲਈ ਰਾਸ਼ਿਦ ਖਾਨ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।
ਅਫਗਾਨਿਸਤਾਨ ਨੇ ਪਹਿਲਾਂ ਖੇਡਦਿਆਂ 8 ਵਿਕਟਾਂ 'ਤੇ 272 ਦੌੜਾਂ ਬਣਾਈਆਂ ਸਨ। ਜਵਾਬ 'ਚ ਟੀਮ ਇੰਡੀਆ ਨੇ 35 ਓਵਰਾਂ 'ਚ 2 ਵਿਕਟਾਂ ਗੁਆ ਕੇ ਟੀਚਾ ਬੜੀ ਆਸਾਨੀ ਨਾਲ ਹਾਸਲ ਕਰ ਲਿਆ। ਭਾਰਤ ਦੀ ਜਿੱਤ ਵਿੱਚ ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ।
ਇਹ ਵੀ ਪੜ੍ਹੋ: Harbhajan Singh: ਹਰਭਜਨ ਸਿੰਘ ਨੂੰ ਕਰਨ ਔਜਲਾ ਦੇ ਗੀਤ ਦਾ ਚੜ੍ਹਿਆ ਖੁਮਾਰ, ਕ੍ਰਿਕਟਰ ਨੇ ਇੰਝ ਬੰਨ੍ਹੇ ਤਾਰੀਫ਼ਾ ਦੇ ਪੁੱਲ
ਰੋਹਿਤ ਈਸ਼ਾਨ ਨੇ ਦਿੱਤੀ ਸ਼ਾਨਦਾਰ ਸ਼ੁਰੂਆਤ
273 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਭਾਰਤ ਨੇ ਸਿਰਫ਼ 11.5 ਓਵਰਾਂ ਵਿੱਚ 100 ਦੌੜਾਂ ਪੂਰੀਆਂ ਕਰ ਲਈਆਂ ਸਨ। ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੇ ਪਹਿਲੀ ਵਿਕਟ ਲਈ 156 ਦੌੜਾਂ (112 ਗੇਂਦਾਂ) ਦੀ ਸਾਂਝੇਦਾਰੀ ਕੀਤੀ। ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਡ੍ਰੈਸਿੰਗ ਰੂਮ ਤੋਂ ਸੈੱਟ ਹੋ ਕੇ ਆਏ ਹਨ। ਅਫਗਾਨ ਗੇਂਦਬਾਜ਼ ਉਨ੍ਹਾਂ ਦੇ ਸਾਹਮਣੇ ਪੂਰੀ ਤਰ੍ਹਾਂ ਬੇਵੱਸ ਨਜ਼ਰ ਆਏ। ਇਸ ਦੌਰਾਨ ਰੋਹਿਤ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਬਣਾ ਕੇ ਵੈਸਟਇੰਡੀਜ਼ ਦੇ ਕ੍ਰਿਸ ਗੇਲ ਨੂੰ ਪਛਾੜ ਦਿੱਤਾ।
ਅਫਗਾਨਿਸਤਾਨ ਨੇ ਪਹਿਲਾਂ ਖੇਡਦਿਆਂ 8 ਵਿਕਟਾਂ 'ਤੇ 272 ਦੌੜਾਂ ਬਣਾਈਆਂ ਸਨ। ਜਵਾਬ 'ਚ ਟੀਮ ਇੰਡੀਆ ਨੇ 35 ਓਵਰਾਂ 'ਚ 2 ਵਿਕਟਾਂ ਗੁਆ ਕੇ ਟੀਚਾ ਬੜੀ ਆਸਾਨੀ ਨਾਲ ਹਾਸਲ ਕਰ ਲਿਆ। ਭਾਰਤ ਦੀ ਜਿੱਤ ਵਿੱਚ ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ। 2023 ਵਿਸ਼ਵ ਕੱਪ ਵਿੱਚ ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ ਹੈ।
ਕੋਹਲੀ ਨੇ ਆਪਣੀ ਅਰਧ ਸੈਂਕੜੇ ਵਾਲੀ ਪਾਰੀ ਨਾਲ ਭਾਰਤ ਨੂੰ ਦਿਵਾਈ ਜਿੱਤ
ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਦੀ ਜੋੜੀ ਨੇ ਟੀਮ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾਇਆ। ਤੀਜੇ ਨੰਬਰ 'ਤੇ ਆਏ ਵਿਰਾਟ ਕੋਹਲੀ ਨੇ 55 ਅਤੇ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰ ਰਹੇ ਸ਼੍ਰੇਅਸ ਅਈਅਰ ਨੇ 25 ਦੌੜਾਂ ਬਣਾਈਆਂ। ਕੋਹਲੀ ਦੀ ਪਾਰੀ 'ਚ 6 ਚੌਕੇ ਅਤੇ ਅਈਅਰ ਦੀ ਪਾਰੀ 'ਚ 1 ਚੌਕਾ ਅਤੇ 1 ਛੱਕਾ ਸ਼ਾਮਲ ਸੀ।
ਅਸਫ਼ਲ ਨਜ਼ਰ ਆਏ ਅਫਗਾਨ ਗੇਂਦਬਾਜ਼
ਅਫਗਾਨਿਸਤਾਨ ਲਈ ਸਿਰਫ ਰਾਸ਼ਿਦ ਖਾਨ ਨੇ 2 ਵਿਕਟਾਂ ਹਾਸਲ ਕੀਤੀਆਂ। ਇਸ ਦੌਰਾਨ ਰਾਸ਼ਿਦ ਨੇ 8 ਓਵਰਾਂ 'ਚ 57 ਦੌੜਾਂ ਦਿੱਤੀਆਂ। ਬਾਕੀ ਸਾਰੇ ਗੇਂਦਬਾਜ਼ ਖਾਲੀ ਹੱਥ ਰਹੇ। ਅਜ਼ਮਤੁੱਲਾ ਉਮਰਜ਼ਈ ਟੀਮ ਲਈ ਸਭ ਤੋਂ ਮਹਿੰਗਾ ਗੇਂਦਬਾਜ਼ ਸਾਬਤ ਹੋਇਆ, ਜਿਸ ਨੇ 4 ਓਵਰਾਂ ਵਿੱਚ 8.50 ਦੀ ਆਰਥਿਕਤਾ ਨਾਲ 34 ਦੌੜਾਂ ਦਿੱਤੀਆਂ।
ਇਹ ਵੀ ਪੜ੍ਹੋ: Rohit Sharma Record: ਰੋਹਿਤ ਸ਼ਰਮਾ ਨੇ ਜੜਿਆ ਤੂਫਾਨੀ ਸੈਂਕੜਾ, ਕਪਿਲ ਦੇਵ ਤੋਂ ਕੁਝ ਹੀ ਦੂਰੀ ਤੇ 'Sixer King'