R Ashwin and Ravindra Jadeja: ਭਾਰਤੀ ਟੀਮ ਦੇ ਸਟਾਰ ਸਪਿਨਰ ਤੇ ਆਲਰਾਊਂਡਰ ਆਰ ਅਸ਼ਵਿਨ ਅਤੇ ਰਵਿੰਦਰ ਜਡੇਜਾ ਟੈਸਟ ਕ੍ਰਿਕਟ 'ਚ ਸ਼ਾਨਦਾਰ ਲੈਅ ਵਿੱਚ ਦਿਖਾਈ ਦੇ ਰਹੇ ਹਨ। ਆਸਟ੍ਰੇਲੀਆ ਖ਼ਿਲਾਫ਼ ਖੇਡੀ ਜਾ ਰਹੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਦੋਵਾਂ ਖਿਡਾਰੀਆਂ ਨੇ ਕੰਗਾਰੂ ਬੱਲੇਬਾਜ਼ਾਂ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ। ਹੁਣ ਸੀਰੀਜ਼ ਦਾ ਦੂਜਾ ਟੈਸਟ 17 ਫ਼ਰਵਰੀ ਤੋਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਸਟੇਡੀਅਮ 'ਚ ਵੀ ਦੋਵਾਂ ਸਪਿਨਰਾਂ ਦੇ ਅੰਕੜੇ ਕਾਫੀ ਸ਼ਾਨਦਾਰ ਹਨ।


ਦਿੱਲੀ 'ਚ ਰੱਜ ਕੇ ਵਿਕਟਾਂ ਲੈਂਦੇ ਹਨ ਅਸ਼ਵਿਨ-ਜਡੇਜਾ


ਆਰ ਅਸ਼ਵਿਨ ਅਤੇ ਰਵਿੰਦਰ ਜਡੇਜਾ ਟੈਸਟ ਮੈਚ ਖੇਡਦੇ ਹੋਏ ਅਰੁਣ ਜੇਤਲੀ ਸਟੇਡੀਅਮ 'ਚ ਵਧੀਆ ਫਾਰਮ ਵਿੱਚ ਦਿਖਾਈ ਦਿੰਦੇ ਹਨ। ਅਸ਼ਵਿਨ ਨੇ ਇੱਥੇ ਹੁਣ ਤੱਕ ਕੁੱਲ 4 ਟੈਸਟ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ ਗੇਂਦਬਾਜ਼ੀ ਕਰਦੇ ਹੋਏ 20.11 ਦੀ ਔਸਤ ਨਾਲ 27 ਵਿਕਟਾਂ ਲਈਆਂ ਹਨ। ਇਸ 'ਚ ਉਨ੍ਹਾਂ ਨੇ ਇੱਕ ਪਾਰੀ 'ਚ ਤਿੰਨ ਵਾਰ 5 ਜਾਂ ਵੱਧ ਵਿਕਟਾਂ ਲਈਆਂ ਹਨ।


ਇਸ ਤੋਂ ਇਲਾਵਾ ਰਵਿੰਦਰ ਜਡੇਜਾ ਨੇ ਇੱਥੇ ਹੁਣ ਤੱਕ ਕੁੱਲ 3 ਟੈਸਟ ਮੈਚ ਖੇਡੇ ਹਨ। ਇਸ 'ਚ ਗੇਂਦਬਾਜ਼ੀ ਕਰਦੇ ਹੋਏ ਉਨ੍ਹਾਂ ਨੇ 16.89 ਦੀ ਔਸਤ ਨਾਲ ਕੁੱਲ 19 ਵਿਕਟਾਂ ਲਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 2 ਪਾਰੀਆਂ 'ਚ 5 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ ਹਨ।


ਪਹਿਲੇ ਟੈਸਟ 'ਚ ਢਾਹਿਆ ਕਹਿਰ


ਨਾਗਪੁਰ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਅਸ਼ਵਿਨ ਅਤੇ ਜਡੇਜਾ ਦੋਵਾਂ ਗੇਂਦਬਾਜ਼ਾਂ ਨੇ ਤਬਾਹੀ ਮਚਾਈ। ਇਸ 'ਚ ਅਸ਼ਵਿਨ ਨੇ ਕੁੱਲ 8 ਵਿਕਟਾਂ ਅਤੇ ਜਡੇਜਾ ਨੇ 7 ਵਿਕਟਾਂ ਲਈਆਂ। ਇਸ 'ਚ ਜਡੇਜਾ ਨੇ ਪਹਿਲੀ ਪਾਰੀ 'ਚ 5 ਅਤੇ ਜਡੇਜਾ ਨੇ ਦੂਜੀ ਪਾਰੀ 'ਚ 5 ਵਿਕਟਾਂ ਲਈਆਂ।


ਦੋਵਾਂ ਦਾ ਹੁਣ ਤੱਕ ਦਾ ਟੈਸਟ ਕਰੀਅਰ ਅਜਿਹਾ ਰਿਹਾ


ਆਰ ਅਸ਼ਵਿਨ ਨੇ ਆਪਣੇ ਟੈਸਟ ਕਰੀਅਰ 'ਚ ਹੁਣ ਤੱਕ ਕੁੱਲ 89 ਟੈਸਟ ਮੈਚ ਖੇਡੇ ਹਨ। ਇਸ 'ਚ ਗੇਂਦਬਾਜ਼ੀ ਕਰਦੇ ਹੋਏ ਉਨ੍ਹਾਂ ਨੇ 24.05 ਦੀ ਔਸਤ ਨਾਲ ਕੁੱਲ 457 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਨੇ 27.37 ਦੀ ਔਸਤ ਨਾਲ ਕੁੱਲ 3066 ਦੌੜਾਂ ਬਣਾਈਆਂ ਹਨ। ਇਸ 'ਚ ਉਨ੍ਹਾਂ ਨੇ 5 ਸੈਂਕੜੇ ਅਤੇ 13 ਅਰਧ ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਬੈਸਟ ਸਕੋਰ 124 ਦੌੜਾਂ ਹਨ।


ਜਡੇਜਾ ਨੇ ਆਪਣੇ ਕਰੀਅਰ 'ਚ ਹੁਣ ਤੱਕ ਕੁੱਲ 61 ਟੈਸਟ ਮੈਚ ਖੇਡੇ ਹਨ। ਇਸ 'ਚ ਗੇਂਦਬਾਜ਼ੀ ਕਰਦੇ ਹੋਏ ਉਨ੍ਹਾਂ ਨੇ 24.34 ਦੀ ਔਸਤ ਨਾਲ ਕੁੱਲ 249 ਵਿਕਟਾਂ ਲਈਆਂ ਹਨ। ਬੱਲੇਬਾਜ਼ੀ 'ਚ ਉਨ੍ਹਾਂ ਨੇ 37.04 ਦੀ ਔਸਤ ਨਾਲ 2593 ਦੌੜਾਂ ਬਣਾਈਆਂ ਹਨ। ਇਸ 'ਚ ਉਨ੍ਹਾਂ ਨੇ 3 ਸੈਂਕੜੇ ਅਤੇ 18 ਅਰਧ ਸੈਂਕੜੇ ਲਗਾਏ ਹਨ। ਇਸ 'ਚ ਉਨ੍ਹਾਂ ਦਾ ਬੈਸਟ ਸਕੋਰ ਅਜੇਤੂ 175 ਦੌੜਾਂ ਰਿਹਾ ਹੈ।