Border Gavaskar Trophy:  ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 9 ਫਰਵਰੀ ਤੋਂ ਬਾਰਡਰ-ਗਾਵਸਕਰ ਸੀਰੀਜ਼ ਖੇਡੀ ਜਾਵੇਗੀ। ਆਸਟ੍ਰੇਲੀਆ ਦੀ ਟੀਮ ਇਸ ਸੀਰੀਜ਼ ਲਈ ਭਾਰਤ ਦੌਰੇ 'ਤੇ ਆਈ ਹੈ। ਦੋਵਾਂ ਦੇਸ਼ਾਂ ਵਿਚਾਲੇ ਖੇਡੀ ਜਾਣ ਵਾਲੀ ਇਹ ਸੀਰੀਜ਼ ਹਮੇਸ਼ਾ ਹੀ ਮਨੋਰੰਜਕ ਰਹੀ ਹੈ। ਆਸਟ੍ਰੇਲੀਆ ਨੇ ਇਸ ਤੋਂ ਪਹਿਲਾਂ 2017 'ਚ ਇਸ ਸੀਰੀਜ਼ ਲਈ ਭਾਰਤ ਦਾ ਦੌਰਾ ਕੀਤਾ ਸੀ। ਇਸ ਦੌਰੇ ਦੇ ਦੂਜੇ ਮੈਚ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਵਿਚਾਲੇ ਉਸ ਸਮੇਂ ਜ਼ਬਰਦਸਤ ਪਲ ਦੇਖਣ ਨੂੰ ਮਿਲਿਆ, ਜਦੋਂ ਵਿਰਾਟ ਕੋਹਲੀ ਨੇ ਸਮਿਥ ਨੂੰ DRS ਦੇ ਚਲਦਿਆਂ ਫਟਕਾਰ ਲਾਈ ਸੀ।


2017 'ਚ ਟੈਸਟ ਸੀਰੀਜ਼ ਦਾ ਦੂਜਾ ਮੈਚ ਬੈਂਗਲੁਰੂ 'ਚ ਖੇਡਿਆ ਜਾ ਰਿਹਾ ਸੀ। ਇਸ ਮੈਚ 'ਚ ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਨੂੰ ਉਮੇਸ਼ ਯਾਦਵ ਨੇ LBW ਆਊਟ ਕੀਤਾ, ਜਿਸ ਨੂੰ ਅੰਪਾਇਰ ਨੇ ਆਊਟ ਕਰਾਰ ਦਿੱਤਾ। ਇਸ ਤੋਂ ਬਾਅਦ ਸਮਿਥ ਨੇ ਡਰੈਸਿੰਗ ਰੂਮ ਵੱਲ ਇਸ਼ਾਰਾ ਕਰਕੇ ਡੀਆਰਐਸ ਮੰਗਣਾ ਸ਼ੁਰੂ ਕਰ ਦਿੱਤਾ। ਇਸ 'ਤੇ ਕੋਹਲੀ ਸਮਿਥ 'ਤੇ ਗੁੱਸਾ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਫੀਲਡ ਅੰਪਾਇਰ ਨੇ ਵੀ ਸਮਿਥ ਨੂੰ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਆਊਟ ਘੋਸ਼ਿਤ ਕਰ ਦਿੱਤਾ। ਇਸ ਤੋਂ ਬਾਅਦ ਕੋਹਲੀ ਦਾ ਰਿਐਕਸ਼ਨ ਦੇਖਣ ਵਾਲਾ ਸੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।



ਇਹ ਵੀ ਪੜ੍ਹੋ: ਵਾਲਾਂ ਨੂੰ ਮਜ਼ਬੂਤ ਕਰਨ ਲਈ ਵਰਤੋਂ ਇਹ ਤੇਲ, ਵਾਲਾਂ ਨੂੰ ਮਿਲੇਗਾ ਗਜਬ ਦਾ ਫਾਇਦਾ


ਇਸ ਬਾਰੇ ਗੱਲ ਕਰਦੇ ਹੋਏ ਮੈਚ ਤੋਂ ਬਾਅਦ ਵਿਰਾਟ ਕੋਹਲੀ ਨੇ ਕਿਹਾ, ''ਮੈਂ ਦੋ ਵਾਰ ਅਜਿਹਾ ਹੁੰਦਾ ਦੇਖਿਆ ਜਦੋਂ ਮੈਂ ਬੱਲੇਬਾਜ਼ੀ ਕਰ ਰਿਹਾ ਸੀ। ਮੈਂ ਅੰਪਾਇਰ ਨੂੰ ਇਹ ਵੀ ਕਿਹਾ ਕਿ ਮੈਂ ਉਨ੍ਹਾਂ ਦੇ ਖਿਡਾਰੀਆਂ ਨੂੰ ਪੁਸ਼ਟੀ ਦੇ ਲਈ ਇਸ਼ਾਰਾ ਕਰਦਿਆਂ ਦੇਖਿਆ। ਅਸੀਂ ਮੈਚ ਰੈਫਰੀ ਨੂੰ ਇਹ ਵੀ ਕਿਹਾ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਅਜਿਹਾ ਕਰ ਰਹੇ ਹਨ ਪਰ ਇਹ ਬੰਦ ਹੋਣਾ ਚਾਹੀਦਾ ਹੈ। ਇਹੀ ਕਾਰਨ ਸੀ ਕਿ ਅੰਪਾਇਰ ਉਸ 'ਤੇ ਸੀ। ਜਦੋਂ ਉਹ ਵਾਪਸ ਮੁੜਿਆ ਤਾਂ ਅੰਪਾਇਰ ਨੂੰ ਪਤਾ ਸੀ ਕਿ ਕੀ ਹੋ ਰਿਹਾ ਹੈ।


ਕੋਹਲੀ ਨੇ ਅੱਗੇ ਕਿਹਾ, ''ਕ੍ਰਿਕਟ ਦੇ ਮੈਦਾਨ 'ਚ ਤੁਹਾਨੂੰ ਇਕ ਲਾਈਨ ਤੋਂ ਜ਼ਿਆਦਾ ਅੱਗੇ ਵਧਣ ਦੀ ਲੋੜ ਨਹੀਂ ਹੈ। ਕਿਉਂਕਿ ਵਿਰੋਧੀਆਂ ਦੇ ਖਿਲਾਫ ਖੇਡਣਾ ਅਤੇ ਸਲੇਜਿੰਗ ਵੱਖ-ਵੱਖ ਹੈ, ਪਰ... ਮੈਂ ਇਹ ਸ਼ਬਦ ਕਹਿਣਾ ਨਹੀਂ ਚਾਹੁੰਦਾ, ਪਰ ਇਹ ਉਸ ਬਰੈਕਟ ਵਿੱਚ ਆਉਂਦਾ ਹੈ।"