World Cup 2023 Final: ਵਿਸ਼ਵ ਕੱਪ 2023 ਦੇ ਫਾਈਨਲ ਦੌਰਾਨ ਵਿਸ਼ਵ ਕੱਪ ਜੇਤੂ ਕਪਤਾਨਾਂ ਨੂੰ ਵਿਸ਼ੇਸ਼ ਤਰੀਕੇ ਨਾਲ ਸਨਮਾਨਿਤ ਕੀਤਾ ਜਾਵੇਗਾ। ਹੁਣ ਤੱਕ ਦੇ ਚੈਂਪੀਅਨ ਕਪਤਾਨਾਂ ਨੂੰ ਵਿਸ਼ੇਸ਼ ਬਲੇਜ਼ਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਸਮਾਰੋਹ ਫਾਈਨਲ ਮੈਚ ਵਿੱਚ ਪਹਿਲੀ ਪਾਰੀ ਦੀ ਸਮਾਪਤੀ ਤੋਂ ਬਾਅਦ ਹੋਵੇਗਾ। ਇਸ ਈਵੈਂਟ ਲਈ ਐੱਮਐੱਸ ਧੋਨੀ, ਕਪਿਲ ਦੇਵ, ਰਿਕੀ ਪੋਂਟਿੰਗ, ਕਲਾਈਵ ਲੋਇਡ, ਐਲਨ ਬਾਰਡਰ, ਇਓਨ ਮੋਰਗਨ ਅਤੇ ਅਰਜੁਨ ਰਣਤੁੰਗਾ ਸਟੇਡੀਅਮ ਵਿੱਚ ਮੌਜੂਦ ਰਹਿਣਗੇ।


ਬੀਸੀਸੀਆਈ ਨੇ ਇਸ ਈਵੈਂਟ ਲਈ ਪੂਰੀ ਤਿਆਰੀ ਕਰ ਲਈ ਹੈ। ਇਸ ਈਵੈਂਟ ਵਿੱਚ ਕਪਤਾਨਾਂ ਨੂੰ ਬਲੇਜ਼ਰ ਪ੍ਰਦਾਨ ਕਰਨ ਤੋਂ ਪਹਿਲਾਂ ਉਨ੍ਹਾਂ ਦੀਆਂ ਕੁਝ ਛੋਟੀਆਂ ਵੀਡੀਓ ਕਲਿੱਪਾਂ ਵੀ ਸਟੇਡੀਅਮ ਦੀ ਸਕਰੀਨ ’ਤੇ ਦਿਖਾਈਆਂ ਜਾਣਗੀਆਂ। ਇਸ 'ਚ ਉਨ੍ਹਾਂ ਦੀ ਟੀਮ ਦਾ ਚੈਂਪੀਅਨ ਬਣਨ ਦਾ ਸਫਰ ਹੋਵੇਗਾ। ਇਸ ਦੌਰਾਨ ਸਾਰੇ ਕਪਤਾਨਾਂ ਤੋਂ ਛੋਟੇ-ਛੋਟੇ ਸਵਾਲ-ਜਵਾਬ ਵੀ ਪੁੱਛੇ ਜਾਣਗੇ।


ਬ੍ਰਿਟਿਸ਼ ਗਾਇਕਾ ਦੁਆ ਲਿਪਾ ਕਰੇਗੀ ਪਰਫਾਰਮ


ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਣਾ ਹੈ। 19 ਨਵੰਬਰ ਨੂੰ ਦੁਪਹਿਰ 1.30 ਵਜੇ ਹੋਵੇਗਾ ਅਤੇ ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਇੱਥੇ ਬਰਤਾਨਵੀ ਗਾਇਕਾ ਦੁਆ ਲਿਪਾ ਦੀ ਸਟੇਜ ਪੇਸ਼ਕਾਰੀ ਵੀ ਕਰਵਾਈ ਜਾਵੇਗੀ। ਇਸ ਦੌਰਾਨ ਏਅਰ ਫੋਰਸ ਦੀ ਸੂਰਿਆ ਕਿਰਨ ਐਰੋਬੈਟਿਕ ਟੀਮ ਵੀ ਏਅਰ ਸ਼ੋਅ ਕਰੇਗੀ। ਇਸ ਫਾਈਨਲ ਮੈਚ ਨੂੰ ਦੇਖਣ ਲਈ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਸਟੇਡੀਅਮ 'ਚ ਮੌਜੂਦ ਰਹਿਣਗੀਆਂ।






 


ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੁਕਾਬਲਾ 


ਫਾਈਨਲ ਮੈਚ ਵਿੱਚ ਭਾਰਤੀ ਟੀਮ ਨੂੰ ਪੰਜ ਵਾਰ ਦੀ ਵਿਸ਼ਵ ਕੱਪ ਚੈਂਪੀਅਨ ਆਸਟਰੇਲੀਆ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਟੀਮ ਇੰਡੀਆ ਜਿੱਥੇ ਆਪਣੇ ਸਾਰੇ ਮੈਚ ਜਿੱਤ ਕੇ ਇਸ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਚੁੱਕੀ ਹੈ, ਉੱਥੇ ਹੀ ਆਸਟ੍ਰੇਲੀਆ ਪਹਿਲੇ ਦੋ ਮੈਚ ਹਾਰਨ ਤੋਂ ਬਾਅਦ ਲਗਾਤਾਰ 8 ਮੈਚ ਜਿੱਤ ਕੇ ਚੈਂਪੀਅਨ ਬਣਨ ਦੇ ਆਖਰੀ ਪੜਾਅ 'ਤੇ ਪਹੁੰਚ ਗਈ ਹੈ। ਦੋਵੇਂ ਟੀਮਾਂ ਬਰਾਬਰੀ 'ਤੇ ਹਨ ਅਤੇ ਮੈਚ ਕਾਫੀ ਰੋਮਾਂਚਕ ਹੋਣ ਦੀ ਸੰਭਾਵਨਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।