IND vs BAN: ਭਾਰਤ ਨੇ ਪਹਿਲੇ ਵਨਡੇ 'ਚ ਬੰਗਲਾਦੇਸ਼ ਨੂੰ 187 ਦੌੜਾਂ ਦਾ ਦਿੱਤਾ ਟੀਚਾ , ਕੇਐਲ ਰਾਹੁਲ ਨੇ ਲਾਇਆ ਅਰਧ ਸੈਂਕੜਾ, ਸ਼ਾਕਿਬ ਨੇ ਲਈਆਂ 5 ਵਿਕਟਾਂ
BAN vs IND: ਭਾਰਤ ਨੇ ਪਹਿਲੇ ਵਨਡੇ 'ਚ ਬੰਗਲਾਦੇਸ਼ ਨੂੰ 187 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਵੱਲੋਂ ਕੇਐਲ ਰਾਹੁਲ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ।
India vs Bangladesh: ਢਾਕਾ 'ਚ ਖੇਡੇ ਜਾ ਰਹੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਬੰਗਲਾਦੇਸ਼ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੂੰ 186 ਦੌੜਾਂ 'ਤੇ ਰੋਕ ਦਿੱਤਾ। ਬੰਗਲਾਦੇਸ਼ ਲਈ ਸ਼ਾਕਿਬ ਅਲ ਹਸਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਪੰਜ ਵਿਕਟਾਂ ਆਪਣੇ ਨਾਂ ਕੀਤੀਆਂ। ਭਾਰਤ ਲਈ ਇਸ ਮੈਚ ਵਿੱਚ ਕੇਐਲ ਰਾਹੁਲ ਨੇ 73 ਦੌੜਾਂ ਬਣਾਈਆਂ। ਰਾਹੁਲ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕ੍ਰੀਜ਼ 'ਤੇ ਟਿਕ ਨਹੀਂ ਸਕਿਆ। ਹੁਣ ਬੰਗਲਾਦੇਸ਼ ਨੂੰ ਇਹ ਮੈਚ ਜਿੱਤਣ ਲਈ 187 ਦੌੜਾਂ ਬਣਾਉਣੀਆਂ ਪੈਣਗੀਆਂ।
ਕਿਸੇ ਦਾ ਸਮਰਥਨ ਨਹੀਂ ਮਿਲਿਆ ਰਾਹੁਲ ਨੂੰ
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਸ਼ੁਰੂ ਤੋਂ ਹੀ ਬੰਗਲਾਦੇਸ਼ੀ ਗੇਂਦਬਾਜ਼ਾਂ ਦੇ ਸਾਹਮਣੇ ਸੰਘਰਸ਼ ਕਰਦੀ ਨਜ਼ਰ ਆਈ।ਇਸ ਮੈਚ ਵਿੱਚ ਭਾਰਤ ਲਈ ਕੇਵਲ ਕੇਐਲ ਰਾਹੁਲ ਨੇ 70 ਗੇਂਦਾਂ ਵਿੱਚ 73 ਦੌੜਾਂ ਦੀ ਪਾਰੀ ਖੇਡੀ। ਉਹਨਾਂ ਨੇ ਆਪਣੀ ਪਾਰੀ 'ਚ 5 ਚੌਕੇ ਅਤੇ 4 ਛੱਕੇ ਲਗਾਏ। ਹਾਲਾਂਕਿ ਰਾਹੁਲ ਨੂੰ ਕਿਸੇ ਹੋਰ ਭਾਰਤੀ ਬੱਲੇਬਾਜ਼ ਦਾ ਸਮਰਥਨ ਨਹੀਂ ਮਿਲਿਆ। ਜਿਸ ਕਾਰਨ ਟੀਮ ਨੂੰ ਨੁਕਸਾਨ ਉਠਾਉਣਾ ਪਿਆ। ਬੰਗਲਾਦੇਸ਼ ਵੱਲੋਂ ਤਜਰਬੇਕਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਅਤੇ ਇਬਾਦਤ ਹੁਸੈਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਸ ਮੈਚ 'ਚ ਸ਼ਾਕਿਬ ਨੇ 5 ਵਿਕਟਾਂ ਲਈਆਂ ਜਦਕਿ ਇਬਾਦਤ ਨੇ 4 ਵਿਕਟਾਂ ਲਈਆਂ।
ਸ਼ਾਕਿਬ ਦੇ ਸਾਹਮਣੇ ਬੱਲੇਬਾਜ਼ ਨਾਕਾਮ ਰਹੇ
ਬੰਗਲਾਦੇਸ਼ ਦੇ ਤਜਰਬੇਕਾਰ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਇਸ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਪੰਜ ਭਾਰਤੀ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। ਖਾਸ ਤੌਰ 'ਤੇ ਇਸ ਦੌਰੇ 'ਤੇ ਵਾਪਸੀ ਕਰਨ ਵਾਲੇ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਅਨੁਭਵੀ ਬੱਲੇਬਾਜ਼ ਵਿਰਾਟ ਕੋਹਲੀ ਨੂੰ ਸ਼ਾਕਿਨ ਨੇ ਆਪਣੇ ਇਕ ਹੀ ਓਵਰ 'ਚ ਆਊਟ ਕਰ ਦਿੱਤਾ। ਸ਼ਾਕਿਬ ਦੇ ਕਰੀਅਰ ਵਿੱਚ ਇਹ ਦੂਜਾ ਮੌਕਾ ਸੀ ਜਦੋਂ ਉਸ ਨੇ ਇੱਕ ਓਵਰ ਵਿੱਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀਆਂ ਵਿਕਟਾਂ ਲਈਆਂ। ਸ਼ਾਕਿਬ ਦੇ ਦਮ 'ਤੇ ਭਾਰਤ ਦੀ ਪਾਰੀ ਸਿਰਫ਼ 186 ਦੌੜਾਂ 'ਤੇ ਹੀ ਸਿਮਟ ਗਈ। ਹੁਣ ਬੰਗਲਾਦੇਸ਼ ਨੂੰ ਜਿੱਤ ਲਈ 187 ਦੌੜਾਂ ਬਣਾਉਣੀਆਂ ਪੈਣਗੀਆਂ। ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਦੇ ਗੇਂਦਬਾਜ਼ ਇਸ ਮੈਚ 'ਚ ਕਿਸ ਤਰ੍ਹਾਂ ਦੀ ਗੇਂਦਬਾਜ਼ੀ ਕਰਨਗੇ।