India vs England 1st Test: ਪਹਿਲੇ ਟੈਸਟ ਲਈ ਭਾਰਤ ਟੀਮ 'ਚ ਵੱਡਾ ਬਦਲਾਅ, 2 ਕ੍ਰਿਕਟਰ ਬਾਹਰ ਹੋਣ ਤੋਂ ਬਾਅਦ ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਵੇਖੋ ਅਪਡੇਟ ਲਿਸਟ
India vs England 1st Test: ਭਾਰਤ ਬਨਾਮ ਇੰਗਲੈਂਡ 5 ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ 20 ਜੂਨ ਤੋਂ ਲੀਡਜ਼ ਦੇ ਹੈਡਿੰਗਲੇ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾਵੇਗਾ। ਪਹਿਲੇ ਟੈਸਟ ਲਈ, ਬੀਸੀਸੀਆਈ ਨੇ ਆਪਣੀ ਟੀਮ ਵਿੱਚ ਬਦਲਾਅ ਕੀਤੇ ਹਨ...

India vs England 1st Test: ਭਾਰਤ ਬਨਾਮ ਇੰਗਲੈਂਡ 5 ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ 20 ਜੂਨ ਤੋਂ ਲੀਡਜ਼ ਦੇ ਹੈਡਿੰਗਲੇ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾਵੇਗਾ। ਪਹਿਲੇ ਟੈਸਟ ਲਈ, ਬੀਸੀਸੀਆਈ ਨੇ ਆਪਣੀ ਟੀਮ ਵਿੱਚ ਬਦਲਾਅ ਕੀਤੇ ਹਨ, ਬੋਰਡ ਨੇ ਇਸ ਸੰਬੰਧੀ ਇੱਕ ਅਧਿਕਾਰਤ ਬਿਆਨ ਵੀ ਜਾਰੀ ਕੀਤਾ। ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਪਹਿਲੇ ਟੈਸਟ ਲਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਬੀਸੀਸੀਆਈ ਨੇ ਆਪਣੇ ਬਿਆਨ ਵਿੱਚ ਕਿਹਾ, "ਪੁਰਸ਼ ਚੋਣ ਕਮੇਟੀ ਨੇ ਇੰਗਲੈਂਡ ਵਿਰੁੱਧ ਲੀਡਜ਼ ਵਿੱਚ ਹੋਣ ਵਾਲੇ ਪਹਿਲੇ ਟੈਸਟ ਲਈ ਹਰਸ਼ਿਤ ਰਾਣਾ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਹੈ। ਇੰਡੀਆ ਏ ਟੀਮ ਦਾ ਹਿੱਸਾ ਰਹੇ ਰਾਣਾ ਪਹਿਲੇ ਟੈਸਟ ਦੀ ਤਿਆਰੀ ਸ਼ੁਰੂ ਕਰਨ ਦੇ ਨਾਲ ਹੀ ਟੀਮ ਵਿੱਚ ਸ਼ਾਮਲ ਗਏ ਹਨ।"
23 ਸਾਲਾ ਹਰਸ਼ਿਤ ਰਾਣਾ ਪਹਿਲਾਂ ਹੀ ਇੰਗਲੈਂਡ ਵਿੱਚ ਸੀ, ਉਨ੍ਹਾਂ ਨੂੰ ਇੰਡੀਆ ਏ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸਨੇ ਇੰਟਰਾ-ਸਕੁਐਡ ਤੋਂ ਪਹਿਲਾਂ ਇੰਗਲੈਂਡ ਲਾਇਨਜ਼ ਵਿਰੁੱਧ ਇੱਕ ਮੈਚ ਵੀ ਖੇਡਿਆ ਸੀ। ਉਹ ਮੰਗਲਵਾਰ ਨੂੰ ਟੀਮ ਨਾਲ ਲੀਡਜ਼ ਪਹੁੰਚੇ। ਸਾਰੇ ਖਿਡਾਰੀ ਲੰਡਨ ਤੋਂ ਲੀਡਜ਼ ਟ੍ਰੇਨ ਰਾਹੀਂ ਪਹੁੰਚੇ ਸੀ।
ਹਰਸ਼ਿਤ ਨੇ ਪਿਛਲੇ ਸਾਲ ਨਵੰਬਰ ਵਿੱਚ ਆਸਟ੍ਰੇਲੀਆ ਵਿਰੁੱਧ ਆਪਣਾ ਟੈਸਟ ਡੈਬਿਊ (BGT) ਕੀਤਾ ਸੀ। 3 ਪਾਰੀਆਂ ਵਿੱਚ ਉਨ੍ਹਾਂ ਦੇ ਨਾਮ 3 ਵਿਕਟਾਂ ਦਰਜ ਹਨ। ਇਹ ਦੇਖਣਾ ਹੋਏਗਾ ਕਿ ਉਹ ਪਹਿਲੇ ਟੈਸਟ ਵਿੱਚ ਪਲੇਇੰਗ 11 ਵਿੱਚ ਸ਼ਾਮਲ ਹੁੰਦੇ ਹਨ। ਇਸ ਟੀਮ ਵਿੱਚ ਤੇਜ਼ ਗੇਂਦਬਾਜ਼ਾਂ ਵਜੋਂ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ, ਅਰਸ਼ਦੀਪ ਸਿੰਘ, ਆਕਾਸ਼ ਦੀਪ ਅਤੇ ਹਰਸ਼ਿਤ ਰਾਣਾ ਸ਼ਾਮਲ ਹਨ।
ਇੰਗਲੈਂਡ ਵਿਰੁੱਧ ਪਹਿਲੇ ਟੈਸਟ ਲਈ ਭਾਰਤ ਦੀ ਅਪਡੇਟ ਟੀਮ
ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਉਪ-ਕਪਤਾਨ ਅਤੇ ਵਿਕਟਕੀਪਰ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਅਭਿਮਨਿਊ ਈਸ਼ਵਰਨ, ਕਰੁਣ ਨਾਇਰ, ਨਿਤੀਸ਼ ਰੈੱਡੀ, ਰਵਿੰਦਰ ਜਡੇਜਾ, ਧਰੁਵ ਜੁਰੇਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ, ਆਕਾਸ਼ ਦੀਪ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਹਰਸ਼ਿਤ ਰਾਣਾ।
ਭਾਰਤ ਬਨਾਮ ਇੰਗਲੈਂਡ ਪਹਿਲੇ ਟੈਸਟ ਦਾ ਲਾਈਵ ਟੈਲੀਕਾਸਟ ਅਤੇ ਲਾਈਵ ਸਟ੍ਰੀਮਿੰਗ ਡਿਟੇਲ
ਮੈਚ ਦਾ ਸਿੱਧਾ ਪ੍ਰਸਾਰਣ ਸੋਨੀ ਸਪੋਰਟਸ ਨੈੱਟਵਰਕ 'ਤੇ ਕੀਤਾ ਜਾਵੇਗਾ। ਭਾਰਤ ਬਨਾਮ ਇੰਗਲੈਂਡ ਪਹਿਲੇ ਟੈਸਟ ਦਾ ਲਾਈਵ ਸਟ੍ਰੀਮਿੰਗ ਜੀਓਹੌਟਸਟਾਰ 'ਤੇ ਹੋਵੇਗਾ। ਟਾਸ 20 ਜੂਨ ਨੂੰ ਦੁਪਹਿਰ 3 ਵਜੇ ਹੋਵੇਗਾ, ਮੈਚ ਹਰ ਰੋਜ਼ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਸ਼ੁਰੂ ਹੋਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















