(Source: ECI/ABP News/ABP Majha)
IND vs IRE: ਭਾਰਤ ਅਤੇ ਆਇਰਲੈਂਡ ਵਿਚਾਲੇ 18 ਅਗਸਤ ਤੋਂ ਖੇਡੀ ਜਾਵੇਗੀ ਟੀ-20 ਸੀਰੀਜ਼, ਜਾਣੋ ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਮੁਕਾਬਲਾ
IND vs IRE T20 Series: ਵੈਸਟਇੰਡੀਜ਼ ਨਾਲ ਮੁਕਾਬਲੇ ਹੋਣ ਤੋਂ ਬਾਅਦ ਹੁਣ ਟੀਮ ਇੰਡੀਆ ਆਇਰਲੈਂਡ ਨਾਲ ਭਿੜੇਗੀ। ਹਾਲਾਂਕਿ, ਆਇਰਲੈਂਡ ਦੇ ਖਿਲਾਫ ਜਸਪ੍ਰੀਤ ਬੁਮਰਾਹ ਦੀ ਕਪਤਾਨੀ ਵਿੱਚ ਇੱਕ ਨਵੀਂ ਨੌਜਵਾਨ ਟੀਮ ਨਜ਼ਰ ਆਵੇਗੀ।
India vs Ireland T20 Series: ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਹਾਰਨ ਤੋਂ ਬਾਅਦ ਹੁਣ ਟੀਮ ਇੰਡੀਆ ਦਾ ਸਾਹਮਣਾ ਆਇਰਲੈਂਡ ਨਾਲ ਹੋਵੇਗਾ। ਭਾਰਤ ਅਤੇ ਆਇਰਲੈਂਡ ਵਿਚਾਲੇ 18 ਅਗਸਤ ਤੋਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਹਾਲਾਂਕਿ ਇਸ ਸੀਰੀਜ਼ 'ਚ ਟੀਮ ਇੰਡੀਆ ਦੀ ਕਮਾਨ ਜਸਪ੍ਰੀਤ ਬੁਮਰਾਹ ਦੇ ਹੱਥ 'ਚ ਹੈ।
ਆਇਰਲੈਂਡ ਖਿਲਾਫ ਟੀ-20 ਸੀਰੀਜ਼ 'ਚ ਲਗਭਗ ਸਾਰੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਜਸਪ੍ਰੀਤ ਬੁਮਰਾਹ ਇਸ ਟੀਮ ਦੇ ਕਪਤਾਨ ਹਨ। ਇਸ ਦੇ ਨਾਲ ਹੀ ਟੀਮ 'ਚ ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਸ਼ਾਹਬਾਦ ਅਹਿਮਦ, ਸ਼ਿਵਮ ਦੂਬੇ ਅਤੇ ਜਿਤੇਸ਼ ਸ਼ਰਮਾ ਵਰਗੇ ਨੌਜਵਾਨ ਖਿਡਾਰੀ ਮੌਜੂਦ ਹਨ।
ਜਸਪ੍ਰੀਤ ਬੁਮਰਾਹ ਦੀ ਅਗਵਾਈ ਹੇਠ ਖੇਡੇਗੀ ਭਾਰਤੀ ਟੀਮ
ਇਸ 3 ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦੀ ਕਪਤਾਨੀ ਜਸਪ੍ਰੀਤ ਬੁਮਰਾਹ ਕਰਨਗੇ, ਜੋ ਪਿੱਠ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਲੰਬੇ ਸਮੇਂ ਬਾਅਦ ਮੈਦਾਨ 'ਚ ਵਾਪਸੀ ਕਰਨ ਵਾਲੇ ਹਨ। ਇਸ ਤੋਂ ਇਲਾਵਾ ਇਸ ਟੀ-20 ਸੀਰੀਜ਼ ਲਈ ਰਿੰਕੂ ਸਿੰਘ ਅਤੇ ਜਿਤੇਸ਼ ਸ਼ਰਮਾ ਨੂੰ ਵੀ ਟੀਮ ਇੰਡੀਆ 'ਚ ਸ਼ਾਮਲ ਕੀਤਾ ਗਿਆ ਹੈ।
ਆਇਰਲੈਂਡ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ - ਜਸਪ੍ਰੀਤ ਬੁਮਰਾਹ (ਕਪਤਾਨ), ਰੁਤੁਰਾਜ ਗਾਇਕਵਾੜ (ਉਪ ਕਪਤਾਨ), ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਸੰਜੂ ਸੈਮਸਨ (ਵਿਕਟਕੀਪਰ), ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਰਵੀ ਬਿਸ਼ਨੋਈ, ਪ੍ਰਸਿੱਧ ਕ੍ਰਿਸ਼ਣਾ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ ਅਤੇ ਆਵੇਸ਼ ਖਾਨ।
ਇਹ ਵੀ ਪੜ੍ਹੋ: World Cup 2023: ਟੀਮ ਇੰਡੀਆ 'ਚ ਆਪਸੀ ਲੜਾਈ! ਇਸ ਕਾਰਨ ਵੱਡੇ ਟੂਰਨਾਮੈਂਟਾਂ ਵਿੱਚ ਹੋ ਰਹੀ ਹੈ ਫਲਾਪ, ਪਾਕਿ ਦਿੱਗਜ ਦਾ ਦਾਅਵਾ
ਭਾਰਤ ਖਿਲਾਫ ਟੀ-20 ਸੀਰੀਜ਼ ਲਈ ਆਇਰਲੈਂਡ ਦੀ ਟੀਮ- ਪਾਲ ਸਟਰਲਿੰਗ (ਕਪਤਾਨ), ਐਂਡਰਿਊ ਬਲਬਿਰਨੀ, ਮਾਰਕ ਐਡੇਅਰ, ਰੌਸ ਅਡਾਯਰ, ਕਰਟਿਸ ਕੈਂਫਰ, ਗੇਰੇਥ ਡੇਲਨੀ, ਜਾਰਜ ਡੌਕਰੇਲ, ਫਿਓਨ ਹੈਂਡ, ਜੋਸੂਆ ਲਿਟਲ, ਬੈਰੀ ਮੈਕਕਾਰਥੀ, ਹੈਰੀ ਟੇਕਟਰ, ਲੋਰਕੇਨ ਟਕਰ, ਥੇਓ ਵਨ ਵੋਇਰਕੋਮ , ਬੇਨ ਵਾਈਟ ਅਤੇ ਕ੍ਰੈਗ ਯੰਗ।
ਇੱਥੇ ਕੀਤਾ ਜਾਵੇਗਾ ਸਿੱਧਾ ਪ੍ਰਸਾਰਣ
ਭਾਰਤ ਅਤੇ ਆਇਰਲੈਂਡ ਵਿਚਾਲੇ ਟੀ-20 ਸੀਰੀਜ਼ ਦੇ ਪ੍ਰਸਾਰਣ ਦਾ ਅਧਿਕਾਰ ਵਾਇਆਕਾਮ-18 ਨੂੰ ਮਿਲਿਆ ਹੈ। ਅਜਿਹੇ 'ਚ ਇਹ ਪਹਿਲੀ ਵਾਰ ਹੋਵੇਗਾ ਕਿ ਟੀਮ ਇੰਡੀਆ ਅਤੇ ਆਇਰਲੈਂਡ ਦੀ ਟੀ-20 ਸੀਰੀਜ਼ ਦਾ ਸਪੋਰਟਸ 18 'ਤੇ ਆਨੰਦ ਲਿਆ ਜਾ ਸਕੇਗਾ। ਇਸ ਸੀਰੀਜ਼ ਨੂੰ ਫੈਨਕੋਡ ਅਤੇ ਜੀਓ ਸਿਨੇਮਾ 'ਤੇ ਵੀ ਦੇਖਿਆ ਜਾ ਸਕਦਾ ਹੈ।
ਭਾਰਤ-ਆਇਰਲੈਂਡ ਟੀ-20 ਸੀਰੀਜ਼ ਦਾ ਸ਼ਡਿਊਲ
18 ਅਗਸਤ - ਪਹਿਲਾ ਟੀ-20 (ਡਬਲਿਨ), ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ
20 ਅਗਸਤ - ਦੂਜਾ ਟੀ-20 (ਡਬਲਿਨ), ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ
23 ਅਗਸਤ - ਤੀਜਾ ਟੀ-20 (ਡਬਲਿਨ), ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ
ਇਹ ਵੀ ਪੜ੍ਹੋ: Asia Cup 2023: ਏਸ਼ੀਆ ਕੱਪ 'ਚ ਰਾਹੁਲ ਤੇ ਸ਼੍ਰੇਅਸ ਦੀ ਹੋਵੇਗੀ ਵਾਪਸੀ? ਰਾਹੁਲ ਦ੍ਰਾਵਿੜ ਨੇ ਆਪਣੇ ਬਿਆਨ 'ਚ ਦਿੱਤਾ ਇਹ ਜਵਾਬ