ਪੜਚੋਲ ਕਰੋ

India vs New Zealand Match Highlights: ਗਰੁੱਪ-ਏ ਦਾ ਬਾਦਸ਼ਾਹ ਬਣਿਆ ਭਾਰਤ; ਕੀਵੀਆਂ ਨੂੰ 44 ਰਨਾਂ ਨਾਲ ਚਟਾਈ ਧੂੜ, ਹੁਣ ਕੰਗਾਰੂਆਂ ਨਾਲ ਹੋਵੇਗੀ ਟੱਕਰ

ਵਰੁਣ ਚੱਕਰਵਰਤੀ ਦੇ 'ਚੱਕਰਵਿਊਹ' ਦੇ ਭੇਦ ਨਾ ਜਾਣ ਸਕੀ ਨਿਊਜ਼ੀਲੈਂਡ, ਜਿਸ ਕਰਕੇ ਨਿਊਜ਼ੀਲੈਂਡ ਦੀ ਟੀਮ 205 ਦੌੜਾਂ ‘ਤੇ ਆਲ ਆਊਟ ਹੋ ਗਈ।ਟੀਮ ਇੰਡੀਆ ਨੇ ਪਹਿਲਾਂ ਖੇਡਦਿਆਂ 249 ਰਨ ਬਣਾਏ, ਜਿਸ ਵਿੱਚ ਸ਼੍ਰੇਅਸ ਅਈਅਰ ਨੇ 79 ਰਨ

India vs New Zealand Match Highlights: ਭਾਰਤ ਨੇ ਨਿਊਜ਼ੀਲੈਂਡ ਨੂੰ 44 ਰਨਾਂ ਨਾਲ ਹਰਾ ਦਿੱਤਾ ਹੈ। ਇਹ ਚੈਂਪਿਅਨਜ਼ ਟਰਾਫੀ (Champions Trophy 2025) ਦੇ ਗਰੁੱਪ ਚਰਣ ਦਾ ਆਖਰੀ ਮੈਚ ਸੀ। ਦੁਬਈ 'ਚ ਖੇਡੇ ਗਏ ਇਸ ਮੈਚ ਵਿੱਚ ਟੀਮ ਇੰਡੀਆ ਨੇ ਪਹਿਲਾਂ ਖੇਡਦਿਆਂ 249 ਰਨ ਬਣਾਏ, ਜਿਸ ਵਿੱਚ ਸ਼੍ਰੇਅਸ ਅਈਅਰ (Shreyas Iyer) ਨੇ 79 ਰਨ ਦੀ ਮਹੱਤਵਪੂਰਨ ਪਾਰੀ ਖੇਡੀ। ਜਵਾਬ 'ਚ ਨਿਊਜ਼ੀਲੈਂਡ ਦੀ ਟੀਮ 205 ਦੌੜਾਂ ‘ਤੇ ਆਲ ਆਊਟ ਹੋ ਗਈ। ਕੇਨ ਵਿਲੀਅਮਸਨ ਨੇ 81 ਰਨ ਬਣਾਏ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ।


ਭਾਰਤ ਦੀ ਓਪਨਿੰਗ ਜੋੜੀ, ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਸਸਤੇ 'ਚ ਆਊਟ ਹੋ ਗਏ। ਇਹ ਵਿਰਾਟ ਕੋਹਲੀ ਦੇ ਕਰੀਅਰ ਦਾ 300ਵਾਂ ਵਨਡੇ ਮੈਚ ਸੀ, ਜਿਸ ਵਿੱਚ ਉਹ ਵਧੀਆ ਫਾਰਮ 'ਚ ਲੱਗ ਰਹੇ ਸਨ, ਪਰ ਗਲੇਨ ਫਿਲਿਪਸ ਨੇ ਐਹੋ ਜਿਹਾ ਜਾਦੂਈ ਕੈਚ ਲਪਕਿਆ ਕਿ ਸਾਰਾ ਮੈਦਾਨ ਹੈਰਾਨ ਰਹਿ ਗਿਆ। ਵਿਰਾਟ ਕੋਹਲੀ ਨੇ 11 ਰਨ ਬਣਾਏ। ਸੰਕਟ ਦੀ ਸਥਿਤੀ 'ਚ ਸ਼੍ਰੇਅਸ ਅਈਅਰ ਅਤੇ ਅਕਸ਼ਰ ਪਟੇਲ ਨੇ ਟੀਮ ਇੰਡੀਆ ਨੂੰ ਸੰਭਾਲਿਆ। ਦੋਵਾਂ ਦੀ ਵਿਚਾਲੀ 98 ਰਨਾਂ ਦੀ ਭਾਗੀਦਾਰੀ ਹੋਈ। ਸ਼੍ਰੇਅਸ ਅਈਅਰ ਨੇ 79 ਅਤੇ ਅਕਸ਼ਰ ਪਟੇਲ ਨੇ 42 ਰਨ ਬਣਾਏ। ਹਾਰਦਿਕ ਪਾਂਡਿਆ ਨੇ ਵੀ 45 ਰਨ ਦੀ ਪਾਰੀ ਖੇਡ ਟੀਮ ਨੂੰ 249 ਦੇ ਸਕੋਰ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ।


ਵਰੁਣ ਚੱਕਰਵਰਤੀ ਦਾ ਕਹਿਰ

ਭਾਰਤ ਦੀ ਜਿੱਤ ਵਿੱਚ ਸਭ ਤੋਂ ਵੱਡਾ ਯੋਗਦਾਨ ਸ਼੍ਰੇਅਸ ਅਈਅਰ ਅਤੇ ਵਰੁਣ ਚੱਕਰਵਰਤੀ ਦਾ ਰਿਹਾ। ਪਹਿਲਾਂ ਦੁਬਈ ਦੀ ਹੌਲੀ ਪਿਚ 'ਤੇ ਸ਼੍ਰੇਅਸ ਅਈਅਰ ਨੇ 79 ਰਨ ਦੀ ਪਾਰੀ ਖੇਡੀ। ਉਧਰ ਗੇਂਦਬਾਜੀ ਵਿੱਚ ਵਰੁਣ ਚੱਕਰਵਰਤੀ ਨੇ 5 ਵਿਕਟਾਂ ਲੈ ਕੇ ਨਿਊਜੀਲੈਂਡ ਦੇ ਬੱਲੇਬਾਜਾਂ ਨੂੰ ਖੂਬ ਤੰਗ ਕੀਤਾ। ਇਹ ਚੱਕਰਵਰਤੀ ਦਾ ਚੈਂਪਿਅਨਜ਼ ਟਰਾਫੀ ਡੈਬਿਊ ਮੈਚ ਸੀ, ਜਿਸ ਵਿੱਚ ਉਹ 5 ਵਿਕਟ ਲੈ ਕੇ ਇਤਿਹਾਸ ਰਚਣ ਵਾਲੇ ਪਹਿਲੇ ਭਾਰਤੀ ਗੇਂਦਬਾਜ ਬਣ ਗਏ ਹਨ।

ਗਰੁੱਪ-ਏ ਦਾ ਬਾਦਸ਼ਾਹ ਭਾਰਤ, ਸੈਮੀਫਾਈਨਲ 'ਚ ਕਿਸ ਨਾਲ ਹੋਵੇਗਾ ਟਕਰਾਅ

ਭਾਰਤੀ ਟੀਮ ਨੇ ਚੈਂਪਿਅਨਜ਼ ਟਰਾਫੀ ਦੇ ਗਰੁੱਪ-ਏ ਵਿੱਚ ਆਪਣੇ ਤਿੰਨੋ ਮੈਚ ਜਿੱਤਕੇ ਟੌਪ ਕੀਤਾ ਹੈ। ਟੀਮ ਇੰਡੀਆ ਨੇ ਇਸ ਤੋਂ ਪਹਿਲਾਂ ਬੰਗਲਾਦੇਸ਼ ਅਤੇ ਪਾਕਿਸਤਾਨ ਨੂੰ 6-6 ਵਿਕਟਾਂ ਨਾਲ ਹਰਾਇਆ ਸੀ। ਹੁਣ ਨਿਊਜੀਲੈਂਡ ਨੂੰ ਵੀ 44 ਰਨ ਨਾਲ ਧੂੜ ਚਟਾ ਦਿੱਤੀ। ਇਹ ਚੈਂਪਿਅਨਜ਼ ਟਰਾਫੀ 2025 ਵਿੱਚ ਪਹਿਲਾ ਮੌਕਾ ਹੈ ਜਦੋਂ ਦੁਬਈ ਕ੍ਰਿਕਟ ਗਰਾਊਂਡ 'ਚ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ ਜਿੱਤ ਦਰਜ ਕੀਤੀ ਹੈ। ਸੈਮੀਫਾਈਨਲ ਦਾ ਸਮੀਕਰਨ ਅਨੁਸਾਰ ਗਰੁੱਪ-ਏ ਵਿੱਚ ਟੌਪ ਕਰਨ ਵਾਲੀ ਟੀਮ ਦਾ ਟਕਰਾਅ ਗਰੁੱਪ-ਬੀ ਵਿੱਚ ਦੂਜੇ ਨੰਬਰ ਦੀ ਟੀਮ ਨਾਲ ਹੋਵੇਗਾ। ਹੁਣ 4 ਮਾਰਚ ਨੂੰ ਭਾਰਤ ਪਹਿਲੇ ਸੈਮੀਫਾਈਨਲ ਵਿੱਚ ਦੁਬਈ 'ਚ ਮੈਦਾਨ 'ਚ ਉਤਰੇਗਾ।

ਟਾਪ ਹੈਡਲਾਈਨ

ਇਸ ਮਹਾਨ ਪਾਕਿਸਤਾਨੀ ਕ੍ਰਿਕਟਰ ਦੀ ਧੀ ਦਾ ਵਿਆਹ ਈਸਾਈ ਰੀਤੀ-ਰਿਵਾਜਾਂ ਨਾਲ ਹੋਇਆ, ਤਸਵੀਰਾਂ ਵਾਇਰਲ
ਇਸ ਮਹਾਨ ਪਾਕਿਸਤਾਨੀ ਕ੍ਰਿਕਟਰ ਦੀ ਧੀ ਦਾ ਵਿਆਹ ਈਸਾਈ ਰੀਤੀ-ਰਿਵਾਜਾਂ ਨਾਲ ਹੋਇਆ, ਤਸਵੀਰਾਂ ਵਾਇਰਲ
ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਪਤਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਜਾਂਚ 'ਚ ਲੱਗੀ ਪੁਲਿਸ
ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਪਤਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਜਾਂਚ 'ਚ ਲੱਗੀ ਪੁਲਿਸ
T20 Cricket League Auction: ਟੀ-20 ਕ੍ਰਿਕਟ ਲੀਗ ਨਿਲਾਮੀ, ਸਭ ਤੋਂ ਮਹਿੰਗਾ ਵਿਕਿਆ IPL ਦੀ SRH ਟੀਮ ਦਾ ਖਿਡਾਰੀ, ਅਭਿਸ਼ੇਕ ਅਤੇ ਸ਼ੁਭਮਨ ਨੂੰ ਮਿਲਣਗੇ ਇੰਨੇ ਰੁਪਏ...
ਟੀ-20 ਕ੍ਰਿਕਟ ਲੀਗ ਨਿਲਾਮੀ, ਸਭ ਤੋਂ ਮਹਿੰਗਾ ਵਿਕਿਆ IPL ਦੀ SRH ਟੀਮ ਦਾ ਖਿਡਾਰੀ, ਅਭਿਸ਼ੇਕ ਅਤੇ ਸ਼ੁਭਮਨ ਨੂੰ ਮਿਲਣਗੇ ਇੰਨੇ ਰੁਪਏ...
Team India Reshuffle: ਟੀਮ ਇੰਡੀਆ 'ਚ ਵੱਡਾ ਫੇਰਬਦਲ! ਟੈਸਟ ਸੀਰੀਜ਼ ਤੋਂ ਪਹਿਲਾਂ ਧਾਕੜ ਖਿਡਾਰੀ ਦੀ ਟੀਮ 'ਚ ਵਾਪਸੀ, ਸ਼੍ਰੀਲੰਕਾ ਖਿਲਾਫ ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਟੀਮ ਇੰਡੀਆ 'ਚ ਵੱਡਾ ਫੇਰਬਦਲ! ਟੈਸਟ ਸੀਰੀਜ਼ ਤੋਂ ਪਹਿਲਾਂ ਧਾਕੜ ਖਿਡਾਰੀ ਦੀ ਟੀਮ 'ਚ ਵਾਪਸੀ, ਸ਼੍ਰੀਲੰਕਾ ਖਿਲਾਫ ਮੈਦਾਨ 'ਚ ਉਤਰਨਗੇ ਇਹ ਖਿਡਾਰੀ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Embed widget