IND vs PAK: ਕ੍ਰਿਕਟ ਦਾ ਕ੍ਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਭਾਰਤ ਜਾਂ ਪਾਕਿਸਤਾਨ ਹੀ ਨਹੀਂ ਸਗੋ ਹਰ ਕੌਨੇ ਵਿੱਚ ਬੈਠੇ ਲੋਕਾਂ ਵਿਚਾਲੇ ਕ੍ਰਿਕਟ ਨੂੰ ਲੈ ਪਾਗਲਪਨ ਵੱਧਦਾ ਜਾ ਰਿਹਾ ਹੈ। ਕ੍ਰਿਕਟ ਨੂੰ ਹੋਰ ਪ੍ਰਫੁੱਲਤ ਕਰਨ ਲਈ, ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਇੱਕ ਵੱਡਾ ਕਦਮ ਚੁੱਕਿਆ ਹੈ ਅਤੇ ਟੀ-20 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਵੈਸਟਇੰਡੀਜ਼ ਦੇ ਨਾਲ-ਨਾਲ ਅਮਰੀਕਾ ਨੂੰ ਦਿੱਤੀ ਗਈ ਹੈ। ਕਿਉਂਕਿ, ਹੁਣ ਕ੍ਰਿਕਟ ਨੂੰ ਅਮਰੀਕਾ ਵਰਗੇ ਦੇਸ਼ ਵਿੱਚ ਪ੍ਰਮੋਟ ਕੀਤਾ ਜਾ ਰਿਹਾ ਹੈ, ਤਾਂ ਕ੍ਰਿਕਟ ਪ੍ਰੇਮੀਆਂ ਵਿਚਾਲੇ ਟੀ20 ਵਿਸ਼ਵ ਕੱਪ ਦਾ ਉਤਸ਼ਾਹ ਵੀ ਵੇਖਣ ਨੂੰ ਮਿਲ ਰਿਹਾ ਹੈ।
ਦੱਸ ਦੇਈਏ ਕਿ ਐਤਵਾਰ 9 ਜੂਨ ਨੂੰ ਨਿਊਯਾਰਕ ਦੇ ਮੈਦਾਨ 'ਤੇ ਭਾਰਤ ਅਤੇ ਪਾਕਿਸਤਾਨ (IND vs PAK) ਵਿਚਾਲੇ ਟੀ-20 ਵਿਸ਼ਵ ਕੱਪ ਮੈਚ ਖੇਡਿਆ ਗਿਆ ਸੀ। ਜਿਸ ਵਿੱਚ ਪਾਕਿਸਤਾਨ ਦੀ ਟੀਮ ਨੂੰ 6 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਰੋਮਾਂਚਕ ਮੈਚ 'ਚ ਭਾਰਤ ਖਿਲਾਫ ਮਿਲੀ ਹਾਰ ਤੋਂ ਬਾਅਦ ਪਾਕਿਸਤਾਨੀ ਪ੍ਰਸ਼ੰਸਕ ਕਾਫੀ ਨਿਰਾਸ਼ ਹਨ। ਇਸ ਦੇ ਨਾਲ ਹੀ ਪਾਕਿਸਤਾਨ ਦੀ ਹਾਰ ਤੋਂ ਬਾਅਦ ਹੁਣ ਇਕ ਵਿਅਕਤੀ ਨੇ ਕ੍ਰਿਕਟ ਪ੍ਰਸ਼ੰਸਕ ਦਾ ਕਤਲ ਕਰ ਦਿੱਤਾ ਹੈ।
ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ
ਖਬਰਾਂ ਮੁਤਾਬਕ ਟੀ-20 ਵਿਸ਼ਵ ਕੱਪ 2024 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਹੁਤ ਹੀ ਰੋਮਾਂਚਕ ਮੈਚ ਖੇਡਿਆ ਗਿਆ ਸੀ। ਜਿਸ ਵਿੱਚ ਟੀਮ ਇੰਡੀਆ ਨੇ 119 ਦੌੜਾਂ ਦਾ ਬਚਾਅ ਕੀਤਾ ਅਤੇ 6 ਦੌੜਾਂ ਨਾਲ ਜਿੱਤ ਦਰਜ ਕਰਨ ਵਿੱਚ ਸਫ਼ਲ ਰਹੀ। ਪਾਕਿਸਤਾਨੀ ਟੀਮ ਦੀ ਹਾਰ ਤੋਂ ਬਾਅਦ ਟੀਮ ਦੇ ਸਾਰੇ ਖਿਡਾਰੀ ਕਾਫੀ ਸਦਮੇ 'ਚ ਹਨ ਅਤੇ ਇਸ ਦੇ ਨਾਲ ਹੀ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕ ਵੀ ਕਾਫੀ ਦੁਖੀ ਹਨ।
ਇਸ ਦੌਰਾਨ ਪਾਕਿਸਤਾਨ ਤੋਂ ਖਬਰ ਆ ਰਹੀ ਹੈ ਕਿ ਪਾਕਿਸਤਾਨ ਦੀ ਹਾਰ ਤੋਂ ਬਾਅਦ ਆਪਣੇ ਯੂਟਿਊਬ ਚੈਨਲ ਦੇ ਲਈ ਸਾਰੇ ਦਰਸ਼ਕਾਂ ਨੇ ਫੀਡ ਲੈ ਰਹੇ ਯੂਟਿਊਬਰ ਸਾਦ ਅਹਿਮਦ ਨੂੰ ਸੁਰੱਖਿਆ ਗਾਰਡ ਨੇ ਮੌਕੇ 'ਤੇ ਹੀ ਗੋਲੀ ਮਾਰ ਦਿੱਤੀ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਜਿੱਤਦੇ ਹੋਏ ਮੈਚ ਵਿੱਚ ਟੀਮ ਨੂੰ ਮਿਲੀ ਹਾਰ
ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਟੀ-20 ਵਿਸ਼ਵ ਕੱਪ 2024 ਵਿੱਚ ਇੱਕ ਸਮੇਂ ਪਾਕਿਸਤਾਨ ਦੀ ਟੀਮ ਬਹੁਤ ਮਜ਼ਬੂਤ ਸਥਿਤੀ ਵਿੱਚ ਸੀ ਅਤੇ ਟੀਮ ਨੂੰ 48 ਗੇਂਦਾਂ ਵਿੱਚ 48 ਦੌੜਾਂ ਦੀ ਲੋੜ ਸੀ ਅਤੇ ਟੀਮ ਦੀਆਂ 8 ਵਿਕਟਾਂ ਬਾਕੀ ਸਨ। ਪਰ ਇਸ ਤੋਂ ਬਾਅਦ ਵੀ ਪਾਕਿਸਤਾਨੀ ਟੀਮ ਦੇ ਬੱਲੇਬਾਜ਼ਾਂ ਨੇ ਖਰਾਬ ਸ਼ਾਟ ਖੇਡ ਕੇ ਆਪਣੀਆਂ ਵਿਕਟਾਂ ਗੁਆ ਦਿੱਤੀਆਂ। ਜਿਸ ਤੋਂ ਬਾਅਦ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਮੈਚ 'ਚ ਵਾਪਸੀ ਕੀਤੀ ਅਤੇ ਅੰਤ 'ਚ ਟੀਮ 6 ਦੌੜਾਂ ਨਾਲ ਮੈਚ ਜਿੱਤਣ 'ਚ ਸਫਲ ਰਹੀ।
ਪਾਕਿਸਤਾਨ ਨੇ ਕੈਨੇਡਾ ਨੂੰ ਹਰਾਇਆ
ਟੀ-20 ਵਿਸ਼ਵ ਕੱਪ 'ਚ ਪਾਕਿਸਤਾਨੀ ਟੀਮ ਨੂੰ ਆਪਣੇ ਪਹਿਲੇ ਦੋ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਕਾਰਨ ਟੀਮ ਸੁਪਰ 8 ਤੋਂ ਬਾਹਰ ਹੋਣ ਦੇ ਕਰੀਬ ਹੈ। ਪਰ ਹੁਣ ਟੀਮ ਨੇ ਕੈਨੇਡਾ ਖਿਲਾਫ 11 ਜੂਨ ਨੂੰ ਖੇਡੇ ਗਏ ਮੈਚ 'ਚ 7 ਵਿਕਟਾਂ ਨਾਲ ਜਿੱਤ ਦਰਜ ਕਰਕੇ ਸੁਪਰ 8 'ਚ ਜਾਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਪਾਕਿਸਤਾਨ ਦੀ ਟੀਮ ਆਪਣਾ ਆਖਰੀ ਮੈਚ ਆਇਰਲੈਂਡ ਖਿਲਾਫ ਖੇਡੇਗੀ।