Indian Team Lost 6 Wickets In Just 11 Balls: ਕੇਪਟਾਊਨ ਟੈਸਟ ਦੇ ਪਹਿਲੇ ਦਿਨ ਗੇਂਦਬਾਜ਼ਾਂ ਦਾ ਦਬਦਬਾ ਬਰਕਰਾਰ ਹੈ। ਭਾਰਤੀ ਟੀਮ 153 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਟੀਮ ਇੰਡੀਆ ਨੂੰ 98 ਦੌੜਾਂ ਦੀ ਲੀਡ ਮਿਲ ਗਈ ਹੈ। ਦਰਅਸਲ ਜਦੋਂ ਭਾਰਤ ਦਾ ਪੰਜਵਾਂ ਬੱਲੇਬਾਜ਼ ਪੈਵੇਲੀਅਨ ਪਰਤਿਆ ਤਾਂ ਟੀਮ ਦਾ ਸਕੋਰ 153 ਦੌੜਾਂ ਸੀ। ਪਰ ਅਗਲੇ 5 ਬੱਲੇਬਾਜ਼ 1 ਦੌੜ ਵੀ ਨਹੀਂ ਜੋੜ ਸਕੇ। ਭਾਰਤ ਦੇ ਆਖਰੀ 6 ਬੱਲੇਬਾਜ਼ ਸਿਰਫ਼ 11 ਗੇਂਦਾਂ ਬਾਅਦ ਹੀ ਪੈਵੇਲੀਅਨ ਪਰਤ ਗਏ। ਦੱਖਣੀ ਅਫਰੀਕਾ ਲਈ ਕਾਗਿਸੋ ਰਬਾਡਾ ਤੋਂ ਇਲਾਵਾ ਲੁੰਗੀ ਐਨਗਿਡੀ ਅਤੇ ਨੰਦਰੇ ਬਰਗਰ ਨੇ 3-3 ਵਿਕਟਾਂ ਲਈਆਂ। ਜਦਕਿ ਪ੍ਰਸਿਧ ਕ੍ਰਿਸ਼ਨ ਰਨ ਆਊਟ ਹੋ ਕੇ ਪੈਵੇਲੀਅਨ ਪਰਤ ਗਏ।


ਭਾਰਤ ਲਈ ਵਿਰਾਟ ਕੋਹਲੀ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 59 ਗੇਂਦਾਂ 'ਤੇ 46 ਦੌੜਾਂ ਬਣਾਈਆਂ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 50 ਗੇਂਦਾਂ ਵਿੱਚ 39 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਟੀਮ ਦੇ 7 ਬੱਲੇਬਾਜ਼ ਖਾਤਾ ਖੋਲ੍ਹਣ 'ਚ ਨਾਕਾਮ ਰਹੇ। ਜਦਕਿ ਸਿਰਫ 3 ਬੱਲੇਬਾਜ਼ ਹੀ ਦੋਹਰਾ ਅੰਕੜਾ ਪਾਰ ਕਰ ਸਕੇ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਤੋਂ ਇਲਾਵਾ ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿਦ ਕ੍ਰਿਸ਼ਨ ਅਤੇ ਮੁਕੇਸ਼ ਕੁਮਾਰ 1 ਦੌੜਾਂ ਵੀ ਨਹੀਂ ਬਣਾ ਸਕੇ।


ਇਹ ਵੀ ਪੜ੍ਹੋ: Harbhajan Singh: 'ਟਰਬਨੇਟਰ' ਹਰਭਜਨ ਸਿੰਘ ਬਾਰੇ ਜਾਣੋ ਮਜ਼ੇਦਾਰ Facts, ਇਨ੍ਹਾਂ ਵਿਸ਼ਾਲ Records ਨਾਲ ਜਿੱਤਿਆ ਕ੍ਰਿਕਟ ਪ੍ਰੇਮੀਆਂ ਦਾ ਦਿਲ


ਦੱਖਣੀ ਅਫਰੀਕਾ ਦੀਆਂ 55 ਦੌੜਾਂ ਦੇ ਜਵਾਬ 'ਚ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਓਪਨਰ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਸਿਫ਼ਰ 'ਤੇ ਸ਼ੁਰੂਆਤ ਕੀਤੀ। ਹਾਲਾਂਕਿ ਇਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਤੇਜ਼ੀ ਨਾਲ ਦੌੜਾਂ ਜੋੜੀਆਂ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਕਮਾਨ ਸੰਭਾਲ ਲਈ ਪਰ ਉਸ ਤੋਂ ਬਾਅਦ ਜੋ ਹੋਇਆ, ਭਾਰਤੀ ਪ੍ਰਸ਼ੰਸਕ ਭੁੱਲਣਾ ਚਾਹੁਣਗੇ।


ਭਾਰਤ ਨੂੰ ਛੇਵਾਂ ਝਟਕਾ 153 ਦੌੜਾਂ ਦੇ ਸਕੋਰ 'ਤੇ ਲੱਗਾ। ਉਸ ਸਮੇਂ ਕੇਐੱਲ ਰਾਹੁਲ ਪੈਵੇਲੀਅਨ ਪਰਤ ਗਏ। ਕੇਐੱਲ ਰਾਹੁਲ ਨੂੰ ਲੂੰਗੀ ਐਂਗਿਡੀ ਨੇ ਆਊਟ ਕੀਤਾ। ਪਰ ਅਗਲੇ 5 ਬੱਲੇਬਾਜ਼ 1 ਦੌੜ ਵੀ ਨਹੀਂ ਬਣਾ ਸਕੇ। ਨਤੀਜੇ ਵਜੋਂ ਭਾਰਤੀ ਪਾਰੀ ਸਿਰਫ਼ 153 ਦੌੜਾਂ 'ਤੇ ਹੀ ਸਿਮਟ ਗਈ। ਹਾਲਾਂਕਿ ਭਾਰਤੀ ਟੀਮ ਪਹਿਲੀ ਪਾਰੀ ਦੇ ਆਧਾਰ 'ਤੇ 98 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਲੈਣ 'ਚ ਕਾਮਯਾਬ ਰਹੀ।


ਇਹ ਵੀ ਪੜ੍ਹੋ: India-Afghanistan T20: ਟੀਮ ਇੰਡੀਆ-ਅਫਗਾਨਿਸਤਾਨ ਵਿਚਾਲੇ ਮੋਹਾਲੀ 'ਚ ਹੋਏਗਾ ਟੀ-20 ਮੁਕਾਬਲਾ, PCA ਦੇ ਨਵੇਂ ਸਟੇਡੀਅਮ ਬਾਰੇ ਜਾਣੋ ਅਪਡੇਟ