Ind vs SA 2nd Test: Virat Kohli Johannesburg : ਭਾਰਤ ਤੇ ਦੱਖਣੀ ਅਫਰੀਕਾ (Ind vs SA) ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਜੋਹਾਨਸਬਰਗ 'ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ (Virat Kholi) ਇਸ ਮੈਚ 'ਚ ਨਹੀਂ ਖੇਡ ਰਹੇ ਹਨ। ਕੋਹਲੀ ਦੀ ਜਗ੍ਹਾ ਕੇਐਲ ਰਾਹੁਲ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਟੀਮ ਇੰਡੀਆ 'ਚ ਸਿਰਫ ਇਕ ਬਦਲਾਅ ਕੀਤਾ ਗਿਆ ਹੈ। ਅਨਫਿਟ ਕੋਹਲੀ ਦੀ ਜਗ੍ਹਾ ਹਨੁਮਾ ਵਿਹਾਰੀ ਨੂੰ ਪਲੇਇੰਗ 11 'ਚ ਸ਼ਾਮਲ ਕੀਤਾ ਗਿਆ ਹੈ।










ਟਾਸ ਦੌਰਾਨ ਕੇਐਲ ਰਾਹੁਲ ਨੇ ਕਿਹਾ ਕਿ ਵਿਰਾਟ ਕੋਹਲੀ ਇਸ ਮੈਚ ਵਿਚ ਨਹੀਂ ਖੇਡ ਰਹੇ ਹਨ। ਉਸ ਨੇ ਕਿਹਾ ਕਿ ਬਦਕਿਸਮਤੀ ਨਾਲ ਵਿਰਾਟ ਦੀ ਪਿੱਠ ਦੇ ਉਪਰਲੇ ਹਿੱਸੇ ਵਿਚ ਦਰਦ ਹੈ ਤੇ ਉਮੀਦ ਹੈ ਕਿ ਉਹ ਅਗਲੇ ਟੈਸਟ ਲਈ ਠੀਕ ਹੋ ਜਾਵੇਗਾ। ਰਾਹੁਲ ਨੇ ਕਿਹਾ ਕਿ ਆਪਣੇ ਦੇਸ਼ ਦੀ ਕਪਤਾਨੀ ਕਰਨਾ ਹਰ ਭਾਰਤੀ ਖਿਡਾਰੀ ਦਾ ਸੁਪਨਾ ਹੁੰਦਾ ਹੈ। ਸੱਚਮੁੱਚ ਸਨਮਾਨਿਤ ਅਤੇ ਇਸ ਚੁਣੌਤੀ ਦੀ ਉਡੀਕ ਕਰ ਰਹੇ ਹਾਂ। ਵਿਰਾਟ ਦੀ ਜਗ੍ਹਾ ਹਨੁਮਾ ਵਿਹਾਰੀ ਆਏ ਹਨ। ਟੀਮ 'ਚ ਸਿਰਫ ਇਕ ਬਦਲਾਅ ਕੀਤਾ ਗਿਆ ਹੈ।


 


 


ਟੀਮ ਇੰਡੀਆ ਦੇ ਕਪਤਾਨ ਕੇਐਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਤਿੰਨ ਮੈਚਾਂ ਦੀ ਟੈਸਟ ਸੀਰੀਜ਼ '1-0 ਨਾਲ ਅੱਗੇ ਹੈ। ਸੈਂਚੁਰੀਅਨ 'ਚ ਖੇਡੇ ਗਏ ਪਹਿਲੇ ਟੈਸਟ 'ਚ ਉਸ ਨੇ 113 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਜੇਕਰ ਟੀਮ ਇੰਡੀਆ ਜੋਹਾਨਸਬਰਗ 'ਚ ਜਿੱਤਦੀ ਹੈ ਤਾਂ ਉਹ ਸੀਰੀਜ਼ '2-0 ਦੀ ਅਜੇਤੂ ਬੜ੍ਹਤ ਲੈ ਲਵੇਗੀ ਅਤੇ ਅਫਰੀਕੀ ਧਰਤੀ 'ਤੇ ਪਹਿਲੀ ਟੈਸਟ ਸੀਰੀਜ਼ ਜਿੱਤ ਲਵੇਗੀ।


ਇੱਥੇ ਦੋਵਾਂ ਟੀਮਾਂ ਦਾ ਪਲੇਇੰਗ 11 ਹੈ


ਭਾਰਤ - ਕੇਐਲ ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਹਨੁਮਾ ਵਿਹਾਰੀ, ਰਿਸ਼ਭ ਪੰਤ, ਸ਼ਾਰਦੁਲ ਠਾਕੁਰ, ਆਰ ਅਸ਼ਵਿਨ, ਐਮ. ਸ਼ਮੀ, ਜਸਪ੍ਰੀਤ ਬੁਮਰਾਹ, ਐਮ. ਸਿਰਾਜ।


ਦੱਖਣੀ ਅਫ਼ਰੀਕਾ: ਡੀਨ ਐਲਗਰ, ਏਡੇਨ ਮਾਰਕੁਮ, ਕੀਗਨ ਪੀਟਰਸਨ, ਵੈਨ ਡੇਰ ਡੁਸੇਨ, ਟੇਂਬਾ ਬਾਵੁਮਾ, ਕਾਈਲ ਵਰਨੇ (ਡਬਲਯੂ.ਕੇ.), ਮਾਰਕੋ ਜੈਨਸਨ, ਕਾਗਿਸੋ ਰਬਾਦਾ, ਕੇਸ਼ਵ ਮਹਾਰਾਜ, ਡੁਏਨ ਓਲੀਵੀਅਰ, ਲੁੰਗੀ ਨਗੀਡੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904