ਪੜਚੋਲ ਕਰੋ
Advertisement
IND vs SA : ਕੇਪਟਾਊਨ 'ਚ ਖੇਡੇ ਗਏ ਤੀਜੇ ਟੈਸਟ ਮੈਚ 'ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਦਿੱਤੀ ਮਾਤ , ਸੀਰੀਜ਼ 'ਤੇ 2-1 ਨਾਲ ਕੀਤਾ ਕਬਜ਼ਾ
ਦੱਖਣੀ ਅਫਰੀਕਾ (South Africa) ਨੂੰ ਉਸ ਦੇ ਹੀ ਘਰ ਵਿੱਚ ਟੈਸਟ ਸੀਰੀਜ਼ 'ਚ ਹਰਾਉਣ ਦਾ ਭਾਰਤੀ ਟੀਮ (Indian Cricket Team) ਦਾ ਸੁਪਨਾ ਇਕ ਵਾਰ ਫਿਰ ਪੂਰਾ ਨਹੀਂ ਹੋ ਸਕਿਆ।
ਦੱਖਣੀ ਅਫਰੀਕਾ (South Africa) ਨੂੰ ਉਸ ਦੇ ਹੀ ਘਰ ਵਿੱਚ ਟੈਸਟ ਸੀਰੀਜ਼ 'ਚ ਹਰਾਉਣ ਦਾ ਭਾਰਤੀ ਟੀਮ (Indian Cricket Team) ਦਾ ਸੁਪਨਾ ਇਕ ਵਾਰ ਫਿਰ ਪੂਰਾ ਨਹੀਂ ਹੋ ਸਕਿਆ। 2018 ਦੀ ਤਰ੍ਹਾਂ ਇਕ ਵਾਰ ਫਿਰ ਟੀਮ ਇੰਡੀਆ ਦੀ ਖਰਾਬ ਬੱਲੇਬਾਜ਼ੀ ਨੇ ਇਤਿਹਾਸ ਰਚਣ ਦਾ ਮੌਕਾ ਖੋਹ ਲਿਆ।
ਕੇਪਟਾਊਨ ਟੈਸਟ 'ਚ ਖੇਡੇ ਗਏ ਟੈਸਟ ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ 'ਚ ਮੇਜ਼ਬਾਨ ਦੱਖਣੀ ਅਫਰੀਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤ ਲਈ ਹੈ। ਮੈਚ ਦੇ ਚੌਥੇ ਦਿਨ ਦੱਖਣੀ ਅਫਰੀਕਾ ਨੂੰ ਜਿੱਤ ਲਈ 111 ਦੌੜਾਂ ਦੀ ਲੋੜ ਸੀ, ਜਦਕਿ ਭਾਰਤ ਨੂੰ 8 ਵਿਕਟਾਂ ਹਾਸਲ ਕਰਨੀਆਂ ਸਨ ਪਰ ਕੀਗਨ ਪੀਟਰਸਨ ਅਤੇ ਰੈਸੀ ਵਾਨ ਡੇਰ ਡੁਸਨ ਦੀ ਪਾਰੀ ਦੇ ਦਮ 'ਤੇ ਦੱਖਣੀ ਅਫਰੀਕਾ ਨੇ ਬਿਨਾਂ ਕਿਸੇ ਮੁਸ਼ਕਲ ਦੇ ਇਹ ਟੀਚਾ ਹਾਸਲ ਕਰ ਲਿਆ।
ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤੀ ਟੀਮ 2018 ਤੋਂ ਬਾਅਦ ਦੂਜੀ ਵਾਰ ਦੱਖਣੀ ਅਫਰੀਕਾ ਦੇ ਦੌਰੇ 'ਤੇ ਗਈ ਸੀ ਅਤੇ ਇਸ ਵਾਰ ਟੀਮ ਨੂੰ ਇਤਿਹਾਸਕ ਸੀਰੀਜ਼ ਜਿੱਤਣ ਦੀ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਏਬੀ ਡਿਵਿਲੀਅਰਸ, ਫਾਫ ਡੂ ਪਲੇਸਿਸ ਅਤੇ ਹਾਸ਼ਿਮ ਅਮਲਾ ਵਰਗੇ ਦਿੱਗਜ ਬੱਲੇਬਾਜ਼ਾਂ ਦੇ ਸੰਨਿਆਸ ਲੈਣ ਕਾਰਨ ਦੱਖਣੀ ਅਫਰੀਕੀ ਟੀਮ ਜ਼ਿਆਦਾ ਮਜ਼ਬੂਤ ਨਜ਼ਰ ਨਹੀਂ ਆ ਰਹੀ ਸੀ, ਜਦਕਿ ਸ਼ਾਨਦਾਰ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਵੀ ਪਹਿਲੇ ਟੈਸਟ ਤੋਂ ਬਾਅਦ ਸੰਨਿਆਸ ਲੈ ਕੇ ਹੈਰਾਨ ਕਰ ਦਿੱਤਾ ਸੀ।
ਇਸ ਦੇ ਨਾਲ ਹੀ ਤੂਫਾਨੀ ਤੇਜ਼ ਗੇਂਦਬਾਜ਼ ਐਨਰਿਕ ਨੌਰਖੀਆ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਅਜਿਹੇ 'ਚ ਭਾਰਤੀ ਟੀਮ ਦੀ ਜਿੱਤ ਆਸਾਨ ਮੰਨੀ ਜਾ ਰਹੀ ਸੀ ਪਰ ਤਿੰਨ ਹਫਤਿਆਂ ਦੇ ਅੰਦਰ ਹੀ ਸਾਰੀਆਂ ਅਟਕਲਾਂ ਅਤੇ ਦਾਅਵਿਆਂ 'ਤੇ ਪਾਣੀ ਫਿਰ ਗਿਆ।
ਟੀਮ ਇੰਡੀਆ ਨੂੰ 8 ਵਿਕਟਾਂ ਦੀ ਲੋੜ ਸੀ
ਮੈਚ ਦੇ ਤੀਜੇ ਦਿਨ ਭਾਰਤ ਦੀ ਬੱਲੇਬਾਜ਼ੀ ਫਿਰ ਖਰਾਬ ਰਹੀ ਅਤੇ ਰਿਸ਼ਭ ਪੰਤ ਦੇ ਜ਼ਬਰਦਸਤ ਸੈਂਕੜੇ ਦੇ ਦਮ 'ਤੇ ਟੀਮ ਇੰਡੀਆ ਸਿਰਫ 198 ਦੌੜਾਂ ਹੀ ਬਣਾ ਸਕੀ ਅਤੇ ਦੱਖਣੀ ਅਫਰੀਕਾ ਦੇ ਸਾਹਮਣੇ 212 ਦੌੜਾਂ ਦਾ ਮਾਮੂਲੀ ਟੀਚਾ ਰੱਖਿਆ। ਦੱਖਣੀ ਅਫਰੀਕਾ ਨੇ ਤੀਜੇ ਦਿਨ 2 ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ ਬਣਾ ਕੇ ਜਿੱਤ ਦੀ ਨੀਂਹ ਰੱਖੀ ਸੀ। ਅਜਿਹੇ 'ਚ ਚੌਥੇ ਦਿਨ ਭਾਰਤ ਨੂੰ ਗੇਂਦ ਨਾਲ ਕਰਿਸ਼ਮੇ ਦੀ ਲੋੜ ਸੀ ਪਰ ਅਜਿਹਾ ਨਹੀਂ ਹੋਇਆ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਸਿਹਤ
ਸਿਹਤ
Advertisement