India vs South Africa 5th T20 called off due to rain series shared by 2-2 Bengaluru


India vs South Africa, 5th T20I Bengaluru: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 5 ਮੈਚਾਂ ਦੀ T20I ਸੀਰੀਜ਼ 2-2 ਨਾਲ ਡਰਾਅ ਰਹੀ। ਸੀਰੀਜ਼ ਦਾ ਆਖਰੀ ਮੈਚ ਬੈਂਗਲੁਰੂ 'ਚ ਖੇਡਿਆ ਜਾਣਾ ਸੀ। ਪਰ ਮੀਂਹ ਕਾਰਨ ਮੈਚ ਰੱਦ ਹੋ ਗਿਆ। ਇਸ ਮੈਚ 'ਚ ਦੱਖਣੀ ਅਫਰੀਕਾ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜਦਕਿ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ 'ਚ ਉਤਰੀ। ਟੀਮ ਇੰਡੀਆ ਨੇ 3.3 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 28 ਦੌੜਾਂ ਬਣਾ ਲਈਆਂ ਸਨ। ਪਰ ਇਸ ਤੋਂ ਬਾਅਦ ਮੀਂਹ ਕਾਰਨ ਖੇਡ ਸ਼ੁਰੂ ਨਹੀਂ ਹੋ ਸਕੀ।


ਟੌਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਮੈਚ ਰੱਦ ਹੋਣ ਤੋਂ ਪਹਿਲਾਂ 28 ਦੌੜਾਂ ਬਣਾ ਲਈਆਂ ਸੀ। ਇਸ ਦੌਰਾਨ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ 7 ਗੇਂਦਾਂ ਵਿੱਚ 15 ਦੌੜਾਂ ਬਣਾਈਆਂ। ਉਸ ਨੇ 2 ਛੱਕੇ ਵੀ ਲਗਾਏ। ਜਦਕਿ ਰਿਤੂਰਾਜ ਗਾਇਕਵਾੜ 10 ਦੌੜਾਂ ਬਣਾ ਕੇ ਆਊਟ ਹੋ ਗਏ। ਸ਼੍ਰੇਅਸ ਅਈਅਰ ਬਗੈਰ ਖਾਤਾ ਖੋਲ੍ਹੇ ਨਾਬਾਦ ਰਹੇ। ਜਦਕਿ ਰਿਸ਼ਭ ਪੰਤ ਇੱਕ ਰਨ ਬਣਾ ਕੇ ਨਾਬਾਦ ਰਹੇ। ਹਾਲਾਂਕਿ ਇਸ ਤੋਂ ਬਾਅਦ ਲਗਾਤਾਰ ਮੀਂਹ ਪਿਆ। ਇਸ ਕਾਰਨ ਮੈਚ ਨਹੀਂ ਖੇਡਿਆ ਜਾ ਸਕਿਆ। ਸੀਰੀਜ਼ 2-2 ਨਾਲ ਡਰਾਅ ਰਹੀ।






ਟੀਮ ਇੰਡੀਆ ਨੂੰ ਸੀਰੀਜ਼ ਦੇ ਪਹਿਲੇ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦਿੱਲੀ 'ਚ ਖੇਡੇ ਗਏ ਇਸ ਮੈਚ ਨੂੰ ਦੱਖਣੀ ਅਫਰੀਕਾ ਨੇ 7 ਵਿਕਟਾਂ ਨਾਲ ਜਿੱਤਿਆ ਸੀ। ਜਦੋਂ ਕਿ ਕਟਕ ਵਿੱਚ ਖੇਡਿਆ ਗਿਆ ਦੂਜਾ ਮੈਚ ਅਫਰੀਕੀ ਟੀਮ ਨੇ 4 ਵਿਕਟਾਂ ਨਾਲ ਜਿੱਤ ਲਿਆ। ਇਸ ਤੋਂ ਬਾਅਦ ਭਾਰਤ ਨੇ ਪਾਸਾ ਪਲਟ ਦਿੱਤਾ। ਟੀਮ ਇੰਡੀਆ ਨੇ ਤੀਜਾ ਮੈਚ 48 ਦੌੜਾਂ ਨਾਲ ਜਿੱਤ ਲਿਆ। ਇਹ ਮੈਚ ਵਿਸ਼ਾਖਾਪਟਨਮ ਵਿੱਚ ਖੇਡਿਆ ਗਿਆ ਸੀ। ਸੀਰੀਜ਼ ਦਾ ਚੌਥਾ ਮੈਚ ਰਾਜਕੋਟ 'ਚ ਖੇਡਿਆ ਗਿਆ, ਜੋ ਭਾਰਤ ਨੇ 82 ਦੌੜਾਂ ਨਾਲ ਜਿੱਤ ਲਿਆ। ਇਸ ਤੋਂ ਬਾਅਦ ਆਖਰੀ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।


 







ਇਹ ਵੀ ਪੜ੍ਹੋ: Agnipath Scheme Row: ਗ੍ਰਹਿ ਮੰਤਰਾਲੇ ਦੀ ਵੱਡੀ ਕਾਰਵਾਈ, ਅਗਨੀਪਥ ਯੋਜਨਾ 'ਤੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ 35 ਵ੍ਹੱਟਸਐਪ ਗਰੁੱਪਾਂ 'ਤੇ ਪਾਬੰਦੀ