IND vs SL, 1st Innings Highlight: ਭਾਰਤ ਦੇ ਨਾਂਅ ਰਿਹਾ ਪਹਿਲਾ ਦਿਨ, ਰਿਸ਼ਭ ਪੰਤ ਸੈਂਕੜੇ ਤੋਂ ਖੁੰਝੇ; ਸਕੋਰ 357-6
IND vs SL, 1st Test, Mohali: ਭਾਰਤ ਲਈ ਰਿਸ਼ਭ ਪੰਤ ਨੇ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਉਹ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਉਸ ਨੇ 9 ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 96 ਦੌੜਾਂ ਬਣਾਈਆਂ।
IND vs SL, 1st Test: India made 357 runs against Sri Lanka Day 1 at PCA Stadium
India vs Sri Lanka 1st Test Day 1 ਹਾਈਲਾਈਟਸ: ਮੋਹਾਲੀ ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਦਾ ਪਹਿਲਾ ਦਿਨ ਮੇਜ਼ਬਾਨ ਟੀਮ ਦੇ ਨਾਂਅ ਰਿਹਾ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਛੇ ਵਿਕਟਾਂ ’ਤੇ 357 ਦੌੜਾਂ ਬਣਾ ਲਈਆਂ ਹਨ। ਭਾਰਤ ਲਈ ਰਿਸ਼ਭ ਪੰਤ ਨੇ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਉਹ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਉਸ ਨੇ 9 ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 96 ਦੌੜਾਂ ਬਣਾਈਆਂ।
ਪਹਿਲੇ ਦਿਨ ਕੁੱਲ 85 ਓਵਰ ਖੇਡੇ ਗਏ। ਰਵਿੰਦਰ ਜਡੇਜਾ 45* ਅਤੇ ਰਵੀਚੰਦਰਨ ਅਸ਼ਵਿਨ 10 ਦੌੜਾਂ ਬਣਾ ਕੇ ਨਾਬਾਦ ਪਰਤੇ। ਸ਼੍ਰੀਲੰਕਾ ਲਈ ਲਸਿਥ ਏਮਬੁਲਡੇਨੀਆ ਨੇ ਦੋ ਵਿਕਟਾਂ ਲਈਆਂ। ਉਸ ਨੇ ਵਿਰਾਟ ਕੋਹਲੀ ਅਤੇ ਮਯੰਕ ਅਗਰਵਾਲ ਨੂੰ ਆਊਟ ਕੀਤਾ। ਦੂਜੇ ਪਾਸੇ ਸੁਰੰਗਾ ਲਕਮਲ, ਧਨੰਜੈ ਡੀ ਸਿਲਵਾ, ਲਾਹਿਰੂ ਕੁਮਾਰਾ ਅਤੇ ਵਿਸ਼ਵਾ ਫਰਨਾਂਡੋ ਨੂੰ ਇੱਕ-ਇੱਕ ਸਫਲਤਾ ਮਿਲੀ।
ਭਾਰਤ ਨੇ ਟੌਸ ਜਿੱਤਿਆ, ਮਯੰਕ-ਰੋਹਿਤ ਵਲੋਂ ਚੰਗੀ ਸ਼ੁਰੂਆਤ
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮਯੰਕ ਅਗਰਵਾਲ ਨੇ ਕਪਤਾਨ ਦੇ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਦੋਵਾਂ ਨੇ ਪਹਿਲੀ ਵਿਕਟ ਲਈ 52 ਦੌੜਾਂ ਜੋੜੀਆਂ। ਰੋਹਿਤ 29 ਗੇਂਦਾਂ ਵਿੱਚ 28 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੇ 6 ਚੌਕੇ ਲਾਏ। ਇਸ ਦੇ ਨਾਲ ਹੀ ਮਯੰਕ ਨੇ 49 ਗੇਂਦਾਂ 'ਚ ਪੰਜ ਚੌਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ।
ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਹਨੁਮਾ ਵਿਹਾਰੀ ਨੇ 58 ਦੌੜਾਂ ਦੀ ਪਾਰੀ ਖੇਡੀ। ਆਪਣਾ 100ਵਾਂ ਟੈਸਟ ਖੇਡਦੇ ਹੋਏ ਵਿਰਾਟ ਕੋਹਲੀ ਨੇ 45 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼੍ਰੇਅਸ ਅਈਅਰ ਨੇ 27 ਦੌੜਾਂ ਬਣਾਈਆਂ। ਰਿਸ਼ਭ ਪੰਤ ਨੇ ਸ਼ਾਨਦਾਰ ਪਾਰੀ ਖੇਡੀ। ਪਰ ਉਹ ਆਪਣਾ ਸੈਂਕੜਾ ਖੁੰਝ ਗਿਆ। ਉਸ ਨੇ 97 ਗੇਂਦਾਂ ਵਿੱਚ 9 ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 96 ਦੌੜਾਂ ਬਣਾਈਆਂ।
ਰਵਿੰਦਰ ਜਡੇਜਾ ਅਤੇ ਰਿਸ਼ਭ ਪੰਤ ਨੇ ਛੇਵੀਂ ਵਿਕਟ ਲਈ 104 ਦੌੜਾਂ ਦੀ ਸਾਂਝੇਦਾਰੀ ਕੀਤੀ। ਜਡੇਜਾ 5 ਚੌਕਿਆਂ ਦੀ ਮਦਦ ਨਾਲ 45 ਅਤੇ ਅਸ਼ਵਿਨ 2 ਚੌਕਿਆਂ ਦੀ ਮਦਦ ਨਾਲ 10 ਦੌੜਾਂ ਬਣਾ ਕੇ ਨਾਬਾਦ ਹਨ।
ਇਹ ਵੀ ਪੜ੍ਹੋ: