(Source: ECI/ABP News)
IND vs WI T20 Series: T20 ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਸੱਟ ਲੱਗਣ ਕਾਰਨ ਇਹ ਖਿਡਾਰੀ ਬਾਹਰ
IND vs WI T20 Series: ਵੈਸਟਇੰਡੀਜ਼ ਖਿਲਾਫ ਹੋਣ ਵਾਲੇ ਮੈਚ ਲਈ ਚੋਣ ਕਮੇਟੀ ਨੇ ਕੁਲਦੀਪ ਯਾਦਵ ਨੂੰ ਟੀਮ 'ਚ ਸ਼ਾਮਲ ਕੀਤਾ ਹੈ।
![IND vs WI T20 Series: T20 ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਸੱਟ ਲੱਗਣ ਕਾਰਨ ਇਹ ਖਿਡਾਰੀ ਬਾਹਰ IND vs WI: Washington Sundar ruled out of T20I series, Kuldeep Yadav as replacement IND vs WI T20 Series: T20 ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਸੱਟ ਲੱਗਣ ਕਾਰਨ ਇਹ ਖਿਡਾਰੀ ਬਾਹਰ](https://feeds.abplive.com/onecms/images/uploaded-images/2022/02/13/b58bd1a1c91af7f08c8eb9c35f46fab0_original.jpg?impolicy=abp_cdn&imwidth=1200&height=675)
IND vs WI, T20I ਸੀਰੀਜ਼: ਆਫ ਸਪਿਨਰ ਵਾਸ਼ਿੰਗਟਨ ਸੁੰਦਰ ਸੋਮਵਾਰ ਨੂੰ ਹੈਮਸਟ੍ਰਿੰਗ ਦੇ ਖਿਚਾਅ ਕਾਰਨ ਵੈਸਟਇੰਡੀਜ਼ ਦੇ ਖਿਲਾਫ ਤਿੰਨ ਮੈਚਾਂ ਦੀ T20I ਸੀਰੀਜ਼ ਤੋਂ ਬਾਹਰ ਹੋ ਗਿਆ। ਵਾਸ਼ਿੰਗਟਨ ਨੇ ਹਾਲ ਹੀ ਵਿੱਚ ਵੈਸਟਇੰਡੀਜ਼ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੌਰਾਨ ਸੱਟ ਤੋਂ ਸਫਲ ਵਾਪਸੀ ਕੀਤੀ ਸੀ ਅਤੇ ਬੁੱਧਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਟੀ-20 ਸੀਰੀਜ਼ ਵਿੱਚ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ।
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਤੀਜੇ ਵਨਡੇ ਦੌਰਾਨ ਫੀਲਡਿੰਗ ਕਰਦੇ ਸਮੇਂ ਵਾਸ਼ਿੰਗਟਨ ਦੀ ਖੱਬੀ ਲੱਤ 'ਚ ਖਿਚਾਅ ਆ ਗਿਆ। ਆਲ ਇੰਡੀਆ ਸੀਨੀਅਰ ਸਿਲੈਕਸ਼ਨ ਕਮੇਟੀ ਨੇ ਕੁਲਦੀਪ ਯਾਦਵ ਨੂੰ ਉਸ ਦੇ ਬਦਲ ਵਜੋਂ ਟੀਮ ਵਿੱਚ ਸ਼ਾਮਲ ਕੀਤਾ ਹੈ।
ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਇੱਕ ਰੀਲੀਜ਼ ਵਿਚ ਕਿਹਾ, ''ਵਾਸ਼ਿੰਗਟਨ ਨੂੰ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਤੀਜੇ ਵਨਡੇ ਦੌਰਾਨ ਫੀਲਡਿੰਗ ਦੌਰਾਨ ਖੱਬੇ ਪੈਰ 'ਚ ਖਿਚਾਅ ਆ ਗਿਆ। ਉਹ 16 ਫਰਵਰੀ ਤੋਂ ਕੋਲਕਾਤਾ ਵਿੱਚ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਲੜੀ ਤੋਂ ਬਾਹਰ ਹੋ ਗਿਆ ਹੈ।"
ਉਨ੍ਹਾਂ ਨੇ ਕਿਹਾ, ''ਆਲ ਇੰਡੀਆ ਸਿਲੈਕਸ਼ਨ ਕਮੇਟੀ ਨੇ ਕੁਲਦੀਪ ਯਾਦਵ ਨੂੰ ਵਾਸ਼ਿੰਗਟਨ ਦੇ ਬਦਲ ਵਜੋਂ ਟੀਮ 'ਚ ਸ਼ਾਮਲ ਕੀਤਾ ਹੈ।'' ਵਾਸ਼ਿੰਗਟਨ ਇੰਗਲੈਂਡ ਦੌਰੇ ਦੌਰਾਨ ਹੱਥ ਦੀ ਸੱਟ ਕਾਰਨ ਲੰਬੇ ਸਮੇਂ ਤੋਂ ਬਾਹਰ ਸੀ ਅਤੇ ਉਸ ਨੇ ਵਿਜੇ ਹਜ਼ਾਰੇ ਟਰਾਫੀ ਦੇ ਨਾਲ ਪ੍ਰਤੀਯੋਗੀ ਕ੍ਰਿਕਟ 'ਚ ਵਾਪਸੀ ਕੀਤੀ ਸੀ।"
ਵਾਸ਼ਿੰਗਟਨ ਸੁੰਦਰ ਨੂੰ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ਲਈ ਚੁਣਿਆ ਗਿਆ ਸੀ ਪਰ ਕੋਵਿਡ-19 ਪੌਜ਼ੇਟਿਵ ਪਾਏ ਜਾਣ ਕਾਰਨ ਉਹ ਸੀਰੀਜ਼ ਨਹੀਂ ਖੇਡ ਸਕੇ ਸੀ। ਵਾਸ਼ਿੰਗਟਨ ਹੁਣ ਅਕਸ਼ਰ ਅਤੇ ਲੋਕੇਸ਼ ਰਾਹੁਲ ਦੇ ਨਾਲ ਰਾਸ਼ਟਰੀ ਕ੍ਰਿਕੇਟ ਅਕੈਡਮੀ ਵਿੱਚ ਪੁਨਰਵਾਸ ਕਰੇਗਾ।
ਇਹ ਵੀ ਪੜ੍ਹੋ: ਹੁਣ ਘਰ ਹੀ ਤਿਆਰ ਕਰੋ ਹਾਈਬ੍ਰਿਡ ਬੀਜ,,,
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)