IND vs ENG: ਇੰਗਲੈਂਡ ਅਤੇ ਭਾਰਤ ਵਿਚਾਲੇ ਵਿਸ਼ਾਖਾਪਟਨਮ ਟੈਸਟ ਮੈਚ ਦਾ ਪਹਿਲਾ ਦਿਨ ਮੇਜ਼ਬਾਨ ਭਾਰਤ ਲਈ ਮਿਲਿਆ-ਜੁਲਿਆ ਰਿਹਾ। ਇੱਕ ਪਾਸੇ ਜੈਸਵਾਲ ਦੇ ਸ਼ਾਨਦਾਰ ਸੈਂਕੜੇ ਨੇ ਭਾਰਤ ਨੂੰ 336 ਦੌੜਾਂ ਦਾ ਸਕੋਰ ਦਿੱਤਾ ਤਾਂ ਦੂਜੇ ਪਾਸੇ ਸੈਟ ਬੱਲੇਬਾਜ਼ਾਂ ਦੇ ਆਊਟ ਹੋਣ ਕਾਰਨ 6 ਵਿਕਟਾਂ ਡਿੱਗ ਗਈਆਂ।


ਜੇਕਰ ਜੈਸਵਾਲ ਦੀ ਪਾਰੀ ਨੂੰ ਅਲਗ ਕਰ ਦਈਏ ਤਾਂ ਬਾਕੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ  ਕਰ ਸਕੇ ਹਨ। ਪਰ ਭਾਰਤ ਦੇ ਖੱਬੇ ਹੱਥ ਦੇ ਓਪਨਰ ਬੱਲੇਬਾਜ਼ ਦੀ ਤਾਰੀਫ ਕਰਨੀ ਬਣਦੀ ਹੈ, ਜਿਸ ਨੇ ਪਹਿਲੇ ਦਿਨ 257 ਗੇਂਦਾਂ ਦਾ ਸਾਹਮਣਾ ਕਰਦੇ ਹੋਏ 179 ਦੌੜਾਂ ਦੀ ਅਜੇਤੂ ਪਾਰੀ ਖੇਡੀ। ਜੈਸਵਾਲ ਨੇ 17 ਚੌਕੇ ਅਤੇ 5 ਛੱਕੇ ਲਗਾਏ ਹਨ। ਭਾਰਤ ਨੇ ਪਹਿਲੇ ਦਿਨ ਸਟੰਪ ਤੱਕ 93 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 336 ਦੌੜਾਂ ਬਣਾ ਲਈਆਂ ਹਨ।


ਇਹ ਵੀ ਪੜ੍ਹੋ: Virat Kohli: ਭਾਰਤ ਨੂੰ ਲੱਗਿਆ ਡਬਲ ਝਟਕਾ, ਵਿਰਾਟ ਕੋਹਲੀ ਤੇ ਰਵਿੰਦਰ ਜਡੇਜਾ ਦਾ ਤੀਜੇ ਟੈਸਟ 'ਚੋਂ ਵੀ ਪੱਤਾ ਕੱਟਣਾ ਤੈਅ!


ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 14 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ੋਏਬ ਬਸ਼ੀਰ ਦਾ ਸ਼ਿਕਾਰ ਬਣੇ। ਸ਼ੁਭਮਨ ਗਿੱਲ (34), ਸ਼੍ਰੇਅਸ ਅਈਅਰ (27), ਜੇਮਸ ਐਂਡਰਸਨ (34), ਟੌਮ ਹਾਰਟਲੇ ਕ੍ਰਮਵਾਰ ਆਊਟ ਹੋ ਗਏ। ਸਾਰਿਆਂ ਦੀਆਂ ਨਜ਼ਰਾਂ ਡੈਬਿਊ ਕਰਨ ਵਾਲੇ ਰਜਤ ਪਾਟੀਦਾਰ 'ਤੇ ਟਿਕੀਆਂ ਹੋਈਆਂ ਸਨ। ਉਸ ਨੇ 72 ਗੇਂਦਾਂ 'ਤੇ 32 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਤੋਂ ਇਲਾਵਾ ਅਕਸ਼ਰ ਪਟੇਲ ਨੇ 51 ਗੇਂਦਾਂ 'ਤੇ 27 ਦੌੜਾਂ ਬਣਾਈਆਂ। ਸ਼੍ਰੀਕਰ ਭਾਰਤ ਨੇ 23 ਗੇਂਦਾਂ 'ਤੇ 17 ਦੌੜਾਂ ਦਾ ਯੋਗਦਾਨ ਪਾਇਆ।


ਇਦਾਂ ਦੀ ਰਹੀ ਇੰਗਲੈਂਡ ਦੀ ਗੇਂਦਬਾਜ਼ੀ


ਇੰਗਲੈਂਡ ਲਈ ਸ਼ੋਏਬ ਬਸ਼ੀਰ ਅਤੇ ਰੇਹਨਾ ਅਹਿਮਦ ਨੇ ਦੋ-ਦੋ ਵਿਕਟਾਂ ਲਈਆਂ। ਪਹਿਲੇ ਟੈਸਟ ਦੇ ਹੀਰੋ ਰਹੇ ਟੌਮ ਹਾਰਟਲੀ ਨੇ ਸਿਰਫ 1 ਵਿਕਟ ਲਈ। ਆਪਣੇ 42ਵੇਂ ਸਾਲ ਵਿੱਚ ਚੱਲ ਰਹੇ ਜੇਮਸ ਐਂਡਰਸਨ ਨੇ ਬਿਹਤਰੀਨ ਗੇਂਦਬਾਜ਼ੀ ਕੀਤੀ। ਜਿੰਮੀ ਨੇ 17 ਓਵਰਾਂ ਵਿੱਚ 30 ਦੌੜਾਂ ਦੇ ਕੇ 1 ਵਿਕਟ ਲਿਆ।


ਇਹ ਵੀ ਪੜ੍ਹੋ: T20 World Cup: ਟੀ-20 ਵਰਲਡ ਕੱਪ 'ਚ ਭਾਰਤ-ਪਾਕਿਸਤਾਨ ਮੈਚ ਦੀ ਟਿਕਟਾਂ ਦੀ ਕੀਮਤ ਸੁਣ ਉੱਡ ਜਾਣਗੇ ਹੋਸ਼, ਲੱਖਾਂ 'ਚ ਵਿਕਕ ਰਹੀਆਂ