T20 World Cup ਲਈ ਟੀਮ ਇੰਡੀਆ ਦਾ ਐਲਾਨ ਅੱਜ ਹੋ ਸਕਦਾ ਹੈ। ਖ਼ਬਰ ਮਿਲੀ ਹੈ ਕਿ ਸੰਯੁਕਤ ਅਰਬ ਅਮੀਰਾਤ 'ਚ ਹੋਣ ਵਾਲੇ ਇਸ ਵਿਸ਼ਵ ਕੱਪ ਲਈ ਟੀਮ ਦੀ ਚੋਣ ਹੋ ਚੁੱਕੀ ਹੈ, ਪਰ ਇਸ ਦਾ ਰਸਮੀ ਐਲਾਨ ਅਜੇ ਨਹੀਂ ਕੀਤਾ ਗਿਆ। ਟੀ-20 ਵਿਸ਼ਵ ਕੱਪ 'ਚ ਟੀਮ ਦੀ ਚੋਣ ਲਈ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਚੋਣ ਕਮੇਟੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਤੇ ਕੋਚ ਰਵੀ ਸ਼ਾਸਤਰੀ ਨਾਲ ਵਰਚੁਅਲ ਮੀਟਿੰਗ ਰਾਹੀਂ ਜੁੜੇਗੀ।


ਇਸ ਵਰਚੁਅਲ ਮੀਟਿੰਗ ਤੋਂ ਬਾਅਦ ਹੀ ਟੀਮ ਇੰਡੀਆ ਦੇ ਖਿਡਾਰੀਆਂ ਦੀ ਘੋਸ਼ਣਾ ਕੀਤੀ ਜਾਵੇਗੀ, ਜੋ ਇਸ ਵਿਸ਼ਵ ਕੱਪ 'ਚ ਟੀਮ ਵਿੱਚ ਸ਼ਾਮਲ ਹੋਣਗੇ। ਅੱਜ ਹੋਣ ਵਾਲੇ ਟੀਮ ਦੇ ਐਲਾਨ ਤੋਂ ਪਹਿਲਾਂ ਹੀ BCCI ਦੇ ਸੂਤਰਾਂ ਨੇ ਦੱਸਿਆ ਸੀ ਕਿ ਇੰਗਲੈਂਡ 'ਚ ਹੋ ਰਹੀ ਸੀਰੀਜ਼ ਦੇ ਚੌਥੇ ਟੈਸਟ ਮੈਚ ਤੋੰ ਬਾਅਦ ਟੀ-20 ਵਿਸ਼ਵ ਕੱਪ ਲਈ ਟੀਮ ਦਾ ਐਲਾਨ ਕੀਤਾ ਜਾਵੇਗਾ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਅਗਲੇ ਮਹੀਨੇ ਯੂਏਈ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਕਿਸ-ਕਿਸ ਨੂੰ ਮੌਕਾ ਦਿੰਦੀ ਹੈ।


ਵਰੁਣ ਚੱਕਰਵਰਤੀ ਅਤੇ ਰਾਹੁਲ ਚਾਹਰ ਵਿਚਕਾਰ ਸਖ਼ਤ ਮੁਕਾਬਲਾ


ਟੀ-20 ਵਿਸ਼ਵ ਕੱਪ ਲਈ ਵਰੁਣ ਚੱਕਰਵਰਤੀ ਅਤੇ ਰਾਹੁਲ ਚਾਹਰ ਦੀ ਚੋਣ ਨੂੰ ਲੈ ਕੇ ਸੱਭ ਤੋਂ ਵੱਧ ਵਿਚਾਰ-ਚਰਚਾ ਹੋ ਰਹੀ ਹੈ। ਆਈਪੀਐਲ 'ਚ ਆਪਣੀ ਰਹੱਸਮਈ ਗੇਂਦਾਂ ਨਾਲ ਬੱਲੇਬਾਜ਼ਾਂ ਦੇ ਹੋਸ਼ ਉਡਾਉਣ ਵਾਲੇ ਮਿਸਟ੍ਰੀ ਸਪਿਨਰ ਵਰੁਣ ਚੱਕਰਵਰਤੀ ਅਤੇ ਆਪਣੀ ਤੇਜ਼ ਲੈਗ ਬ੍ਰੇਕ ਗੇਂਦਾਂ ਨਾਲ ਬੱਲੇਬਾਜ਼ਾਂ ਦੇ ਪੈਰ ਉਖਾੜਨ ਵਾਲੇ ਰਾਹੁਲ ਚਾਹਰ 'ਚੋਂ ਕਿਸ ਨੂੰ ਟੀਮ 'ਚ ਸ਼ਾਮਲ ਕੀਤਾ ਜਾਵੇਗਾ, ਇਹ ਵੇਖਣਾ ਹੋਵੇਗਾ। ਇਨ੍ਹਾਂ ਤੋਂ ਇਲਾਵਾ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਸ਼ਾਨਦਾਰ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਵੀ ਇਸ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ।


ਇਹ ਹੋ ਸਕਦੀ T20 World Cup ਲਈ ਸੰਭਾਵਿਤ ਭਾਰਤੀ ਟੀਮ


ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇ.ਐਲ. ਰਾਹੁਲ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ, ਸ਼੍ਰੇਅਸ ਅਈਅਰ, ਇਸ਼ਾਨ ਕਿਸ਼ਨ, ਭੁਵਨੇਸ਼ਵਰ ਕੁਮਾਰ, ਸ਼ਿਖਰ ਧਵਨ


ਇਨ੍ਹਾਂ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਪ੍ਰਿਥਵੀ ਸ਼ਾਅ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਪ੍ਰਸਿੱਧ ਕ੍ਰਿਸ਼ਨਾ ਨੂੰ ਰਿਜ਼ਰਵ ਖਿਡਾਰੀਆਂ 'ਚ ਸ਼ਾਮਲ ਕੀਤਾ ਜਾ ਸਕਦਾ ਹੈ।


ਇਹ ਵੀ ਪੜ੍ਹੋ: Akshay Kumar Mother Death: ਅਕਸ਼ੇ ਕੁਮਾਰ ਦੀ ਮਾਂ ਅਰੁਣਾ ਭਾਟੀਆ ਦਾ ਦੇਹਾਂਤ, ਅੱਕੀ ਨੇ ਖੁਦ ਦਿੱਤੀ ਜਾਣਕਾਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904