Team India Squad for 2024 T20 World Cup: ਆਈਪੀਐੱਲ 2024 'ਚ ਸ਼ਨੀਵਾਰ ਨੂੰ ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਹੋਇਆ। ਇਸ ਮੈਚ 'ਚ ਰੋਹਿਤ ਸ਼ਰਮਾ ਨੂੰ ਮਿਲਣ ਮੁੱਖ ਚੋਣਕਾਰ ਅਜੀਤ ਅਗਰਕਰ ਵੀ ਦਿੱਲੀ ਪਹੁੰਚੇ। ਰਿਪੋਰਟ ਮੁਤਾਬਕ ਰਾਸ਼ਟਰੀ ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਅਤੇ ਕਪਤਾਨ ਰੋਹਿਤ ਸ਼ਰਮਾ ਵਿਚਾਲੇ 2024 ਟੀ-20 ਵਿਸ਼ਵ ਕੱਪ ਲਈ ਸੰਭਾਵਿਤ 15 ਮੈਂਬਰੀ ਟੀਮ ਨੂੰ ਲੈ ਕੇ ਦਿੱਲੀ 'ਚ ਗੈਰ ਰਸਮੀ ਬੈਠਕ ਹੋਣ ਦੀ ਉਮੀਦ ਹੈ।
ਕਈ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਅਜੀਤ ਅਗਰਕਰ ਕਪਤਾਨ ਰੋਹਿਤ ਸ਼ਰਮਾ ਨਾਲ ਟੀ-20 ਵਿਸ਼ਵ ਕੱਪ ਲਈ ਟੀਮ ਨੂੰ ਫਾਈਨਲ ਕਰਨ ਲਈ ਦਿੱਲੀ ਆਏ, ਕਿਉਂਕਿ ਉਨ੍ਹਾਂ ਨੂੰ ਕਪਤਾਨ ਰੋਹਿਤ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਸਕੇ ਅਤੇ ਫਾਈਨਲ ਟੀਮ ਦੀ ਚੋਣ ਕਰਨ ਲਈ ਆਪਣੇ ਸਾਥੀਆਂ ਨਾਲ ਬੈਠਕ ਤੋਂ ਪਹਿਲਾਂ ਉਨ੍ਹਾਂ ਲਈ ਚੀਜ਼ਾਂ ਉਨ੍ਹਾਂ ਸਪੱਸ਼ਟ ਹੋਣ। ਹਾਲਾਂਕਿ ਟੀਮ 'ਚ ਕੁਝ ਥਾਵਾਂ ਨੂੰ ਲੈ ਕੇ ਚਰਚਾ ਦੀ ਲੋੜ ਹੈ। ਇਸ 'ਚ ਸਭ ਤੋਂ ਅਹਿਮ ਗੱਲ ਹਾਰਦਿਕ ਪੰਡਯਾ ਦੀ ਗੇਂਦਬਾਜ਼ੀ ਫਿਟਨੈੱਸ ਹੈ। ਜੇਕਰ ਹਾਰਦਿਕ ਨੂੰ 15 ਮੈਂਬਰੀ ਟੀਮ 'ਚ ਜਗ੍ਹਾ ਮਿਲਦੀ ਹੈ ਤਾਂ ਸ਼ਿਵਮ ਦੂਬੇ ਅਤੇ ਰਿੰਕੂ ਸਿੰਘ 'ਚੋਂ ਕਿਸੇ ਇਕ ਨੂੰ ਹੀ ਜਗ੍ਹਾ ਦਿੱਤੀ ਜਾ ਸਕਦੀ ਹੈ।
ਵਿਕਟਕੀਪਰ ਦੇ ਵਿਕਲਪ ਲਈ ਰਿਸ਼ਭ ਪੰਤ ਦੇ ਨਾਲ ਸੰਜੂ ਸੈਮਸਨ ਅਤੇ ਕੇਐੱਲ ਰਾਹੁਲ ਦੇ ਨਾਵਾਂ 'ਤੇ ਚਰਚਾ ਕੀਤੀ ਜਾਵੇਗੀ। ਤੇਜ਼ ਗੇਂਦਬਾਜ਼ੀ ਅਤੇ ਸਪਿਨਰਾਂ ਨੂੰ ਲੈ ਕੇ ਵੀ ਚੀਜ਼ਾਂ ਸਪੱਸ਼ਟ ਨਹੀਂ ਹਨ। ਜਸਪ੍ਰੀਤ ਬੁਮਰਾਹ ਜਿੱਥੇ ਸ਼ਾਨਦਾਰ ਫਾਰਮ 'ਚ ਹੈ, ਉਥੇ ਹੀ ਆਈਪੀਐੱਲ 'ਚ ਤਜਰਬੇਕਾਰ ਮੁਹੰਮਦ ਸਿਰਾਜ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ। ਟੀਮ ਦੇ ਤੀਜੇ ਸਪਿਨਰ ਲਈ ਅਕਸ਼ਰ ਪਟੇਲ, ਰਵੀ ਬਿਸ਼ਨੋਈ ਅਤੇ ਯੁਜਵੇਂਦਰ ਚਾਹਲ ਵਿਚਾਲੇ ਮੁਕਾਬਲਾ ਹੋਵੇਗਾ। ਬਿਹਤਰ ਬੱਲੇਬਾਜ਼ੀ ਹੁਨਰ ਕਾਰਨ ਅਕਸ਼ਰ ਦਾ ਦਾਅਵਾ ਮਜ਼ਬੂਤ ਹੈ। ਰਵਿੰਦਰ ਜਡੇਜਾ ਵੀ 15 ਮੈਂਬਰੀ ਟੀਮ ਵਿੱਚ ਸ਼ਾਮਲ ਹੋਣ ਦਾ ਦਾਅਵੇਦਾਰ ਹੈ।
ਮੰਨਿਆ ਜਾ ਰਿਹਾ ਹੈ ਕਿ ਅੱਜ ਰੋਹਿਤ ਸ਼ਰਮਾ ਅਤੇ ਅਜੀਤ ਅਗਰਕਰ ਵਿਚਾਲੇ ਮੁਲਾਕਾਤ ਹੋਵੇਗੀ। ਕਈ ਰਿਪੋਰਟਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਰੋਹਿਤ ਨੇ ਟੀ-20 ਵਿਸ਼ਵ ਕੱਪ ਲਈ 15 ਨਾਂ ਫਾਈਨਲ ਕਰ ਲਏ ਹਨ। ਅੱਜ ਉਹ ਮੁੱਖ ਚੋਣਕਾਰ ਨੂੰ ਆਪਣੀ ਪਸੰਦ ਦੱਸਣਗੇ ਅਤੇ ਫਿਰ ਜਲਦੀ ਹੀ ਵਿਸ਼ਵ ਕੱਪ ਲਈ ਟੀਮ ਦਾ ਐਲਾਨ ਕਰ ਦਿੱਤਾ ਜਾਵੇਗਾ। ਖਬਰਾਂ ਦੀ ਮੰਨੀਏ ਤਾਂ ਰੋਹਿਤ ਹਾਰਦਿਕ ਪਾਂਡਿਆ ਨੂੰ ਵਿਸ਼ਵ ਕੱਪ ਟੀਮ 'ਚ ਸ਼ਾਮਲ ਨਹੀਂ ਕਰਨਾ ਚਾਹੁੰਦੇ ਹਨ। ਇਸ ਦਾ ਕਾਰਨ ਉਸ ਦੀ ਲਗਾਤਾਰ ਗੇਂਦਬਾਜ਼ੀ ਕਰਨ 'ਚ ਅਸਮਰੱਥਾ ਹੈ।
Read More: Hardik Pandya: ਹਾਰਦਿਕ ਪਾਂਡਿਆ ਨੂੰ ਮੈਚ ਦੌਰਾਨ ਆਇਆ ਗੁੱਸਾ, ਜਾਣੋ ਕਿਉਂ ਅਤੇ ਕਿਸ 'ਤੇ ਭੜਕਿਆ ?