Virat Kohli Rohit Sharma Team India: ਆਈਪੀਐੱਲ 2024 ਤੋਂ ਤੁਰੰਤ ਬਾਅਦ ਟੀ-20 ਵਿਸ਼ਵ ਕੱਪ 2024 ਦਾ ਆਯੋਜਨ ਕੀਤਾ ਜਾਵੇਗਾ। ਇਸ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਸਬੰਧੀ ਹਾਲ ਹੀ 'ਚ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿੱਚ ਖਿਡਾਰੀਆਂ ਨੂੰ ਲੈ ਕੇ ਕਾਫੀ ਗੰਭੀਰ ਚਰਚਾ ਹੋਈ। ਇੱਕ ਰਿਪੋਰਟ ਮੁਤਾਬਕ ਬੀਸੀਸੀਆਈ ਦੀ ਮੀਟਿੰਗ ਵਿੱਚ ਕਪਤਾਨ ਰੋਹਿਤ ਸ਼ਰਮਾ ਅਤੇ ਅਜੀਤ ਅਗਰਕਰ ਵੀ ਮੌਜੂਦ ਸਨ। ਬੋਰਡ ਰੋਹਿਤ ਦੇ ਨਾਲ ਵਿਰਾਟ ਕੋਹਲੀ ਨੂੰ ਓਪਨਿੰਗ ਕਰਨ ਦਾ ਮੌਕਾ ਦੇ ਸਕਦਾ ਹੈ। ਯਸ਼ਸਵੀ ਜੈਸਵਾਲ ਦਾ ਪੱਤਾ ਕੱਟਿਆ ਜਾ ਸਕਦਾ ਹੈ। ਮਯੰਕ ਯਾਦਵ ਨੂੰ ਲੈ ਕੇ ਵੀ ਚਰਚਾ ਹੋਈ।


ਦੈਨਿਕ ਜਾਗਰਣ 'ਚ ਛਪੀ ਖਬਰ ਮੁਤਾਬਕ ਪਿਛਲੇ ਹਫਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੁੱਖ ਦਫਤਰ 'ਚ ਰਾਹੁਲ ਦ੍ਰਾਵਿੜ, ਅਗਰਕਰ ਅਤੇ ਰੋਹਿਤ ਵਿਚਾਲੇ ਬੈਠਕ ਹੋਈ। ਇਸ 'ਚ ਕੋਹਲੀ ਨੂੰ ਓਪਨਿੰਗ ਦਾ ਮੌਕਾ ਦੇਣ ਦੀ ਗੱਲ ਚੱਲ ਰਹੀ ਸੀ। ਜੇਕਰ ਕੋਹਲੀ ਦੇ ਨਾਲ  ਰੋਹਿਤ ਸ਼ਰਮਾ ਓਪਨਿੰਗ ਕਰਦੇ ਹਨ ਤਾਂ ਯਸ਼ਸਵੀ ਦਾ ਪੱਤਾ ਕੱਟਿਆ ਜਾ ਸਕਦਾ ਹੈ। ਸ਼ੁਭਮਨ ਗਿੱਲ ਬਦਲਵੇਂ ਸਲਾਮੀ ਬੱਲੇਬਾਜ਼ ਵਜੋਂ ਟੀਮ ਇੰਡੀਆ ਨਾਲ ਜੁੜ ਸਕਦੇ ਹਨ। ਯਸ਼ਸਵੀ ਆਈਪੀਐੱਲ 2024 'ਚ ਕੁਝ ਖਾਸ ਨਹੀਂ ਕਰ ਸਕੇ ਹਨ। ਉਨ੍ਹਾਂ ਨੇ 7 ਮੈਚਾਂ 'ਚ 121 ਦੌੜਾਂ ਬਣਾਈਆਂ ਹਨ।


ਰਿਆਨ ਪਰਾਗ ਨੂੰ ਲੈ ਕੇ ਵੀ ਹੋਈ ਚਰਚਾ


ਮੀਟਿੰਗ ਵਿੱਚ ਰਿਆਨ ਪਰਾਗ ਬਾਰੇ ਵੀ ਚਰਚਾ ਕੀਤੀ ਗਈ ਹੈ। ਰਿਆਨ ਨੂੰ ਟੀ-20 ਵਿਸ਼ਵ ਕੱਪ 2024 ਲਈ ਮੌਕਾ ਮਿਲ ਸਕਦਾ ਹੈ। ਜੇਕਰ ਆਈਪੀਐੱਲ 2024 'ਚ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਇਹ ਠੀਕ ਰਿਹਾ ਹੈ। ਰਿਆਨ ਨੇ 7 ਮੈਚਾਂ 'ਚ 318 ਦੌੜਾਂ ਬਣਾਈਆਂ ਹਨ। ਮਯੰਕ ਯਾਦਵ ਨੇ ਆਪਣੇ ਘਾਤਕ ਹਮਲੇ ਨਾਲ ਸਨਸਨੀ ਮਚਾ ਦਿੱਤੀ ਸੀ। ਪਰ ਉਹ ਜ਼ਖਮੀ ਹੈ। ਰਿਪੋਰਟ ਮੁਤਾਬਕ ਮਯੰਕ ਨੂੰ ਲੈ ਕੇ ਵੀ ਚਰਚਾ ਹੋਈ ਸੀ। ਪਰ ਹੁਣ ਉਸਦਾ ਪੱਤਾ ਕੱਟਿਆ ਗਿਆ ਹੈ।


ਪਾਡਿਆ 'ਤੇ ਵੀ ਬੋਰਡ ਦੀ ਨਜ਼ਰ 


ਹਾਰਦਿਕ ਪਾਂਡਿਆ ਖਰਾਬ ਪ੍ਰਦਰਸ਼ਨ ਨਾਲ ਜੂਝ ਰਿਹਾ ਹੈ। ਬੋਰਡ ਦੀਆਂ ਪਾਂਡਿਆ 'ਤੇ ਵੀ ਨਜ਼ਰਾਂ ਹਨ। ਉਹ ਫਿਲਹਾਲ ਆਊਟ ਆਫ ਫਾਰਮ ਹੈ। ਪਾਂਡਿਆ ਚੇਨਈ ਸੁਪਰ ਕਿੰਗਜ਼ ਖਿਲਾਫ ਸਿਰਫ 2 ਦੌੜਾਂ ਬਣਾ ਕੇ ਆਊਟ ਹੋ ਗਏ। ਗੇਂਦਬਾਜ਼ੀ ਕਰਦੇ ਹੋਏ 43 ਦੌੜਾਂ ਦਿੱਤੀਆਂ। ਪਾਂਡਿਆ ਨੇ ਆਰਸੀਬੀ ਖਿਲਾਫ 21 ਦੌੜਾਂ ਬਣਾਈਆਂ ਸਨ। ਉਸ ਨੇ ਹੈਦਰਾਬਾਦ ਖਿਲਾਫ 46 ਦੌੜਾਂ ਦਿੱਤੀਆਂ ਸਨ। ਜਦੋਂ ਉਹ ਬੱਲੇਬਾਜ਼ੀ ਕਰਨ ਆਇਆ ਤਾਂ 24 ਦੌੜਾਂ ਬਣਾ ਕੇ ਆਊਟ ਹੋ ਗਿਆ।