ਪੜਚੋਲ ਕਰੋ

IND vs AUS,4th Test: ਟੀਮ ਇੰਡੀਆ ਦੀ ਪਲੇਇੰਗ ਇਲੈਵਨ 'ਚ ਸ਼ਾਮਲ ਹੋਏ ਮੁਹੰਮਦ ਸ਼ਮੀ, ਜਾਣੋ ਕਿਵੇਂ ਬਦਲ ਸਕਦਾ ਹੈ ਮੈਚ ਦਾ ਰੁਖ

ਬਾਰਡਰ-ਗਾਵਸਕਰ ਟਰਾਫੀ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਚੌਥਾ ਅਤੇ ਆਖਰੀ ਟੈਸਟ ਅਹਿਮਦਾਬਾਦ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਹੈ।

IND vs AUS, Mohammad Shami: ਬਾਰਡਰ-ਗਾਵਸਕਰ ਟਰਾਫੀ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਚੌਥਾ ਅਤੇ ਆਖਰੀ ਟੈਸਟ ਅਹਿਮਦਾਬਾਦ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਇਸ ਫੈਸਲਾਕੁੰਨ ਮੈਚ ਲਈ ਟੀਮ 'ਚ ਬਦਲਾਅ ਕੀਤਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇਸ ਮੈਚ ਵਿੱਚ ਮੁਹੰਮਦ ਸਿਰਾਜ ਨੂੰ ਆਰਾਮ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਟੀਮ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਮੀ ਦੀ ਟੀਮ 'ਚ ਐਂਟਰੀ ਦਾ ਭਾਰਤ ਨੂੰ ਕੀ ਫਾਇਦਾ ਹੋਵੇਗਾ।

ਸ਼ਮੀ ਦੇ ਟੀਮ 'ਚ ਆਉਣ ਨਾਲ ਕਿਵੇਂ ਹੋਵੇਗਾ ਫਾਇਦਾ ?

ਆਸਟ੍ਰੇਲੀਆ ਖਿਲਾਫ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਰੀ ਮੈਚ 'ਚ ਕਪਤਾਨ ਰੋਹਿਤ ਸ਼ਰਮਾ ਨੇ ਮੁਹੰਮਦ ਸ਼ਮੀ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਸ਼ਮੀ ਦੇ ਆਉਣ ਨਾਲ ਟੀਮ ਨੂੰ ਕਾਫੀ ਫਾਇਦਾ ਮਿਲ ਸਕਦਾ ਹੈ। ਦਰਅਸਲ, ਅਹਿਮਦਾਬਾਦ ਦੀ ਪਿੱਚ 'ਤੇ ਹਰਾ ਘਾਹ ਦਿਖਾਈ ਦਿੱਤੀ ਹੈ। ਇਹ ਘਾਹ ਤੇਜ਼ ਗੇਂਦਬਾਜ਼ਾਂ ਲਈ ਬਹੁਤ ਮਦਦਗਾਰ ਹੋ ਸਕਦਾ ਹੈ। ਸ਼ਮੀ ਕੋਲ ਲੰਬਾ ਤਜਰਬਾ ਅਤੇ ਗਤੀ ਹੈ। ਅਜਿਹੇ 'ਚ ਉਹ ਇਨ੍ਹਾਂ ਹਾਲਾਤਾਂ ਦਾ ਚੰਗਾ ਫਾਇਦਾ ਚੁੱਕ ਸਕਦਾ ਹੈ। ਉਥੇ ਹੀ ਸ਼ਮੀ ਨੇ ਵੀ ਇਸ ਸੀਰੀਜ਼ 'ਚ ਦੋ ਮੈਚ ਖੇਡੇ ਹਨ। ਜਿਸ 'ਚ ਉਨ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਵਿਕਟਾਂ ਆਪਣੇ ਨਾਂ ਕਰ ਲਈਆਂ ਹਨ। ਉਨ੍ਹਾਂ ਨਾਗਪੁਰ ਵਿੱਚ ਖੇਡੇ ਗਏ ਪਹਿਲੇ ਟੈਸਟ ਵਿੱਚ 4 ਅਤੇ ਦਿੱਲੀ ਵਿੱਚ ਖੇਡੇ ਗਏ ਦੂਜੇ ਟੈਸਟ ਵਿੱਚ 3 ਵਿਕਟਾਂ ਲਈਆਂ ਸਨ। ਤੁਹਾਨੂੰ ਦੱਸ ਦੇਈਏ ਕਿ ਸ਼ਮੀ ਨੇ ਦੂਜੇ ਟੈਸਟ ਵਿੱਚ ਵੀ ਬੱਲੇ ਨਾਲ 37 ਦੌੜਾਂ ਦਾ ਅਹਿਮ ਯੋਗਦਾਨ ਪਾਇਆ ਸੀ।

ਅਹਿਮਦਾਬਾਦ ਟੈਸਟ ਲਈ ਭਾਰਤ ਅਤੇ ਆਸਟ੍ਰੇਲੀਆ ਦੀ ਪਲੇਇੰਗ ਇਲੈਵਨ

ਭਾਰਤ ਦੀ ਪਲੇਇੰਗ ਇਲੈਵਨ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸ਼੍ਰੀਕਰ ਭਾਰਤ (ਵਿਕਟਕੀਪਰ), ਰਵਿੰਦਰ ਜਡੇਜਾ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ਮੀ, ਉਮੇਸ਼ ਯਾਦਵ।

ਆਸਟ੍ਰੇਲੀਆ ਦੀ ਪਲੇਇੰਗ ਇਲੈਵਨ: ਟ੍ਰੈਵਿਸ ਹੈੱਡ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵਨ ਸਮਿਥ (ਕਪਤਾਨ), ਪੀਟਰ ਹੈਂਡਸਕੋਮ, ਕੈਮਰਨ ਗ੍ਰੀਨ, ਅਲੈਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਟੌਡ ਮਰਫੀ, ਮੈਥਿਊ ਕੁਹਨਮੈਨ, ਨਾਥਨ ਲਿਓਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Traffic Rules: ਸਾਵਧਾਨ! ਹਰ ਚੌਰਾਹੇ 'ਤੇ ਕੱਟਿਆ ਜਾ ਸਕਦਾ ਤੁਹਾਡਾ ਚਲਾਨ ? ਜਾਣੋ ਨਵੇਂ ਟ੍ਰੈਫਿਕ ਨਿਯਮ ਬਾਰੇ ਖਾਸ...
ਸਾਵਧਾਨ! ਹਰ ਚੌਰਾਹੇ 'ਤੇ ਕੱਟਿਆ ਜਾ ਸਕਦਾ ਤੁਹਾਡਾ ਚਲਾਨ ? ਜਾਣੋ ਨਵੇਂ ਟ੍ਰੈਫਿਕ ਨਿਯਮ ਬਾਰੇ ਖਾਸ...
Gold-Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਉਛਾਲ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਉਛਾਲ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਟੁੱਟਿਆ ਪਰਿਵਾਰ, ਮੌ*ਤ ਤੋਂ ਠੀਕ ਪਹਿਲਾਂ ਧੀ ਵੱਲੋਂ ਹੈਰਾਨੀਜਨਕ ਖੁਲਾਸਾ
Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਟੁੱਟਿਆ ਪਰਿਵਾਰ, ਮੌ*ਤ ਤੋਂ ਠੀਕ ਪਹਿਲਾਂ ਧੀ ਵੱਲੋਂ ਹੈਰਾਨੀਜਨਕ ਖੁਲਾਸਾ
Range Rover ਦੀ ਸਭ ਤੋਂ ਸਸਤੀ ਕਾਰ ਖਰੀਦਣ ਲਈ ਕਿੰਨੀ ਡਾਊਨ ਪੇਮੈਂਟ ਕਰਨੀ ਹੋਵੇਗੀ? ਇੱਥੇ ਜਾਣੋ EMI ਦਾ ਹਿਸਾਬ
Range Rover ਦੀ ਸਭ ਤੋਂ ਸਸਤੀ ਕਾਰ ਖਰੀਦਣ ਲਈ ਕਿੰਨੀ ਡਾਊਨ ਪੇਮੈਂਟ ਕਰਨੀ ਹੋਵੇਗੀ? ਇੱਥੇ ਜਾਣੋ EMI ਦਾ ਹਿਸਾਬ
Advertisement
ABP Premium

ਵੀਡੀਓਜ਼

ਲਾਰੇਂਸ ਗੈਂਗ ਦਾ ਸ਼ੂਟਰ ਫਰਜੀ ਪਾਸਪੋਰਟ 'ਤੇ ਵਿਦੇਸ਼ ਫਰਾਰਕੇਲੇਆਂ ਦੀ ਲੜਾਈ ਨੇ ਲੈ ਲਈ ਦੁਕਾਨਦਾਰ ਦੀ ਜਾਨLakha Sidhana VS Aap Punjab | ਲੱਖਾ ਸਿਧਾਣਾ ਤੇ ਅਮਿਤੋਜ਼ ਮਾਨ ਨੇ ਕਰ ਦਿੱਤਾ ਵੱਡਾ ਐਲਾਨ! |Abp Sanjhaਹਿੰਮਤ ਸੰਧੂ  ਨਾਲ ਰਵਿੰਦਰ ਗਰੇਵਾਲ ਦੀ ਧੀ ਦੇ ਵਿਆਹ ਦੇ ਖਾਸ ਪਲਾਂ ਦੀ ਝਲਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Traffic Rules: ਸਾਵਧਾਨ! ਹਰ ਚੌਰਾਹੇ 'ਤੇ ਕੱਟਿਆ ਜਾ ਸਕਦਾ ਤੁਹਾਡਾ ਚਲਾਨ ? ਜਾਣੋ ਨਵੇਂ ਟ੍ਰੈਫਿਕ ਨਿਯਮ ਬਾਰੇ ਖਾਸ...
ਸਾਵਧਾਨ! ਹਰ ਚੌਰਾਹੇ 'ਤੇ ਕੱਟਿਆ ਜਾ ਸਕਦਾ ਤੁਹਾਡਾ ਚਲਾਨ ? ਜਾਣੋ ਨਵੇਂ ਟ੍ਰੈਫਿਕ ਨਿਯਮ ਬਾਰੇ ਖਾਸ...
Gold-Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਉਛਾਲ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਉਛਾਲ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਟੁੱਟਿਆ ਪਰਿਵਾਰ, ਮੌ*ਤ ਤੋਂ ਠੀਕ ਪਹਿਲਾਂ ਧੀ ਵੱਲੋਂ ਹੈਰਾਨੀਜਨਕ ਖੁਲਾਸਾ
Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਟੁੱਟਿਆ ਪਰਿਵਾਰ, ਮੌ*ਤ ਤੋਂ ਠੀਕ ਪਹਿਲਾਂ ਧੀ ਵੱਲੋਂ ਹੈਰਾਨੀਜਨਕ ਖੁਲਾਸਾ
Range Rover ਦੀ ਸਭ ਤੋਂ ਸਸਤੀ ਕਾਰ ਖਰੀਦਣ ਲਈ ਕਿੰਨੀ ਡਾਊਨ ਪੇਮੈਂਟ ਕਰਨੀ ਹੋਵੇਗੀ? ਇੱਥੇ ਜਾਣੋ EMI ਦਾ ਹਿਸਾਬ
Range Rover ਦੀ ਸਭ ਤੋਂ ਸਸਤੀ ਕਾਰ ਖਰੀਦਣ ਲਈ ਕਿੰਨੀ ਡਾਊਨ ਪੇਮੈਂਟ ਕਰਨੀ ਹੋਵੇਗੀ? ਇੱਥੇ ਜਾਣੋ EMI ਦਾ ਹਿਸਾਬ
Year Ender 2024: ਲੋਕ ਗਾਇਕਾ ਦੀ ਕੈਂਸਰ ਤੇ ਇਸ ਅਦਾਕਾਰ ਦੀ ਨੀਂਦ 'ਚ ਹੋਈ ਮੌ*ਤ, ਇਨ੍ਹਾਂ ਗੰਭੀਰ ਬਿਮਾਰੀਆਂ ਨੇ ਲੈ ਲਈ ਮਸ਼ਹੂਰ ਹਸਤੀਆਂ ਦੀ ਜਾਨ
ਲੋਕ ਗਾਇਕਾ ਦੀ ਕੈਂਸਰ ਤੇ ਇਸ ਅਦਾਕਾਰ ਦੀ ਨੀਂਦ 'ਚ ਹੋਈ ਮੌ*ਤ, ਇਨ੍ਹਾਂ ਗੰਭੀਰ ਬਿਮਾਰੀਆਂ ਨੇ ਲੈ ਲਈ ਮਸ਼ਹੂਰ ਹਸਤੀਆਂ ਦੀ ਜਾਨ
Aishwarya Rai: ਐਸ਼ਵਰਿਆ ਰਾਏ ਨੇ ਆਪਣੇ ਨਾਂ ਤੋਂ ਕਿਉਂ ਹਟਾਇਆ 'ਬੱਚਨ' ਸਰਨੇਮ ? ਕੀ ਅਭਿਸ਼ੇਕ ਸੱਚਮੁੱਚ ਲੈ ਰਹੇ ਤਲਾਕ ? ਜਾਣੋ ਸੱਚਾਈ
ਐਸ਼ਵਰਿਆ ਰਾਏ ਨੇ ਆਪਣੇ ਨਾਂ ਤੋਂ ਕਿਉਂ ਹਟਾਇਆ 'ਬੱਚਨ' ਸਰਨੇਮ ? ਕੀ ਅਭਿਸ਼ੇਕ ਸੱਚਮੁੱਚ ਲੈ ਰਹੇ ਤਲਾਕ ? ਜਾਣੋ ਸੱਚਾਈ
ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਨੂੰ ਲੈਕੇ ਪ੍ਰਸ਼ਾਸਨ ਸਖ਼ਤ, PEC 'ਚ ਸੁਰੱਖਿਆ ਕੜੀ, ਕੀਤੇ ਸਖ਼ਤ ਇੰਤਜ਼ਾਮ, 3 ਦਸੰਬਰ ਨੂੰ ਆਉਣਗੇ ਮੋਦੀ
ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਨੂੰ ਲੈਕੇ ਪ੍ਰਸ਼ਾਸਨ ਸਖ਼ਤ, PEC 'ਚ ਸੁਰੱਖਿਆ ਕੜੀ, ਕੀਤੇ ਸਖ਼ਤ ਇੰਤਜ਼ਾਮ, 3 ਦਸੰਬਰ ਨੂੰ ਆਉਣਗੇ ਮੋਦੀ
Twin Pregnancy: ਜੁੜਵਾਂ ਬੱਚੇ ਕਿਵੇਂ ਪੈਦਾ ਹੁੰਦੇ ? ਜਾਣੋ ਕਿਨ੍ਹਾਂ ਔਰਤਾਂ 'ਚ ਅਜਿਹਾ ਹੋਣ ਦੀ ਸਭ ਤੋਂ ਵੱਧ ਹੁੰਦੀ ਸੰਭਾਵਨਾ
ਜੁੜਵਾਂ ਬੱਚੇ ਕਿਵੇਂ ਪੈਦਾ ਹੁੰਦੇ ? ਜਾਣੋ ਕਿਨ੍ਹਾਂ ਔਰਤਾਂ 'ਚ ਅਜਿਹਾ ਹੋਣ ਦੀ ਸਭ ਤੋਂ ਵੱਧ ਹੁੰਦੀ ਸੰਭਾਵਨਾ
Embed widget