ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਰੋਹਿਤ ਸ਼ਰਮਾ ਦੀ ਰਿਕਾਰਡ ਤੋੜ ਪਾਰੀ, ਭਾਰਤ ਨੇ ਜਿੱਤਿਆ ਦੂਜਾ ਟੀ-20 ਮੈਚ
ਰਾਜਕੋਟ ‘ਚ ਭਾਰਤ ਤੇ ਬੰਗਲਾਦੇਸ਼ ‘ਚ ਚੱਲ ਰਹੇ ਦੂਜੇ ਟੀ-20 ਮੈਚ ‘ਚ ਰੋਹਿਤ ਸ਼ਰਮਾ ਦੀ ਰਿਕਾਰਡ ਪਾਰੀ ਅੱਗੇ ਬੰਗਲਾਦੇਸ਼ ਦੀ ਇੱਕ ਵੀ ਬਾਲ ਚਲ ਨਹੀਂ ਸਕੀ। ਟੀਮ ਇੰਡੀਆ ਨੇ ਇਹ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ।
![ਰੋਹਿਤ ਸ਼ਰਮਾ ਦੀ ਰਿਕਾਰਡ ਤੋੜ ਪਾਰੀ, ਭਾਰਤ ਨੇ ਜਿੱਤਿਆ ਦੂਜਾ ਟੀ-20 ਮੈਚ India vs Bangladesh, 2nd T20I: India sprint at Rajkot to draw level ਰੋਹਿਤ ਸ਼ਰਮਾ ਦੀ ਰਿਕਾਰਡ ਤੋੜ ਪਾਰੀ, ਭਾਰਤ ਨੇ ਜਿੱਤਿਆ ਦੂਜਾ ਟੀ-20 ਮੈਚ](https://static.abplive.com/wp-content/uploads/sites/5/2019/11/08112256/india-vs-bangladesh.jpeg?impolicy=abp_cdn&imwidth=1200&height=675)
ਨਵੀਂ ਦਿੱਲੀ: ਰਾਜਕੋਟ ‘ਚ ਭਾਰਤ ਤੇ ਬੰਗਲਾਦੇਸ਼ ‘ਚ ਚੱਲ ਰਹੇ ਦੂਜੇ ਟੀ-20 ਮੈਚ ‘ਚ ਰੋਹਿਤ ਸ਼ਰਮਾ ਦੀ ਰਿਕਾਰਡ ਪਾਰੀ ਅੱਗੇ ਬੰਗਲਾਦੇਸ਼ ਦੀ ਇੱਕ ਵੀ ਬਾਲ ਚਲ ਨਹੀਂ ਸਕੀ। ਟੀਮ ਇੰਡੀਆ ਨੇ ਇਹ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ। ਭਾਰਤ ਦੀ ਸਲਾਮੀ ਜੋੜੀ ਰੋਹਿਤ ਤੇ ਸ਼ਿਖਰ ਧਵਨ ਨੇ ਪਹਿਲੇ 10 ਓਵਰਾਂ ‘ਚ ਹੀ ਭਾਰਤ ਨੂੰ 100 ਦੌੜਾਂ ‘ਤੇ ਪਹੁੰਚਾ ਦਿੱਤਾ।
ਰੋਹਿਤ ਸ਼ਰਮਾ ਨੇ ਆਪਣੀ ਪਾਰੀ ਦੌਰਾਨ ਬੰਗਲਾਦੇਸ਼ ਦੇ ਸਪਿਨ ਗੇਂਦਬਾਜ਼ ਮੋਸੱਦੇਕ ਹੁਸੈਨ ਦੀ ਬਾਲ 'ਤੇ ਲਗਾਤਾਰ ਤਿੰਨ ਛੱਕੇ ਜੜੇ। ਇਸ ਦੌਰਾਨ ਟੀਮ ਦਾ ਪਹਿਲਾ ਵਿਕਟ 10ਵੇਂ ਓਵਰ ‘ਚ ਧਵਨ ਦਾ 31 ਦੌੜਾਂ ‘ਤੇ ਡਿੱਗ ਗਿਆ। ਰੋਹਿਤ ਤੇ ਧਵਨ ਨੇ ਚੌਥੀ ਵਾਰ ਟੀ-20 ਮੈਚਾਂ ‘ਚ 100 ਦੌੜਾਂ ਦੀ ਸਾਂਝੇਦਾਰੀ ਦਾ ਕਾਰਨਾਮਾ ਕੀਤਾ। ਰੋਹਿਤ ਸ਼ਰਮਾ ਨੇ ਆਪਣੀ ਸ਼ਾਨਦਾਰ ਪਾਰੀ ‘ਚ 6 ਚੌਕੇ ਤੇ 6 ਛੱਕੇ ਜੜ 85 ਦੌੜਾਂ ਬਣਾਈਆਂ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਜਿਸ ‘ਚ ਖਲੀਲ ਸਭ ਤੋਂ ਮਹਿੰਗੇ ਸਾਬਤ ਹੋਏ। ਉਨ੍ਹਾਂ ਨੇ ਚਾਰ ਓਵਰਾਂ ‘ਚ 44 ਦੌੜਾਂ ਦਿੱਤੀਆਂ। ਬੰਗਲਾਦੇਸ਼ ਦੀ ਟੀਮ ਦੇ ਮੁਹੰਮਦ ਨਈਮ ਨੇ ਸਭ ਤੋਂ ਜ਼ਿਆਦਾ 36 ਦੌੜਾਂ ਦੀ ਪਾਰੀ ਖੇਡੀ। ਬੰਗਲਾਦੇਸ਼ ਨੇ 6 ਵਿਕਟਾਂ ਦੇ ਨੁਕਸਾਨ ‘ਤੇ 153 ਦੌੜਾਂ ਬਣਾਈਆਂ ਜਿਸ ਨੂੰ ਭਾਰਤੀ ਕ੍ਰਿਕਟ ਟੀਮ ਨੇ 15ਵੇਂ ਓਵਰ ‘ਚ ਹੀ ਚੇਜ਼ ਕਰ ਲਿਆ।
ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਆਪਣਾ 100ਵਾਂ ਟੀ-20 ਇੰਟਰਨੈਸ਼ਨਲ ਮੈਚ ਖੇਡਿਆ। ਅਜਿਹਾ ਕਰਨ ਵਾਲੇ ਉਹ ਭਾਰਤ ਦੇ ਪਹਿਲੇ ਤੇ ਦੁਨੀਆ ਦੇ ਦੂਜੇ ਬੱਲੇਬਾਜ਼ ਬਣ ਗਏ ਹਨ। ਇਸ ਮੈਚ ‘ਚ ਰੋਹਿਤ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ। ਹੁਣ ਭਾਰਤ ਤੇ ਬੰਗਲਾਦੇਸ਼ ਦੀ ਟੀਮ ਇਸ ਟੀ-20 ਸੀਰੀਜ਼ ‘ਚ 1-1 ਦੀ ਬਰਾਬਰੀ ‘ਤੇ ਹਨ।
![ਰੋਹਿਤ ਸ਼ਰਮਾ ਦੀ ਰਿਕਾਰਡ ਤੋੜ ਪਾਰੀ, ਭਾਰਤ ਨੇ ਜਿੱਤਿਆ ਦੂਜਾ ਟੀ-20 ਮੈਚ](https://static.abplive.com/wp-content/uploads/sites/5/2019/11/08112252/india-vs-bangladesh-ROHIT.jpg)
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)