IND Vs ENG 5th Test Match: ਭਾਰਤ ਅਤੇ ਇੰਗਲੈਂਡ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਆਈ ਹੈ। ਮੈਨਚੇਸਟਰ ਦੇ ਓਲਡ ਟ੍ਰੈਫੋਰਡ ਮੈਦਾਨ 'ਤੇ ਖੇਡੇ ਜਾਣ ਵਾਲੇ ਸੀਰੀਜ਼ ਦੇ ਪੰਜਵੇਂ ਟੈਸਟ ਮੈਚ ਦੇ ਪਹਿਲੇ ਦੋ ਦਿਨਾਂ ਲਈ ਖੇਡਣਾ ਮੁਲਤਵੀ ਕਰ ਦਿੱਤਾ ਗਿਆ ਹੈ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਜਾਣਕਾਰੀ ਦਿੱਤੀ ਹੈ ਕਿ ਮੈਚ ਨੂੰ ਦੋ ਦਿਨਾਂ ਲਈ ਅੱਗੇ ਵਧਾ ਦਿੱਤਾ ਦਿੱਤਾ ਗਿਆ ਹੈ। ਈਸੀਬੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਮੈਚ ਐਤਵਾਰ ਨੂੰ ਸ਼ੁਰੂ ਨਹੀਂ ਹੁੰਦਾ ਤਾਂ ਇਸਨੂੰ ਰੱਦ ਮੰਨਿਆ ਜਾਵੇਗਾ।


ਈਸੀਬੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਮੌਜੂਦਾ ਸਥਿਤੀ ਦੇ ਮੱਦੇਨਜ਼ਰ ਮੈਨਚੈਸਟਰ ਟੈਸਟ ਦੇ ਪਹਿਲੇ ਦੋ ਦਿਨਾਂ ਦੀ ਖੇਡ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਮੈਚ ਐਤਵਾਰ ਨੂੰ ਸ਼ੁਰੂ ਹੋਵੇਗਾ। ਸਮੁੱਚੇ ਮਾਮਲੇ ਦੀ ਨਿਗਰਾਨੀ ਦੋਵਾਂ ਦੇਸ਼ਾਂ ਦੇ ਬੋਰਡਾਂ ਵਲੋਂ ਕੀਤੀ ਗਈ ਹੈ। ਜੇ ਮੈਚ ਐਤਵਾਰ ਨੂੰ ਸ਼ੁਰੂ ਨਹੀਂ ਹੁੰਦਾ, ਤਾਂ ਇਸਨੂੰ ਰੱਦ ਮੰਨਿਆ ਜਾਵੇਗਾ।"


ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟਰ ਦਿਨੇਸ਼ ਕਾਰਤਿਕ ਇਸ ਸੀਰੀਜ਼ ਦੌਰਾਨ ਕੁਮੈਂਟੇਟਰ ਦੀ ਭੂਮਿਕਾ ਵਿੱਚ ਨਜ਼ਰ ਆਏ ਸੀ। ਉਨ੍ਹਾਂ ਨੇ ਮੈਚ ਦੇ ਪਹਿਲੇ ਦਿਨ ਦੇ ਮੁਲਤਵੀ ਹੋਣ ਦੀ ਜਾਣਕਾਰੀ ਦਿੱਤੀ ਸੀ। ਦਿਨੇਸ਼ ਕਾਰਤਿਕ ਨੇ ਟਵੀਟ ਕੀਤਾ, “ਓਲਡ ਟ੍ਰੈਫੋਰਡ ਵਿੱਚ ਪਹਿਲੇ ਦਿਨ ਦੇ ਖੇਡਣ ਦੀ ਕੋਈ ਸੰਭਾਵਨਾ ਨਹੀਂ ਹੈ।


ਦਰਅਸਲ, ਵੀਰਵਾਰ ਨੂੰ ਟੀਮ ਇੰਡੀਆ ਦੇ ਸਹਾਇਕ ਫਿਜ਼ੀਓ ਦੀ ਕੋਰੋਨਾ ਵਾਇਰਸ ਰਿਪੋਰਟ ਪੌਜ਼ੇਟਿਵ ਆਈ। ਇਸ ਤੋਂ ਬਾਅਦ ਸਾਰੇ ਖਿਡਾਰੀਆਂ ਦੀ ਟ੍ਰੈਨਿੰਗ ਨੂੰ ਰੱਦ ਕਰ ਦਿੱਤਾ ਗਿਆ ਅਤੇ ਖਿਡਾਰੀਆਂ ਨੂੰ ਉਨ੍ਹਾਂ ਦੇ ਹੋਟਲ ਦੇ ਕਮਰਿਆਂ ਵਿੱਚ ਰਹਿਣ ਲਈ ਕਿਹਾ ਗਿਆ। ਹਾਲਾਂਕਿ, ਵੀਰਵਾਰ ਦੇਰ ਰਾਤ ਸਿਰਫ ਟੀਮ ਇੰਡੀਆ ਦੇ ਸਾਰੇ ਖਿਡਾਰੀਆਂ ਦੀ ਕੋਰੋਨਾ ਵਾਇਰਸ ਟੈਸਟ ਰਿਪੋਰਟ ਸਾਹਮਣੇ ਆਈ।


ਕਿਉਂਕਿ ਕਿਸੇ ਵੀ ਖਿਡਾਰੀ ਦੀ ਕੋਰੋਨਾ ਨਹੀਂ ਹੈ ਇਸ ਲਈ ਮੈਚ ਦੇ ਹੋਣ ਦੀ ਸੰਭਾਵਨਾ ਕਾਫੀ ਵੱਧ ਗਈ। ਹੁਣ ਈਸੀਬੀ ਦੇ ਬਿਆਨ ਨਾਲ ਮੈਨਚੈਸਟਰ ਟੈਸਟ 'ਤੇ ਸੰਕਟ ਹੋਰ ਵੀ ਡੂੰਘਾ ਹੋ ਗਿਆ ਹੈ। ਬੀਸੀਸੀਆਈ ਦੇ ਕਿਸੇ ਵੀ ਬਿਆਨ ਦੇ ਸਾਹਮਣੇ ਆਉਣ ਤੋਂ ਬਾਅਦ ਮੈਚ ਸੰਬੰਧੀ ਸਥਿਤੀ ਸਾਫ਼ ਹੋ ਸਕਦੀ ਹੈ।


ਇਹ ਵੀ ਪੜ੍ਹੋ: ਛੁੱਟੀ ਨਾ ਮਿਲਣ 'ਤੇ ਔਰਤ ਨੇ ਕੀਤਾ ਕੇਸ, ਕੰਪਨੀ ਨੂੰ ਹੁਣ ਦੇਣੇ ਪਏ ਇੰਨੇ ਕਰੋੜ ਰੁਪਏ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904