Mount Maunganui Weather Update : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਟੀ-20 ਮੈਚ ਅੱਜ ਬੇ ਓਵਲ ਵਿੱਚ ਖੇਡਿਆ ਜਾਣਾ ਹੈ ਪਰ ਮੀਂਹ ਦਾ ਵੀ ਖਤਰਾ ਮੰਡਰਾ ਰਿਹਾ ਹੈ। ਵੈਲਿੰਗਟਨ ਵਿੱਚ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ਅਤੇ ਇਸ ਮੈਚ ਵਿੱਚ ਟਾਸ ਵੀ ਨਹੀਂ ਹੋ ਸਕਿਆ ਸੀ। ਬੇ ਓਵਲ ਵਿੱਚ ਵੀ ਮੌਸਮ ਦੀ ਹਾਲਤ ਬਹੁਤ ਖਰਾਬ ਹੈ ਅਤੇ ਇਹ ਮੈਚ ਰੱਦ ਹੋਣ ਦਾ ਵੀ ਖਤਰਾ ਹੈ। ਆਓ ਜਾਣਦੇ ਹਾਂ ਦੂਜੇ ਟੀ-20 ਲਈ ਮੌਸਮ ਕਿਹੋ ਜਿਹਾ ਰਹੇਗਾ।
ਬੇ ਓਵਲ ਦਾ ਮੌਸਮ
ਇਸ ਸਮੇਂ ਬੇ ਓਵਲ ਵਿੱਚ ਮੀਂਹ ਪੈ ਰਿਹਾ ਹੈ, ਜੋ ਕਦੇ ਤੇਜ਼ ਹੋ ਜਾਂਦਾ ਹੈ ਅਤੇ ਕਦੇ ਹੌਲੀ। ਮੌਸਮ ਵਿਭਾਗ ਨੇ ਦੁਪਹਿਰ ਤੋਂ ਰਾਤ ਤੱਕ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਬੱਦਲ ਲਗਾਤਾਰ ਛਾਏ ਰਹਿਣਗੇ ਅਤੇ ਹਵਾ ਦੀ ਰਫ਼ਤਾਰ ਵੀ ਤੇਜ਼ ਦਿਖਾਈ ਦੇਵੇਗੀ। ਮੈਚ ਦੀ ਸ਼ੁਰੂਆਤ 'ਚ ਘੱਟ ਬਾਰਿਸ਼ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਪਰ ਜਿਵੇਂ-ਜਿਵੇਂ ਮੈਚ ਅੱਗੇ ਵਧੇਗਾ, ਮੀਂਹ ਦਾ ਖਤਰਾ ਵੀ ਵਧੇਗਾ। ਖਾਸ ਤੌਰ 'ਤੇ ਪਾਰੀ ਦੇ ਬਰੇਕ ਦੌਰਾਨ ਮੀਂਹ ਦੀ ਪੂਰੀ ਸੰਭਾਵਨਾ ਹੈ ਅਤੇ ਇਹ ਮੀਂਹ ਮੈਚ 'ਚ ਲੰਬਾ ਖਲਣ ਪਾ ਸਕਦਾ ਹੈ।
ਨਿਊਜ਼ੀਲੈਂਡ ਦੇ ਸਮੇਂ ਦੀ ਗੱਲ ਕਰੀਏ ਤਾਂ ਇੱਥੇ ਸ਼ਾਮ 7 ਵਜੇ ਤੋਂ ਲੈ ਕੇ ਅੱਧੀ ਰਾਤ 12 ਵਜੇ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਅਜਿਹੀ ਸਥਿਤੀ ਵਿੱਚ ਇਹ ਮੈਚ ਰੱਦ ਵੀ ਹੋ ਸਕਦਾ ਹੈ। ਜੇਕਰ ਇਹ ਮੈਚ ਵੀ ਰੱਦ ਹੋ ਜਾਂਦਾ ਹੈ ਤਾਂ ਹਾਰਦਿਕ ਪੰਡਯਾ ਐਂਡ ਕੰਪਨੀ ਲਈ ਇਹ ਬਹੁਤ ਨਿਰਾਸ਼ਾਜਨਕ ਖਬਰ ਹੋਵੇਗੀ ਕਿਉਂਕਿ ਟੀਮ ਨਿਊਜ਼ੀਲੈਂਡ 'ਚ ਚੰਗੇ ਮੌਕੇ ਦਾ ਫਾਇਦਾ ਉਠਾਉਣ ਲਈ ਬੇਤਾਬ ਹੈ।
ਕਿਵੇਂ ਰਹਿੰਦਾ ਹੈ ਇਥੇ ਪਿੱਚ ?
ਇਸ ਮੈਦਾਨ 'ਤੇ ਬੱਲੇਬਾਜ਼ੀ ਕਰਨਾ ਆਸਾਨ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਛੋਟੀ ਬਾਊਂਡਰੀ ਨਾਲ ਬੱਲੇਬਾਜ਼ਾਂ ਦਾ ਕੰਮ ਆਸਾਨ ਹੋ ਜਾਂਦਾ ਹੈ। ਇਸ ਮੈਦਾਨ 'ਤੇ ਖੇਡੇ ਗਏ 12 ਟੀ ਮੈਚਾਂ 'ਚੋਂ ਛੇ 'ਚ 180 ਤੋਂ ਵੱਧ ਦੌੜਾਂ ਬਣਾਈਆਂ ਹਨ। ਇੱਥੇ ਔਸਤ ਸਕੋਰ 165 ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।