India vs Pakistan: ਪਾਕਿਸਤਾਨ ਖਿਲਾਫ ਜਿੱਤ ਤੋਂ ਬਾਅਦ ਆਤਿਸ਼ਬਾਜ਼ੀ ਨਾਲ ਜਗਮਗਾਇਆ ਅਸਮਾਨ, ਗਿਰੀਰਾਜ ਬੋਲੇ- ਕੀ ਸਰਜੀਕਲ ਸਟ੍ਰਾਈਕ ਸੀ...
India vs Pakistan: ਏਸ਼ੀਆ ਕੱਪ 2025 ਦੇ ਫਾਈਨਲ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਹਰਾਇਆ। ਤਿਲਕ ਵਰਮਾ ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ, ਭਾਰਤੀ ਟੀਮ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ। ਦੁਬਈ ਵਿੱਚ ਖੇਡੇ ਗਏ...

India vs Pakistan: ਏਸ਼ੀਆ ਕੱਪ 2025 ਦੇ ਫਾਈਨਲ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਹਰਾਇਆ। ਤਿਲਕ ਵਰਮਾ ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ, ਭਾਰਤੀ ਟੀਮ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ। ਦੁਬਈ ਵਿੱਚ ਖੇਡੇ ਗਏ ਮੈਚ ਵਿੱਚ ਜਿੱਤ ਤੋਂ ਬਾਅਦ, ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਆਤਿਸ਼ਬਾਜ਼ੀ ਹੋਈ। ਪ੍ਰਸ਼ੰਸਕਾਂ ਨੇ "ਇੰਡੀਆ, ਇੰਡੀਆ" ਦੇ ਨਾਅਰੇ ਲਗਾਏ। ਇੰਡੀਆ ਗੇਟ 'ਤੋਂ ਆਪਣੀਆਂ ਗੱਡੀਆਂ ਤੋਂ ਬਾਹਰ ਨਿਕਲ ਕੇ ਪ੍ਰਸ਼ੰਸਕ ਜਸ਼ਨ ਮਨਾਉਂਦੇ ਨਜ਼ਰ ਆਏ।
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ, "ਦਿਲ ਦੀਆਂ ਗਹਿਰਾਈਆਂ ਤੋਂ ਪੂਰੀ ਭਾਰਤੀ ਕ੍ਰਿਕਟ ਟੀਮ ਨੂੰ ਮੇਰੇ ਵੱਲੋਂ ਵਧਾਈਆਂ। ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ। ਨਵਰਾਤਰੀ ਦੌਰਾਨ ਇਹ ਜਿੱਤ ਇੱਕ ਖੁਸ਼ੀ ਵਾਲੀ ਹੈ। ਜੈ ਹਿੰਦ।"
"ਕੀ ਸਰਜੀਕਲ ਸਟ੍ਰਾਈਕ ਸੀ"- ਗਿਰੀਰਾਜ ਸਿੰਘ
ਇਸਦੇ ਨਾਲ ਹੀ "ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਗਿਰੀਰਾਜ ਸਿੰਘ ਨੇ ਕਿਹਾ, "ਕੀ ਸਰਜੀਕਲ ਸਟ੍ਰਾਈਕ ਸੀ" ਟੀਮ ਇੰਡੀਆ ਨੂੰ ਵਧਾਈਆਂ ਹੋਣ।
...ਹੁਣ ਲਗਾਇਆ ਜਿੱਤ ਦਾ ਤਿਲਕ " - ਮਨੋਜ ਤਿਵਾੜੀ
ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ, "ਪਹਿਲਾਂ ਲਗਾਇਆ ਸੀ ਸਿੰਦੂਰ ...ਹੁਣ ਲਗਾਇਆ ਜਿੱਤ ਦਾ ਤਿਲਕ। ਅੱਜ, ਟੀਮ ਇੰਡੀਆ ਨੇ ਨਾ ਸਿਰਫ਼ ਏਸ਼ੀਆ ਕੱਪ ਫਾਈਨਲ ਜਿੱਤਿਆ, ਸਗੋਂ ਹਰ ਭਾਰਤੀ ਦਾ ਦਿਲ ਵੀ ਜਿੱਤ ਲਿਆ। ਤਿਲਕ ਵਰਮਾ ਦਾ ਕਮਾਲ।" ਕੁਲਦੀਪ ਯਾਦਵ ਦੀ ਜਾਦੂਈ ਸਪਿਨ ਅਤੇ ਸ਼ਿਵਮ ਦੂਬੇ ਦੀ ਵਿਸਫੋਟਕ ਬੱਲੇਬਾਜ਼ੀ ਨੇ ਪਾਕਿਸਤਾਨ ਨੂੰ ਹਰਾ ਦਿੱਤਾ। ਇਤਿਹਾਸਕ ਜਿੱਤ, ਇਤਿਹਾਸਕ ਜਸ਼ਨ!
Delhi: Fans celebrate India’s victory over Pakistan in the Asia Cup 2025
— IANS (@ians_india) September 28, 2025
(Visuals from India Gate) pic.twitter.com/qIh9bUfCe7
ਕਿਵੇਂ ਰਹੀ ਪਾਰੀ ?
ਜੇਤੂ ਪਾਰੀ ਖੇਡਣ ਵਾਲੇ ਤਿਲਕ ਵਰਮਾ ਨੇ 53 ਗੇਂਦਾਂ 'ਤੇ ਅਜੇਤੂ 69 ਦੌੜਾਂ ਬਣਾਈਆਂ। 147 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ। ਭਾਰਤ ਨੇ 20 ਦੌੜਾਂ ਦੇ ਸਕੋਰ 'ਤੇ ਆਪਣੇ ਤਿੰਨ ਚੋਟੀ ਦੇ ਬੱਲੇਬਾਜ਼ ਗੁਆ ਦਿੱਤੇ। ਅਭਿਸ਼ੇਕ ਸ਼ਰਮਾ 5 ਦੌੜਾਂ, ਸ਼ੁਭਮਨ ਗਿੱਲ 12 ਦੌੜਾਂ ਅਤੇ ਕਪਤਾਨ ਸੂਰਿਆਕੁਮਾਰ ਯਾਦਵ 1 ਦੌੜਾਂ 'ਤੇ ਆਊਟ ਹੋਏ। ਤਿਲਕ ਵਰਮਾ ਅਤੇ ਸੰਜੂ ਸੈਮਸਨ ਨੇ ਭਾਰਤ ਨੂੰ ਮੁਸ਼ਕਲ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਨੇ ਚੌਥੀ ਵਿਕਟ ਲਈ 57 ਦੌੜਾਂ ਦੀ ਸਾਂਝੇਦਾਰੀ ਕੀਤੀ। ਸੈਮਸਨ 21 ਗੇਂਦਾਂ 'ਤੇ 24 ਦੌੜਾਂ ਬਣਾ ਕੇ ਆਊਟ ਹੋਏ। ਸੈਮਸਨ 77 ਦੌੜਾਂ ਦੇ ਸਕੋਰ 'ਤੇ ਚੌਥੀ ਵਿਕਟ ਲਈ ਆਊਟ ਹੋਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















