IND vs PAK Rain: ਭਾਰਤ-ਪਾਕਿਸਤਾਨ ਮੈਚ 'ਚ ਮੁੜ ਸ਼ੁਰੂ ਹੋਇਆ ਮੀਂਹ, ਪੜ੍ਹੋ ਲੇਟੇਸਟ ਅਪਡੇਟ
India vs Pakistan: ਕੋਲੰਬੋ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ, ਪਰ ਮੀਂਹ ਕਾਰਨ ਇਹ ਮੈਚ ਫਿਲਹਾਲ ਰੁੱਕ ਗਿਆ ਹੈ।
India vs Pakistan Asia Cup 2023: ਕੋਲੰਬੋ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਇਹ ਮੈਚ ਫਿਲਹਾਲ ਮੀਂਹ ਕਰਕੇ ਰੁੱਕ ਗਿਆ ਹੈ। ਭਾਰੀ ਮੀਂਹ ਕਾਰਨ ਮੈਦਾਨ ਨੂੰ ਕਵਰਸ ਨਾਲ ਢੱਕ ਦਿੱਤਾ ਗਿਆ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ। ਟੀਮ ਇੰਡੀਆ ਨੇ ਮੈਚ ਰੁਕਣ ਤੱਕ 24.1 ਓਵਰਾਂ ਵਿੱਚ 147 ਦੌੜਾਂ ਬਣਾ ਲਈਆਂ ਹਨ। ਟੀਮ ਦੇ ਦੋਵੇਂ ਓਪਨਰਸ ਆਊਟ ਹੋ ਚੁੱਕੇ ਹਨ।
ਮੀਂਹ ਨੇ ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਮੈਚ ਵਿੱਚ ਵਿਘਨ ਪਾ ਦਿੱਤਾ ਹੈ। ਕੋਲੰਬੋ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਜ਼ਿਆਦਾਤਰ ਹਿੱਸਾ ਕਵਰਸ ਨਾਲ ਢੱਕ ਦਿੱਤਾ ਗਿਆ ਹੈ। ਗਰਾਊਂਡ ਸਟਾਫ ਨੇ ਮੀਂਹ ਸ਼ੁਰੂ ਹੁੰਦਿਆਂ ਹੀ ਤੁਰੰਤ ਕਵਰਸ ਨਾਲ ਮੈਦਾਨ ਨੂੰ ਢੱਕ ਦਿੱਤਾ। ਫਿਲਹਾਲ ਮੀਂਹ ਪੈ ਰਿਹਾ ਹੈ। ਮੀਂਹ ਰੁਕਣ ਤੋਂ ਬਾਅਦ ਹੀ ਖੇਡ ਸ਼ੁਰੂ ਹੋ ਸਕੇਗਾ। ਪਾਕਿਸਤਾਨ ਕ੍ਰਿਕੇਟ ਬੋਰਡ ਅਤੇ ਏਸ਼ੀਅਨ ਕ੍ਰਿਕੇਟ ਕਾਉਂਸਲ ਨੇ ਟਵੀਟ ਕਰਕੇ ਮੀਂਹ ਦਾ ਅਪਡੇਟ ਦਿੱਤਾ ਹੈ।
ਇਹ ਵੀ ਪੜ੍ਹੋ: SA vs AUS: ਡੇਵਿਡ ਵਾਰਨਰ ਨੇ ਸਚਿਨ ਤੇਂਦੁਲਕਰ ਨੂੰ ਛੱਡਿਆ ਪਿੱਛੇ, ਸਭ ਤੋਂ ਵੱਧ ਸੈਂਕੜਿਆਂ ਦਾ ਤੋੜਿਆ ਰਿਕਾਰਡ
ਖਾਸ ਗੱਲ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਟੀਮ ਇੰਡੀਆ ਨੇ ਪਹਿਲੀ ਪਾਰੀ ਖੇਡੀ ਸੀ। ਪਰ ਪਾਕਿਸਤਾਨ ਦੀ ਟੀਮ ਇਕ ਵੀ ਗੇਂਦ ਨਹੀਂ ਖੇਡ ਸਕੀ। ਜੇਕਰ ਇਹ ਭਾਰਤ-ਪਾਕਿਸਤਾਨ ਮੈਚ ਮੀਂਹ ਕਾਰਨ ਪੂਰਾ ਨਹੀਂ ਹੋ ਸਕਿਆ ਤਾਂ ਇਹ ਰਿਜ਼ਰਵ ਡੇਅ 'ਚ ਖੇਡਿਆ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ ਸੁਪਰ ਫੋਰ ਵਿੱਚ ਭਾਰਤ-ਪਾਕਿਸਤਾਨ ਦਾ ਇੱਕਲੌਤਾ ਮੈਚ ਹੈ ਜਿਸ ਲਈ ਰਿਜ਼ਰਵ ਡੇ ਰੱਖਿਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਭਾਰਤ ਨੇ 24.1 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 147 ਦੌੜਾਂ ਬਣਾ ਲਈਆਂ ਹਨ। ਰੋਹਿਤ ਸ਼ਰਮਾ ਨੇ 49 ਗੇਂਦਾਂ ਵਿੱਚ 56 ਦੌੜਾਂ ਬਣਾਈਆਂ। ਉਨ੍ਹਾਂ ਨੇ 6 ਚੌਕੇ ਅਤੇ 4 ਛੱਕੇ ਲਗਾਏ ਹਨ। ਸ਼ੁਭਮਨ ਨੇ 52 ਗੇਂਦਾਂ ਵਿੱਚ 58 ਦੌੜਾਂ ਬਣਾਈਆਂ। ਸ਼ੁਭਮਨ ਦੀ ਪਾਰੀ ਵਿੱਚ 10 ਚੌਕੇ ਸ਼ਾਮਲ ਸਨ। ਵਿਰਾਟ ਕੋਹਲੀ ਨੇ ਮੈਚ ਰੁਕਣ ਤੱਕ 16 ਗੇਂਦਾਂ ਵਿੱਚ 8 ਦੌੜਾਂ ਬਣਾਈਆਂ। ਕੇਐਲ ਰਾਹੁਲ ਨੇ 28 ਗੇਂਦਾਂ ਵਿੱਚ 17 ਦੌੜਾਂ ਬਣਾਈਆਂ। ਉਨ੍ਹਾਂ ਨੇ ਦੋ ਚੌਕੇ ਲਾਏ ਹਨ।
⚠️ Rain interruption in Colombo #PAKvIND | #AsiaCup2023 pic.twitter.com/rFisf9x7fb
— Pakistan Cricket (@TheRealPCB) September 10, 2023
ਇਹ ਵੀ ਪੜ੍ਹੋ: IND vs PAK: ਕੋਲੰਬੋ 'ਚ ਰੋਹਿਤ ਸ਼ਰਮਾ ਦਾ 'ਤੀਜਾ ਸੈਂਕੜਾ', ਬਤੌਰ ਓਪਨਰ ਸਹਿਵਾਗ ਨਾਲ ਜੁੜੀ ਲਿਸਟ 'ਚ ਬਣਾਈ ਥਾਂ